ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿਚ ਇੱਕ ਵਾਰਦਾਤ ਦੀ ਖਬਰ ਸਾਹਮਣੇ ਆਈ ਸੀ, ਜਿਸ ਵਿਚ ਨੂੰਹ-ਸੱਸ ਤੋਂ ਲੁੱਟ ਹੋਈ ਸੀ ਤੇ ਇਸ ਦੌਰਾਨ ਨੂੰਹ ਨਹਿਰ ਵਿਚ ਡਿੱਗ ਗਈ। ਪੰਜ ਦਿਨਾਂ ਮਗਰੋਂ ਨੂੰਹ ਹੀ ਲਾਸ਼ ਤਾਂ ਮਿਲ ਗਈ ਪਰ ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਸੱਸ ਨੇ ਆਪਣੇ ਪੁੱਤ ਨਾਲ ਰਲ ਕੇ ਵੱਡਾ ਡਰਾਮਾ ਰਚਿਆ ਤੇ ਇਸ ਨੂੰ ਲੁੱਟ ਦੀ ਘਟਨਾ ਦਾ ਰੂਪ ਦੇ ਦਿੱਤਾ।
ਸੱਸ ਨੇ ਕਿਹਾ ਸੀ ਕਿ ਉਹ ਬੱਬੇਹਾਲੀ ਨਹਿਰ ਦੇ ਪੁੱਲ ‘ਤੇ 28 ਮਾਰਚ ਸ਼ੁੱਕਰਵਾਰ ਨੂੰ ਛੀਨਾ ਪਿੰਡ ਤੋਂ ਐਕਟਿਵਾ ‘ਤੇ ਸਵਾਰ ਹੋ ਕੇ ਸੱਸ ਆਪਣੀ ਨੂੰਹ ਨਾਲ ਆਪਣੇ ਪਿੰਡ ਬਿਧੀਪੁਰ ਜਾ ਰਹੀ ਸੀ। ਮੇਰੀ ਨੂੰਹ ਅਮਨਪ੍ਰੀਤ ਕੌਰ ਲੁਟੇਰਿਆਂ ਨਾਲ ਲੁੱਟ ਦੌਰਾਨ ਕੀਤੀ ਧੱਕਾ-ਮੁੱਕੀ ‘ਚ ਨਹਿਰ ਵਿੱਚ ਡਿੱਗ ਪਈ ਸੀ। ਉਸ ਦਿਨ ਤੋਂ ਲਗਾਤਾਰ ਅਮਨਪ੍ਰੀਤ ਕੌਰ ਦੀ ਲਾਸ਼ ਨਹਿਰ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ 5ਵੇਂ ਦਿਨ 1 ਅਪ੍ਰੈਲ ਨੂੰ ਅਮਨਪ੍ਰੀਤ ਕੌਰ ਦੀ ਲਾਸ਼ ਦੱਸੀ ਗਈ ਘਟਨਾ ਵਾਲੀ ਥਾਂ ਤੋਂ ਲਗਭਗ 15 ਕਿਲੋਮੀਟਰ ਦੂਰ ਧਾਰੀਵਾਲ ਦੇ ਪੁੱਲ ਨੇੜਿਓ ਮਿਲੀ ਸੀ।
ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਨੇ ਆਪਣੇ ਪੁੱਤ ਯਾਨੀ ਮ੍ਰਿਤਕਾ ਦੇ ਪਤੀ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਨੂੰਹ ਨੂੰ ਖੁਦ ਹੀ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ ਅਤੇ ਲੁਟੇਰਿਆਂ ਵੱਲੋਂ ਲੁੱਟ ਦੀ ਝੂਠੀ ਕਹਾਣੀ ਘੜ੍ਹੀ ਸੀ। ਪੁਲਿਸ ਨੇ ਦੋਵਾਂ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ।
ਮ੍ਰਿਤਕਾ ਦੀ ਮਾਂ ਨੇ ਕਿਹਾ ਕਿ ਉਹ ਅਮਨਪ੍ਰੀਤ ਦੇ ਬੱਚਾ ਨਹੀਂ ਹੋ ਰਿਹਾ ਸੀ, ਜਿਸ ਕਰਕੇ ਉਸ ਦੇ ਸਹੁਰੇ ਵਾਲੇ ਉਸ ਨੂੰ ਵਾਰ-ਵਾਰ ਮਿਹਣੇ ਮਾਰਦੇ ਸਨ। ਹਾਲਾਂਕਿ ਉਸ ਦੇ ਵਿਆਹ ਨੂੰ ਅਜੇ ਸਿਰਫ 16 ਮਹੀਨੇ ਹੀ ਹੋਏ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਗਰਮੀ ਵਿਖਾਉਣ ਲੱਗੀ ਤੇਵਰ! ਪੰਜਾਬ ‘ਚ ਪਾਰਾ 37 ਡਿਗਰੀ ਤੋਂ ਪਾਰ, ਅਗਲੇ ਹਫਤੇ ਲੂ ਦਾ ਅਲਰਟ
ਦੂਜੇ ਪਾਸੇ DSP ਮੋਹਨ ਸਿੰਘ ਨੇ ਦੱਸਿਆ ਕਿ ਦੋਸ਼ੀ ਔਰਤ ਵੱਲੋਂ ਜੋ ਆਪਣੀ ਨੂੰਹ ਨਾਲ ਹੋਈ ਲੁੱਟ ਦੀ ਕਹਾਣੀ ਬਣਾਈ ਗਈ ਸੀ ਉਹ ਬਿਲਕੁਲ ਝੂਠ ਨਿਕਲੀ। ਅਸਲ ਵਿੱਚ ਦੋਸ਼ੀ ਔਰਤ ਰੁਪਿੰਦਰ ਕੌਰ ਨੇ ਆਪਣੇ ਪੁੱਤ ਅਕਾਸ਼ਦੀਪ ਨਾਲ ਮਿਲ ਕੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ। ਇਸ ਦਾ ਕਾਰਣ ਇਹ ਸੀ ਕਿ ਮ੍ਰਿਤਕਾ ਦੇ ਅਜੇ ਕੋਈ ਬੱਚਾ ਨਹੀਂ ਹੋਇਆ ਸੀ ਅਤੇ ਪਰਿਵਾਰ ਕੋਲੋਂ ਹੋਰ ਦਾਜ ਵੀ ਮੰਗ ਰਹੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੀ ਨੂੰਹ ਨੂੰ ਨਹਿਰ ਵਿੱਚ ਧੱਕਾ ਦੇ ਕੇ ਮਾਰ ਦਿੱਤਾ ਅਤੇ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਅਤੇ ਸਾਰਿਆਂ ਨੂੰ ਗੁੰਮਰਾਹ ਕੀਤਾ। ਦੋਸ਼ੀ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
