ਬੁਲਗਾਰੀਆ ਦੀ ਫਕੀਰ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਲੋਕ ਦਸੰਬਰ ਤੇ ਜਨਵਰੀ ਵਿੱਚ ਗੂਗਲ ‘ਤੇ ਸਰਚ ਕਰਦੇ ਦੇਖੇ ਜਾਂਦੇ ਹਨ। 25 ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਬਾਬਾ ਵੇਂਗਾ ਲਈ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਉਸ ਵਿੱਚ ਭਵਿੱਖਬਾਣੀ ਕਰਨ ਦਾ ਇੱਕ ਅਜੀਬ ਹੁਨਰ ਸੀ।
ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸਨੇ ਕੋਵਿਡ -19 ਮਹਾਮਾਰੀ, 11 ਸਤੰਬਰ 2001 ਦੇ ਹਮਲੇ, ਰਾਜਕੁਮਾਰੀ ਡਾਇਨਾ ਦੀ ਮੌਤ ਵਰਗੀਆਂ ਭਵਿੱਖਬਾਣੀਆਂ ਕੀਤੀਆਂ ਸਨ। ਅਮਰੀਕਾ ‘ਚ ਅਲਕਾਇਦਾ ਦੇ 9/11 ਹਮਲਿਆਂ ਦੀ ਭਵਿੱਖਬਾਣੀ ਕਰਨ ਵਾਲੇ ਇਸ ਰਹੱਸਵਾਦੀ ਫਕੀਰ ਨੇ ਕਥਿਤ ਤੌਰ ‘ਤੇ 2022 ਲਈ ਇੱਕ ਨਵੇਂ ਖਤਰਨਾਕ ਵਾਇਰਸ ਅਤੇ ਏਲੀਅਸਨ ਦੇ ਹਮਲੇ ਸਣੇ ਪੰਜ ਵੱਡੀਆਂ ਭਵਿੱਖਬਾਣੀਆਂ ਕੀਤੀਆਂ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ :
ਏਲੀਅਨਸ ਦਾ ਹਮਲਾ
ਬਾਬਾ ਵੇਂਗਾ ਦਾ ਮੰਨਣਾ ਹੈ ਕਿ ਮਨੁੱਖਜਾਤੀ ‘ਤੇ ਦੂਜੇ ਗ੍ਰਹਿਆਂ ਤੋਂ ਆਏ ਏਲੀਅਨਸ ਹਮਲਾ ਕਰਨਗੇ। ਏਲੀਅਨਸ ਜਹਾਜ਼ਾਂ ਰਾਹੀਂ ਸ਼ਹਿਰਾਂ ‘ਤੇ ਬੰਬ ਸੁੱਟਣਗੇ ਅਤੇ ਲੋਕਾਂ ਨੂੰ ਬੰਦੀ ਬਣਾ ਲੈਣਗੇ।
ਇਹ ਜ਼ਿਕਰਯੋਗ ਹੈ ਕਿ ਇਸ ਸਾਲ UFOs ਨੇ ਮੁੱਖ ਧਾਰਾ ਵਿੱਚ ਕਦਮ ਰੱਖਿਆ ਅਤੇ ਵਾਸ਼ਿੰਗਟਨ ਵਿੱਚ ਇਸ ਮੁੱਦੇ ‘ਤੇ ਗੰਭੀਰਤਾ ਨਾਲ ਬਹਿਸ ਕੀਤੀ ਗਈ। ਯੂਐਸ ਕਾਂਗਰਸ ਨੇ ਏਲੀਅਨਸ ਨਾਲ ਮੁਕਾਬਲਿਆਂ ਦੀ ਜਾਂਚ ਕਰਨ ਲਈ ਇੱਕ ਨਵਾਂ ਖੇਤਰੀ ਜਾਂਚ ਦਫਤਰ ਸਥਾਪਤ ਕਰਨ ਲਈ ਇੱਕ ਇਤਿਹਾਸਕ ਬਿੱਲ ਵੀ ਪਾਸ ਕੀਤਾ।
ਸਾਈਬੇਰੀਅਨ ਵਾਇਰਸ
ਬਾਬਾ ਵੇਂਗਾ ਨੇ 2022 ਲਈ ਭਵਿੱਖਬਾਣੀ ਕੀਤੀ ਕਿ ਗਰਮ ਮੌਸਮ ਕਰਕੇ ਰੂਸ ਵਿੱਚ ਗਲੇਸ਼ੀਅਰ ਪਿਘਲ ਜਾਣਗੇ ਅਤੇ ਇੱਕ ਨਵਾਂ ਵਾਇਰਸ ਵਾਇਰਸ ਉੱਭਰ ਕੇ ਫੈਲੇਗਾ ਤੇ ਇੱਕ ਮਹਾਮਾਰੀ ਬਣ ਜਾਵੇਗਾ, ਜਿਸ ਵਿੱਚ ਲੱਖਾਂ ਲੋਕਾਂ ਦੀ ਮੌਤ ਹੋਵੇਗੀ।
ਦੱਸ ਦੇਈਏ ਕਿ ਸਦੀਆਂ ਪੁਰਾਣੇ ਗਲੇਸ਼ੀਅਰ ਜਲਵਾਯੂ ਤਬਦੀਲੀ ਕਾਰਨ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਅਗਸਤ ਵਿੱਚ 15,000 ਸਾਲ ਪੁਰਾਣੇ ਮੰਨੇ ਜਾਂਦੇ 28 ਨਵੇਂ ਵਾਇਰਸ ਗਲੇਸ਼ੀਅਰਾਂ ਦੇ ਅੰਦਰ ਬਚੇ ਹੋਏ ਪਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੀਣ ਵਾਲੇ ਪਾਣੀ ਦਾ ਸੰਕਟ
ਬਾਬਾ ਵੇਂਗਾ ਮੁਤਾਬਕ ਸੰਸਾਰ ਪੀਣ ਵਾਲੇ ਪਾਣੀ ਦੀ ਕਮੀ ਨਾਲ ਜੂਝੇਗਾ। ਸਾਫ਼ ਪਾਣੀ ਇੱਕ ਬਹੁਤ ਹੀ ਲੋੜੀਂਦਾ ਅਤੇ ਮਹਿੰਗਾ ਸੋਮਾ ਬਣ ਜਾਵੇਗਾ।
ਬੁਲਗਾਰੀਆ ਫਕੀਰ ਦੀ ਇਸ ਭਵਿੱਖਬਾਣੀ ‘ਤੇ ਵੀ ਜੇ ਗ਼ੌਰ ਕਰੀਏ ਤਾਂ ਅੱਜ ਦੇ ਹਾਲਾਤ ਵੇਖੇ ਜਾਣ ਤਾਂ ਇਹ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨਾਲ ਹੋ ਸਕਦਾ ਹੈ। ਵਿਗਿਆਨੀਆਂ ਨੇ ਅਗਸਤ ਵਿੱਚ ਚਿਤਾਵਨੀ ਦਿੱਤੀ ਸੀ ਕਿ ਅਸੀਂ ਇੱਕ ਵਧ ਰਹੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਗਲੋਬਲ ਟਕਰਾਅ, ਵੱਧ ਆਬਾਦੀ ਅਤੇ ਜਲਵਾਯੂ ਪਰਿਵਰਤਨ, ਕੁਝ ਅਜਿਹੇ ਕਾਰਕ ਹਨ ਜੋ ਦੁਨੀਆ ਭਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਾਣੀ ਦੀ ਸਪਲਾਈ ਨੂੰ ਤਬਾਹ ਕਰ ਰਹੇ ਹਨ।
ਭੁੱਖਮਰੀ
ਬਾਬਾ ਵੇਂਗਾ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ 2022 ਵਿੱਚ ਜਲਵਾਯੂ ਪਰਿਵਰਤਨ ਕਰਕੇ ਗੰਭੀਰ ਭੁੱਖਮਰੀ ਫੈਲੇਗੀ। ਖਾਣੇ ਨੂੰ ਲੈ ਕੇ ਵੀ ਜੰਗ ਛਿੜ ਜਾਵੇਗੀ।
ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਵਰਲਡ ਫੂਡ ਪ੍ਰੋਗਰਾਮ (ਡਬਲਯੂ.ਐੱਫ.ਪੀ.) ਨੇ ਚਿਤਾਵਨੀ ਦਿੱਤੀ ਹੈ ਕਿ 43 ਦੇਸ਼ ਅਕਾਲ ਦੇ ਕੰਢੇ ‘ਤੇ ਪਹੁੰਚ ਚੁੱਕੇ ਹਨ ਕਿਉਂਕਿ ਇਥੇ ਲੋਕਾਂ ਦੀ ਗਿਣਤੀ 45 ਮਿਲੀਅਨ ਹੋ ਗਈ ਹੈ, ਜਿਸ ਨਾਲ ਦੁਨੀਆ ਭੁੱਖਮਰੀ ਵੱਲ ਵਧ ਰਹੀ ਹੈ ਇਹ ਗਿਣਤੀ ਪਿਛਲੇ ਸਾਲ ਵੱਧ ਕੇ 42 ਮਿਲੀਅਨ ਹੋ ਗਈ ਹੈ, ਜੋਕਿ 2019 ਵਿੱਚ 27 ਮਿਲੀਅਨ ਸੀ।
ਟਿੱਡੀਆਂ ਦਾ ਹਮਲਾ
ਬਾਬਾ ਵੇਂਗਾ ਦੀ ਭਵਿੱਖਬਾਣੀ ਮੁਤਾਬਕ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਪਰ ਇਸ ਤੋਂ ਵੀ ਬਦਤਰ ਟਿੱਡੀਆਂ ਮੁੜ ਫਸਲਾਂ ਤੇ ਖੇਤਾਂ ‘ਤੇ ਹਮਲਾ ਕਰਨਗੀਆਂ, ਜਿਸ ਨਾਲ ਅਕਾਲ ਪੈ ਜਾਵੇਗਾ।
ਦੱਸਣਯੋਗ ਹੈ ਕਿ ਮਈ ਵਿੱਚ ਵੱਡੀ ਗਿਣਤੀ ‘ਚ ਪੱਛਮੀ ਭਾਰਤ ਦੇ 50,000 ਹੈਕਟੇਅਰ ਤੋਂ ਵੱਧ ਰੇਗਿਸਤਾਨੀ ਇਲਾਕਿਆਂ ਸਣੇ ਦੋ ਦਰਜਨ ਤੋਂ ਵੱਧ ਜ਼ਿਲ੍ਹਿਆਂ ‘ਤੇ ਟਿੱਡੀਆਂ ਵੱਲੋਂ ਹਮਲਾ ਕੀਤਾ ਗਿਆ।