ਨਵੀਂ ਦਿੱਲੀ— ਨਦੀ ਦੇ ਹੇਠਾਂ ਦੇਸ਼ ਦੀ ਪਹਿਲੀ ਰੇਲ ਆਵਾਜਾਈ ਸੁਰੰਗ ‘ਚ ਅੱਜ ਮੈਟਰੋ ਦਾ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਬੁੱਧਵਾਰ ਨੂੰ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਟਨਲ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਲਕਾਤਾ ਦੇ ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਮੈਟਰੋ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਭਾਰਤ ਵਿੱਚ ਨਦੀ ਦੇ ਹੇਠਾਂ ਪਹਿਲੀ ਸੁਰੰਗ ਵੀ ਆਵਾਜਾਈ ਲਈ ਖੋਲ੍ਹ ਦਿੱਤੀ ਹੈ। ਕੋਲਕਾਤਾ ਦੀ ਹੁਗਲੀ ਨਦੀ ਦੇ ਹੇਠਾਂ ਬਣੀ ਇਹ ਸੁਰੰਗ ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਦੋ ਸਟੇਸ਼ਨਾਂ ਨੂੰ ਜੋੜ ਦੇਵੇਗੀ।
ਦਰਅਸਲ ਦੋ ਸਟੇਸ਼ਨਾਂ – ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਸੁਰੰਗ ਦੀ ਕੁੱਲ ਲੰਬਾਈ 4.8 ਕਿਲੋਮੀਟਰ ਹੈ। 1.2 ਕਿਲੋਮੀਟਰ ਦੀ ਸੁਰੰਗ ਹੁਗਲੀ ਨਦੀ ਤੋਂ 30 ਮੀਟਰ ਹੇਠਾਂ ਸਥਿਤ ਹੈ, ਜਿਸ ਨਾਲ ਇਹ ‘ਕਿਸੇ ਵੱਡੀ ਨਦੀ ਦੇ ਹੇਠਾਂ ਦੇਸ਼ ਦੀ ਪਹਿਲੀ ਆਵਾਜਾਈ ਸੁਰੰਗ’ ਬਣ ਗਈ ਹੈ। ਇਸ ਤੋਂ ਇਲਾਵਾ ਹਾਵੜਾ ਮੈਟਰੋ ਸਟੇਸ਼ਨ ਵੀ ਦੇਸ਼ ਦਾ ਸਭ ਤੋਂ ਡੂੰਘਾ ਸਟੇਸ਼ਨ ਹੋਵੇਗਾ। ਇਹ ਸੁਰੰਗ ਪੂਰਬ-ਪੱਛਮੀ ਮੈਟਰੋ ਕੋਰੀਡੋਰ ਪ੍ਰੋਜੈਕਟ ਦਾ ਇੱਕ ਹਿੱਸਾ ਹੈ ਜੋ ਸੈਕਟਰ ਪੰਜ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵੇਲੇ ਸਿਆਲਦਾਹ ਵਿੱਚ ਖਤਮ ਹੁੰਦੀ ਹੈ।
ਮੈਟਰੋ ਰੇਲ ਮੁਤਾਬਕ ਇਸ ਕਾਰੀਡੋਰ ਦੀ ਪਛਾਣ 1971 ਵਿੱਚ ਸ਼ਹਿਰ ਦੇ ਮਾਸਟਰ ਪਲਾਨ ਵਿੱਚ ਕੀਤੀ ਗਈ ਸੀ। ਮੈਟਰੋ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੌਸ਼ਿਕ ਮਿੱਤਰਾ ਨੇ ਕਿਹਾ, ‘ਹਾਵੜਾ ਅਤੇ ਕੋਲਕਾਤਾ ਪੱਛਮੀ ਬੰਗਾਲ ਦੇ ਦੋ ਸਦੀਆਂ ਪੁਰਾਣੇ ਇਤਿਹਾਸਕ ਸ਼ਹਿਰ ਹਨ ਅਤੇ ਇਹ ਸੁਰੰਗ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਹੁਗਲੀ ਨਦੀ ਦੇ ਹੇਠਾਂ ਜੋੜ ਦੇਵੇਗੀ।’ ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਾਰਾਸਾਤ ਵਿੱਚ ਬੁੱਧਵਾਰ ਨੂੰ ਇੱਕ ਰੈਲੂ ਨੀੰ ਵੀ ਸੰਬੋਧਤ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦਾ ਜਵਾਨ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਹੋਇਆ ਸ਼ਹੀਦ, ਅਗਲੇ ਹਫਤੇ ਛੁੱਟੀ ‘ਤੇ ਆਉਣਾ ਸੀ ਘਰ
ਪ੍ਰਦੇਸ਼ ਭਾਜਪਾ ਦੇ ਇਕ ਸੀਨੀਅਰ ਨੇਤਾ ਦੇ ਅਨੁਸਾਰ, ਪੀਐਮ ਮੋਦੀ ਮੰਗਲਵਾਰ ਸ਼ਾਮ ਨੂੰ ਕੋਲਕਾਤਾ ਪਹੁੰਚੇ ਅਤੇ ਸਿੱਧੇ ਰਾਜ ਭਵਨ ਗਏ, ਜਿੱਥੇ ਉਹ ਰਾਤ ਰਹੇ। ਅੱਜ ਬੁੱਧਵਾਰ ਨੂੰ, ਉਹ ਕੋਲਕਾਤਾ ਮੈਟਰੋ ਦੇ ਪੂਰਬ-ਪੱਛਮੀ ਮੈਟਰੋ ਕੋਰੀਡੋਰ ਦੇ ਹਾਵੜਾ ਮੈਦਾਨ-ਐਸਪਲੇਨੇਡ ਸੈਕਸ਼ਨ ਦਾ ਉਦਘਾਟਨ ਕਰਨਗੇ, ਜਿਸ ਦਾ ਇੱਕ ਹਿੱਸਾ ਹੁਗਲੀ ਨਦੀ ਦੇ ਹੇਠੋਂ ਲੰਘਦਾ ਹੈ। ਪ੍ਰਧਾਨ ਮੰਤਰੀ ਕਵੀ ਸੁਭਾਸ਼-ਹੇਮੰਤ ਮੁਖੋਪਾਧਿਆਏ ਅਤੇ ਤਰਾਤਲਾ-ਮਾਜੇਰਹਾਟ ਮੈਟਰੋ ਸੈਕਸ਼ਨ ਦਾ ਵੀ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। ਦੁਪਹਿਰ ਬਾਅਦ ਉਹ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਲਈ ਬਾਰਾਸਾਤ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: