ਇੰਗਲੈਂਡ ਦੀ ਫੁੱਟਬਾਲ ਐਸੋਸੀਏਸ਼ਨ ਨੇ Cristiano Ronaldo ‘ਤੇ 50,000 ਪੌਂਡ ਦਾ ਜੁਰਮਾਨਾ ਲਾਇਆ ਹੈ। ਇਸਦੇ ਨਾਲ ਹੀ ਦੋ ਮੈਚਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। Ronaldo ਨੇ ਮੈਨਚੈਸਟਰ ਯੂਨਾਈਟਿਡ ਨੂੰ ਛੱਡਣ ਦਾ ਫੈਸਲਾ ਲਿਆ ਹੈ, ਜਿਸ ‘ਤੇ ਫੁੱਟਬਾਲ ਐਸੋਸੀਏਸ਼ਨ ਵੱਲੋਂ FA ਦੇ ਨਿਯਮ E3 ਦੀ ਉਲੰਘਣਾ ਕਰਨ ਲਈ ‘ਗਲਤ ਅਤੇ ਹਿੰਸਕ’ ਵਿਵਹਾਰ ਦਾ ਦੋਸ਼ ਲਗਾਇਆ ਹੈ।
ਦੱਸ ਦੇਈਏ ਕਿ Cristiano Ronaldo ਨੇ ਗੁੱਡੀਸਨ ਪਾਰਕ ਵਿੱਚ ਏਵਰਟਨ ਦੇ ਖਿਲਾਫ਼ ਖੇਡੇ ਗਏ ਮੈਚ ਵਿੱਚ ਔਟਿਜ਼ਮ ਅਤੇ ਡਿਸਪ੍ਰੈਕਸੀਆ ਵਾਲੇ ਇੱਕ ਨੌਜਵਾਨ ਲੜਕੇ ਦਾ ਫੋਨ ਤੋੜ ਦਿੱਤਾ ਕਿਉਂਕਿ ਉਸਦੀ ਸਾਬਕਾ ਟੀਮ ਮੈਨਚੈਸਟਰ ਯੂਨਾਈਟਿਡ ਏਵਰਟਨ ਤੋਂ ਹਾਰਨ ਤੋਂ ਬਾਅਦ ਗੁੱਸੇ ਵਿੱਚ ਸੀ।
ਇਹ ਵੀ ਪੜ੍ਹੋ : ਜਾਮਾ ਮਸਜਿਦ ‘ਚ ਕੁੜੀਆਂ ਦੀ ਐਂਟਰੀ ਬੈਨ, ਦਲੀਲ- ‘ਮੁੰਡਿਆਂ ਨੂੰ ਮਿਲਣ ਦਾ ਮੀਟਿੰਗ ਪੁਆਇੰਟ ਬਣਾਇਐ
ਫੁੱਟਬਾਲ ਐਸੋਸੀਏਸ਼ਨ ਨੇ ਇੱਕ ਬਿਆਨ ਦਿੱਤਾ ਹੈ ਕਿ “ਕ੍ਰਿਸਟੀਆਨੋ ਰੋਨਾਲਡੋ ਨੂੰ ਦੋ ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ £50,000 ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ FA ਨਿਯਮ E3 ਦੀ ਉਲੰਘਣਾ ਕਰਨ ਲਈ ਚੇਤਾਵਨੀ ਦਿੱਤੀ ਗਈ ਹੈ। ਇਸਦੇ ਨਾਲ ਹੀ ਫਾਰਵਰਡ ਨੇ ਮੰਨਿਆ ਕਿ ਸ਼ਨੀਵਾਰ 9 ਅਪ੍ਰੈਲ 2022 ਨੂੰ ਮੈਨਚੈਸਟਰ ਯੂਨਾਈਟਿਡ ਐਫਸੀ ਅਤੇ ਏਵਰਟਨ ਐਫਸੀ ਵਿਚਕਾਰ ਹੋਏ ਪ੍ਰੀਮੀਅਰ ਲੀਗ ਮੈਚ ਦੀ ਆਖਰੀ ਸੀਟੀ ਤੋਂ ਬਾਅਦ Ronaldo ਦਾ ਵਿਵਹਾਰ ਅਣਉਚਿਤ ਸੀ।”
FA ਨੇ ਦੱਸਿਆ ਕਿ, “ਇੱਕ ਸੁਤੰਤਰ ਰੈਗੂਲੇਟਰੀ ਕਮਿਸ਼ਨ ਨੇ ਅਗਲੀ ਸੁਣਵਾਈ ਦੌਰਾਨ ਪਾਇਆ ਕਿ ਉਸਦਾ ਵਤੀਰਾ ਗਲਤ ਅਤੇ ਹਿੰਸਕ ਸੀ , ਜਿਸ ਕਰਕੇ Ronaldo ‘ਤੇ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ।” ਇਸ ਪਾਬੰਦੀ ਤੋਂ ਬਾਅਦ ਜੇਕਰ Ronaldo ਪ੍ਰੀਮੀਅਰ ਲੀਗ ਦੀ ਕਿਸੇ ਹੋਰ ਟੀਮ ਨਾਲ ਜੁੜਦਾ ਹੈ ਤਾਂ ਉਹ ਕਲੱਬ ‘ਚ ਆਪਣੇ ਪਹਿਲੇ ਦੋ ਘਰੇਲੂ ਮੈਚ ਨਹੀਂ ਖੇਡ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: