ਬਿਹਾਰ ਦੇ ਭੋਜਪੁਰ ਜ਼ਿਲ੍ਹੇ ‘ਤੋਂ ਕਤਲ ਦੀ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਹੋਮ ਗਾਰਡ ਜਵਾਨ ਵੱਲੋਂ ਆਪਣੀ ਹੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ। ਕਤਲ ਦੀ ਇਹ ਦਰਦਨਾਕ ਘਟਨਾ ਬਧਰਾ ਦੇ ਸਿਨਹਾ OP ਇਲਾਕੇ ਦੇ ਪਿੰਡ ਮੌਜ਼ਮਪੁਰ ਵਿੱਚ ਵਾਪਰੀ ਹੈ। ਦੋਸ਼ੀ ਹੋਮ ਗਾਰਡ ਜਵਾਨ ਦਾ ਨਾਂ ਅਮਰ ਸਿੰਘ ਦੱਸਿਆ ਜਾ ਰਿਹਾ ਹੈ, ਜੋ ਇਸ ਸਮੇਂ ਬਕਸਰ ਜ਼ਿਲੇ ‘ਚ ਤਾਇਨਾਤ ਹੈ।
ਜਾਣਕਾਰੀ ਅਨੁਸਾਰ ਹੋਮਗਾਰਡ ਜਵਾਨ ਦਾ ਆਪਣੀ ਪਤਨੀ ਰੂਪਾ ਦੇਵੀ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਮ੍ਰਿਤਕ ਰੂਪਾ ਦੇਵੀ ਦੇ ਬੱਚਿਆਂ ਅਨੁਸਾਰ ਮੁਲਜ਼ਮ ਹਮੇਸ਼ਾ ਹੀ ਉਸ ਦੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮ੍ਰਿਤਕ ਰੂਪਾ ਦੇਵੀ ਦੇ ਸਾਰੇ ਬੱਚੇ ਸਵੇਰੇ ਸਕੂਲ ਗਏ ਹੋਏ ਸਨ। ਦੋਸ਼ੀ ਅਮਰ ਸਿੰਘ ਆਪਣੀ ਪਤਨੀ ਰੂਪਾ ਨਾਲ ਬਹਿਸ ਕਰਨ ਲੱਗਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਵੀ ਉਸ ਨੂੰ ਤਸੱਲੀ ਨਹੀਂ ਹੋਈ,’ਤਾਂ ਉਸ ਨੇ ਰੂਪਾ ‘ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਜਿਊਂਦਾ ਸਾੜ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਜਵਾਨ ਅਮਰ ਸਿੰਘ ਲਾਸ਼ ਨੂੰ ਕਮਰੇ ‘ਚ ਬੰਦ ਕਰਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ ‘ਆਪ’ ਸਰਕਾਰ ਬਣਾਏਗੀ 521 ਮੁਹੱਲਾ ਕਲੀਨਿਕ, ਪ੍ਰਤੀ ਕਲੀਨਿਕ ਖਰਚੇ ਜਾਣਗੇ 25 ਲੱਖ
ਦੁਪਹਿਰ ਬਾਅਦ ਜਦੋਂ ਉਸ ਦੇ ਬੱਚੇ ਸਕੂਲ ਤੋਂ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਘਰ ਦੇ ਅੰਦਰ ਕਮਰੇ ਦੇ ਦਰਵਾਜ਼ੇ ‘ਤੇ ਤਾਲਾ ਲਟਕਦਾ ਦੇਖਿਆ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ‘ਤਾਂ ਸਾਰੇ ਲੋਕ ਲਾਸ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਪਿੰਡ ਵਾਸੀਆਂ ਨੇ ਤੁਰੰਤ ਸਿਨਹਾ OP ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਦੋਸ਼ੀ ਹੋਮਗਾਰਡ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: