Trump administration plans: ਪੂਰੀ ਦੁਨੀਆ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਹੈ ਅਤੇ ਹਰ ਦੇਸ਼ ਵੈਕਸੀਨ ਲੱਭ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ ਸਭ ਤੋਂ ਪਹਿਲਾਂ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ। ਡੋਨਾਲਡ ਟਰੰਪ ਨੇ ਇਸ ਸਬੰਧੀ ਐਲਾਨ ਕੀਤਾ ਹੈ ਕਿ ਅਕਤੂਬਰ ਤੱਕ ਇਹ ਵੈਕਸੀਨ ਮਨਜ਼ੂਰ ਹੋ ਜਾਵੇਗੀ, ਜਿਸ ਤੋਂ ਬਾਅਦ ਜਨਵਰੀ ਤੋਂ ਇਸਦਾ ਵਰਤੋਂ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਟਰੰਪ ਪ੍ਰਸ਼ਾਸਨ ਵੱਲੋਂ ਇੱਕ ਯੋਜਨਾ ਵੀ ਜਾਰੀ ਕੀਤੀ ਗਈ ਹੈ ਕਿ ਲੋਕਾਂ ਨੂੰ ਇਹ ਵੈਕਸੀਨ ਕਿਵੇਂ ਦਿੱਤੀ ਜਾਵੇਗੀ।
ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਵੈਕਸੀਨ ਸਾਰੇ ਅਮਰੀਕੀਆਂ ਨੂੰ ਮੁਫਤ ਮੁਹੱਈਆ ਕਰਵਾਈ ਜਾਵੇਗੀ । ਜਿਸ ਦੇ ਲਈ ਜਨਵਰੀ ਤੋਂ ਜ਼ਮੀਨੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ । ਇਸ ਦੇ ਤਹਿਤ ਰਾਸ਼ਟਰੀ ਸਿਹਤ ਵਿਭਾਗ ਸਾਰੇ ਰਾਜਾਂ ਨਾਲ ਮਿਲ ਕੇ ਉਨ੍ਹਾਂ ਨੂੰ ਛੋਟੇ ਹਸਪਤਾਲਾਂ ਵਿੱਚ ਲਿਜਾਣ ਲਈ ਕੰਮ ਕਰੇਗਾ।
ਦਰਅਸਲ, ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਯੋਜਨਾ ਅਨੁਸਾਰ ਜਨਵਰੀ ਤੋਂ ਬਾਅਦ ਸ਼ੁਰੂਆਤੀ ਕੁਝ ਸਮੇਂ ਲਈ ਵੈਕਸੀਨ ਦੀ ਸਪਲਾਈ ਨਿਰਧਾਰਤ ਮਾਤਰਾ ਵਿੱਚ ਹੋਵੇਗੀ। ਪਰ ਇਸ ਤੋਂ ਬਾਅਦ ਇਸ ਵਿੱਚ ਵਾਧਾ ਕੀਤਾ ਜਾਵੇਗਾ। ਇੱਕ ਮਰੀਜ਼ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ, ਜੋ ਕਿ 21 ਤੋਂ 28 ਦਿਨਾਂ ਦੇ ਅੰਤਰ ‘ਤੇ ਹੋਣਗੀਆਂ, ਦੋਵੇਂ ਖੁਰਾਕ ਵੈਕਸੀਨ ਬਣਾਉਣ ਵਾਲੀ ਇੱਕੋ ਕੰਪਨੀ ਦੀਆਂ ਹੋਣਗੀਆਂ।
ਖੁਰਾਕ ਲੈਣ ਤੋਂ ਬਾਅਦ 24 ਘੰਟਿਆਂ ਵਿੱਚ ਇਹ ਮਰੀਜ਼ ‘ਤੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕੇ ਦੇਵੇਗੀ। ਵ੍ਹਾਈਟ ਹਾਊਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾ ਹੋਵੇਗੀ, ਜਿਸ ਦੇ ਤਹਿਤ ਇੰਨੀ ਵੱਡੀ ਮਾਤਰਾ ਵਿੱਚ ਵੈਕਸੀਨ ਦਿੱਤੀ ਜਾਵੇਗੀ। ਡੋਨਾਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਵੈਕਸੀਨ ਅਕਤੂਬਰ ਤੱਕ ਮਨਜ਼ੂਰ ਹੋ ਜਾਵੇਗੀ।