ਸਾਈਬਰ ਠੱਗਾਂ ਦਾ ਇੱਕ ਵੱਖਰਾ ਕੇਸ ਲੁਧਿਆਣਾ ਦੇ ਸ਼ਕਤੀ ਨਗਰ ਪ੍ਰੇਮ ਵਿਹਾਰ ਤੋਂ ਸਾਹਮਣੇ ਆਇਆ ਹੈ, ਜਿਥੇ ਔਰਤ ਨੂੰ ਕੋਈ ਵੀ ਓਟੀਪੀ ਨਹੀਂ ਮਿਲਿਆ ਅਤੇ ਨਾ ਹੀ ਪੈਸੇ ਕੱਟਣ ਦਾ ਕੋਈ ਮੈਸੇਜ। ਔਰਤ ਨੂੰ ਕੋਰੀਅਰ ਆਉਣ ਦੀ ਗੱਲ ਕਹੀ ਗਈ ਸੀ।
ਜਦੋਂ ਔਰਤ ਨੇ ਇਨਕਾਰ ਕਰ ਦਿੱਤਾ, ਤਾਂ ਉਸਨੂੰ ਕੋਰੀਅਰ ਦਾ ਲਿੰਕ ਭੇਜਿਆ ਗਿਆ। ਔਰਤ ਦਾ ਦਾਅਵਾ ਹੈ ਕਿ ਉਸਨੇ ਉਸ ਲਿੰਕ ‘ਤੇ ਵੀ ਕਲਿਕ ਨਹੀਂ ਕੀਤਾ ਅਤੇ ਇਕ ਲੱਖ ਰੁਪਏ ਉਸ ਦੇ ਖਾਤੇ ਵਿਚੋਂ ਨਿਕਲ ਗਏ। ਔਰਤ ਨੇ ਕਿਹਾ ਕਿ ਉਸ ਦਾ ਖਾਤਾ ਕੋਟਕ ਮਹਿੰਦਰਾ ਬੈਂਕ ਵਿੱਚ ਹੈ। ਇਸ ਸਬੰਧ ਵਿਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਪ੍ਰਤਿਭਾ ਸ਼ਰਮਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਹ ਕੰਪਿਊਟਰ ਗ੍ਰਾਫਿਕ ਡਿਜ਼ਾਈਨਰ ਹੈ। ਇੱਕ ਹਫ਼ਤਾ ਪਹਿਲਾਂ, ਉਸ ਨੂੰ ਇੱਕ ਕਾਲ ਆਈ ਕਿ ਤੁਸੀਂ ਆਨਲਾਈਨ ਸਮਾਨ ਖਰੀਦਿਆ ਹੈ ਅਤੇ ਉਹ ਕੋਰੀਅਰ ਕੰਪਨੀ ਦੇ ਕੋਲ ਪਿਆ ਹੈ, ਜਿਸ ਨੂੰ ਰੋਕ ਦਿੱਤਾ ਗਿਆ ਹੈ। ਉਸ ਨੇ ਫੋਨ ਕਰਨ ਵਾਲੇ ਬੰਦੇ ਨੂੰਦੱਸਿਆਕਿ ਉਸ ਨੇ ਕੋਈ ਸਾਮਾਨ ਨਹੀਂ ਮੰਗਵਾਇਆ ਹੈ। ਉਸ ਨੇ ਕਿਹਾ ਕਿ ਤੁਹਾਡੇ ਪਰਿਵਾਰ ਵਿਇਚ ਕਿਸੇ ਨੇ ਸਮਾਨ ਮੰਗਵਾਇਆ ਹੈ, ਤਾਂ ਉਸ ਨੇ ਦੱਸਿਆ ਕਿ ਪੁੱਤਰ ਬਾਹਰ ਗਿਆ ਹੈ ਜਦੋਂ ਆਏਗਾ ਤਾਂ ਗੱਲ ਕਰਵਾ ਦਵੇਗੀ.
ਜਿਵੇਂ ਹੀ ਉਸ ਦਾ ਪੁੱਤਰ ਵਾਪਸ ਆਇਆ, ਉਸਨੇ ਇਹ ਵੀ ਕਿਹਾ ਕਿ ਉਸਨੇ ਕੋਈ ਵੀ ਚੀਜ਼ ਨਹੀਂ ਮੰਗਾਈ ਸੀ। ਇਸ ਤੋਂ ਬਾਅਦ, ਜਦੋਂ ਉਹ ਦੁਬਾਰਾ ਆਇਆ, ਉਸ ਨੇ ਕੋਰੀਅਰ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਕਾਲ ਕਰਨ ਵਾਲੇ ਨੇ ਉਸਨੂੰ ਇੱਕ ਲਿੰਕ ਭੇਜਿਆ ਜੋ ਉਸ ਕਲਿਕ ਵੀ ਨਹੀਂ ਕੀਤਾ। ਪ੍ਰਤਿਭਾ ਸ਼ਰਮਾ ਨੇ ਕਿਹਾ ਕਿ ਲਗਭਗ ਇਕ ਹਫ਼ਤੇ ਬਾਅਦ ਜਦੋਂ ਉਹ ਇਕ ਮੋਬਾਈਲ ਫੋਨ ‘ਤੇ ਉਸ ਦੇ ਖਾਤੇ ਦੀ ਜਾਂਚ ਕਰ ਰਹੀ ਸੀ, ਤਾਂ ਉਸ ਨੇ ਦੇਖਿਆ ਕਿ ਉਸ ਦੇ ਖਾਤੇ ਵਿਚੋਂ 90 ਹਜ਼ਾਰ ਰੁਪਏ ਅਤੇ ਇੱਕ ਵਾਰ ਦਸ ਹਜ਼ਾਰ ਰੁਪਏ ਨਿਕਲ ਚੁੱਕੇ ਹਨ।
ਇਹ ਵੀ ਪੜ੍ਹੋ : ਔਰਤ ਨੇ 7 ਸਾਲ ਦੀ ਉਮਰ ਤੋਂ ਪਾਲ ਵੱਡੇ ਕੀਤੇ ਮਤਰਏ ਪੁੱਤ ਨਾਲ ਕਰ ਲਿਆ ਵਿਆਹ, ਜੰਮੇ 2 ਨਿਆਣੇ ਵੀ
ਪ੍ਰਤਿਭਾ ਸ਼ਰਮਾ ਨੇ ਕਿਹਾ ਕਿ ਉਸ ਦੇ ਰਿਸ਼ਤੇਦਾਰ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹਨ ਅਤੇ ਇੱਕ ਲੱਖ ਰੁਪਏ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਹੌਜਰੀ ਦਾ ਕੁਝ ਸਮਾਨ ਖਰੀਦਣ ਲਈ ਭੇਜੇ ਗਏ ਸਨ। ਇਨ੍ਹਾਂਪੈਸਿਆਂ ਦਾ ਭੁਗਤਾਨ ਉਨ੍ਹਾਂ ਵੱਲੋਂ ਕੀਤਾ ਜਾਣਾ ਸੀ। ਹੁਣ ਉਨ੍ਹਾਂ ‘ਤੇ ਦੋਹਰੀ ਮਾਰ ਪੈ ਗਈ ਹੈ, ਜਦਕਿ ਉਨ੍ਹਾਂ ਦੇ ਕੋਲ ਪੈਸੇ ਨਹੀਂ ਹਨ। ਇਸ ਨੂੰ ਲੈ ਕੇ ਪਰਿਵਾਰ ਬਹੁਤ ਪ੍ਰੇਸ਼ਾਨ ਹੈ।
ਸਾਈਬਰ ਮਾਹਰ ਇੰਸਪੈਕਟਰ ਜਤਿੰਦਰ ਸਿੰਘ ਕਹਿਣਾ ਹੈ ਕਿ ਸਾਈਬਰ ਠੱਗਾਂ ਨੂੰ ਓਟੀਪੀ ਦੇਣ ਜਾਂ ਉਨ੍ਹਾਂ ਦੇ ਭੇਜੇ ਹੋਏ ਲਿੰਕ ਨੂੰ ਕਲਿੱਕ ਕੀਤੇ ਬਿਨਾਂ ਪੈਸਾ ਖਾਤੇ ਤੋਂ ਨਹੀਂ ਨਿਕਲ ਸਕਦਾ ਹੈ। ਪੀੜਤ ਔਰਤ ਵੱਲੋਂ ਇਨ੍ਹਾਂ ਵਿੱਚੋਂ ਕੋਈ ਗਲਤੀ ਜ਼ਰੂਰ ਕੀਤੀ ਗਈ ਹੋਵੇਗੀ। ਔਰਤ ਵੱਲੋਂ ਠੱਗਾਂ ਨੂੰ ਜਾਂ ਤਾਂ ਓਟੀਪੀ ਦਿੱਤਾ ਗਿਆ ਹੋਵੇਗਾ ਜਾਂ ਉਨ੍ਹਾਂ ਵੱਲੋਂ ਭੇਜੇ ਗਏ ਲਿੰਕ ‘ਤੇ ਕਲਿੱਕ ਕੀਤਾ ਗਿਆ ਹੋਵੇਗਾ। ਅਜਿਹਾ ਕਰਨ ਨਾਲ ਹੀ ਸਾਈਬਰ ਠੱਗਾਂ ਦੇ ਕੋਲ ਗਾਹਕਾਂ ਦਾ ਮੋਬਾਈਲ ਪੋਨ ਰਿਮੋਟ ‘ਤੇ ਜਾਂਦਾ ਹੈ ਅਤੇ ਖਾਤੇ ਤੋਂ ਪੈਸੇ ਨਿਕਲ ਜਾਂਦਾ ਹੈ। ਹਾਲਾਂਕਿ ਪੀੜਤਾ ਨੇ ਇਸ ਦੀ ਸ਼ਿਕਾਇਤ ਦਿੱਤੀ ਹੈ ਅਤੇ ਇਸ ਦੀ ਜਾਂਚ ਹੋਵੇਗੀ ਕਿ ਪੈਸੇ ਕਿਵੇਂ ਨਿਕਲੇ ਹਨ।
ਵੀਡੀਓ ਲਈ ਕਲਿੱਕ ਕਰੋ -: