19 ਸਾਲ ਦੀ ਧੀ ਨੇ ਆਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਦੇ ਦੋ ਦਿਨ ਬਾਅਦ ਮੁਲਜ਼ਮ ਆਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਖਿਲਾਫ ਹੱਤਿਆ ਦੀ ਧਾਰਾ ਵਿਚ ਕੇਸ ਦਰਜ ਕੀਤਾ ਹੈ। ਵਾਰਦਾਤ ਕਿਸ਼ਨਗੜ੍ਹ ਪਿੰਡ ਦੀ ਹੈ ਜਿਥੋਂ ਦੀ ਰਹਿਣ ਵਾਲੀ ਆਸ਼ਾ ਨੇ ਪਿਤਾ ਸੁਮਈ ਲਾਲਾ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਚਾਕੂ ਸੁਮਈ ਦੀ ਛਾਤੀ ‘ਤੇ ਲੱਗਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੁਆਂਢੀ ਦੀ ਮਦਦ ਨਾਲ ਉਸ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ ਜਿਥੇ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ।
ਆਸ਼ਾ ਦਸਵੀਂ ਪਾਸ ਹੈ ਤੇ ਘਰ ‘ਤੇ ਹੀ ਸਿਲਾਈ ਦਾ ਕੰਮ ਕਰਦੀ ਸੀ। ਘਰ ਵਿਚ ਮਾਂ ਮੁੰਨੀ ਛੋਟੀ ਭੈਣ ਤੇ ਇਕ ਛੋਟਾ ਭਰਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਸੁਮਈ ਰੋਜ਼ ਹੀ ਸ਼ਰਾਬ ਪੀ ਕੇ ਘਰਵਾਲਿਆਂ ਨਾਲ ਮਾਰਕੁੱਟ ਕਰਦਾ ਸੀ। ਆਸ਼ਾ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂਉਸ ਨੂੰ ਜੁਡੀਸ਼ੀਅਲ ਕਸਟੱਡੀ ਵਿਚ ਭੇਜ ਦਿੱਤਾ ਗਿਆ ਹੈ।
ਪੁਲਿਸ ਨੂੰ ਉਨ੍ਹਾਂ ਦੇ ਗੁਆਂਢੀ ਨੇ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ 9 ਅਗਸਤ ਨੂੰ ਉਹ ਰੋਜ਼ ਦੀ ਤਰ੍ਹਾਂ ਸੁਮਈ ਲਾਲਾ ਦੇ ਘਰ ਪਾਣੀ ਲੈਣ ਗਿਆ ਸੀ ਕਿਉਂਕਿ ਉਸ ਦੇ ਘਰ ਫਰਿੱਜ ਨਹੀਂ ਹੈ। ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਰਦਾ ਖੁੱਲ੍ਹਾ ਸੀ ਤੇ ਆਸ਼ਾ ਆਪਣੇ ਪਿਤਾ ਦੇ ਸੀਨੇ ਵਿਚ ਲੱਗੇ ਜ਼ਖਮ ਤੇ ਖੂਨ ਨੂੰ ਸਾਫ ਕਰ ਰਹੀ ਸੀ। ਪੂਰਾ ਪਰਿਵਾਰ ਰੋ ਰਿਹਾ ਸੀ।
ਗੁਆਂਢੀ ਨੇ ਪੁੱਛਿਆ ਤਾਂ ਆਸ਼ਾ ਨੇ ਦੱਸਿਆ ਕਿ ਉਸ ਦੇ ਪਿਤਾ ਘਰ ਆਉਂਦੇ ਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਏ। ਗੁਆਂਢੀ ਦੀ ਮਦਦ ਨਾਲ ਸੁਮਈ ਨੂੰ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਪਹਿਲਾਂ ਇ ਹਾਦਸਾ ਹੀ ਲੱਗ ਰਿਹਾ ਸੀ ਪਰ ਪੋਸਟਮਾਰਟਮ ਰਿਪੋਰਟ ਵਿਚ ਪਤਾ ਲੱਗਾ ਕਿ ਸੁਮਈ ਦੀ ਛਾਤੀ ਵਿਚ ਚਾਕੂ ਨਾਲ ਵਾਰ ਕੀਤਾ ਗਿਆ ਸੀ। ਘਰ ਦੇ ਮੈਂਬਰਾਂ ਤੋਂ ਪੁੱਛਿਆ ਗਿਆ ਤਾਂ ਆਸ਼ਾ ਨੇ ਜ਼ੁਰਮ ਕਬੂਲ ਲਿਆ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਰੋਜ਼ਾਨਾ ਸ਼ਰਾਬ ਪੀ ਕੇ ਪੂਰੇ ਪਰਿਵਾਰ ਨਾਲ ਲੜਾਈ-ਝਗੜਾ ਕਰਦਾ ਸੀ।
ਇਹ ਵੀ ਪੜ੍ਹੋ : ਅਦਾਕਾਰਾ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ ਤੇ 5,000 ਰੁ. ਦਾ ਲੱਗਾ ਜੁਰਮਾਨਾ
ਸਾਰਾ ਪਰਿਵਾਰ ਉਸ ਤੋਂ ਪ੍ਰੇਸ਼ਾਨ ਸੀ। 9 ਅਗਸਤ ਦੀ ਦੁਪਹਿਰ ਨੂੰ ਸੁਮਈ ਘਰ ਆਇਆ ਤੇ ਗਾਲ੍ਹਾਂ ਕੱਢਣ ਲੱਗਾ। ਆਸ਼ਾ ਘਰ ਵਿਚ ਪਿਆਜ਼ ਕੱਟ ਰਹੀ ਸੀ। ਉਸ ਦੇ ਹੱਥ ਵਿਚ ਚਾਕੂ ਸੀ। ਉਨ੍ਹਾਂ ਵਿਚ ਹੱਥੋਂਪਾਈ ਹੋ ਗਈ ਤੇ ਗੁੱਸੇ ਵਿਚ ਆਸ਼ਾ ਨੇ ਪਿਤਾ ਦੀ ਛਾਤੀ ‘ਤੇ ਚਾਕੂ ਨਾਲ ਵਾਰ ਕਰ ਦਿੱਤਾ। ਹਾਲਾਂਕਿ ਆਸ਼ਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਜਾਣਬੁਝ ਕੇ ਪਿਤਾ ਦਾ ਕਤਲ ਨਹੀਂ ਕੀਤਾ ਹੈ ਸਗੋਂ ਗਲਤੀ ਨਾਲ ਚਾਕੂ ਲੱਗ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: