ਪਾਕਿਸਤਾਨ ਚੋਣਾਂ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਇੱਕ ਧਮਾਕਾ ਹੋਇਆ ਹੈ। ਪਿਸ਼ਿਨ ਸ਼ਹਿਰ ‘ਚ ਹੋਏ ਇਸ ਧਮਾਕੇ ‘ਚ 15 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਪਾਕਿਸਤਾਨੀ ਮੀਡੀਆ ਮੁਤਾਬਕ ਆਜ਼ਾਦ ਉਮੀਦਵਾਰ ਅਸਫੰਦ ਯਾਰ ਖਾਨ ਕਾਕੜ ਦੇ ਆਫਿਸ ਦੇ ਬਾਹਰ ਬਲਾਸਟ ਹੋਇਆ। ਧਮਾਕੇ ਦੌਰਾਨ ਕਾਕੜ ਦਫਤਰ ਵਿਚ ਮੌਜੂਦ ਨਹੀਂ ਸਨ।
ਬਲੋਚਿਸਤਾਨ ਦੇ ਕੇਅਰਟੇਕਰ ਸੂਚਨਾ ਮੰਤਰੀ ਜਨ ਅਚਕਜਈ ਨੇ ਕਿਹਾ ਕਿ ਪ੍ਰਾਇਮਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਹੈ ਕਿ ਧਮਾਕੇ ਸਾਮਾਨ ਇੱਕ ਬਾਈਕ ਵਿੱਚ ਰਖਿਆ ਸੀ। ਇਸ ਮਾਮਲੇ ਦੀ ਜਾੰਚ ਕੀਤੀ ਜਾ ਰਹੀ ਹੈ। ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹਨ ਅਤੇ ਸਾਰੇ ਸੂਬਿਆਂ ਵਿੱਚ ਚੋਣਾਂ ਹਨ। ਪਾਕਿਸਤਾਨ ਦੇ ਇਲੈਕਸ਼ਨ ਕਮਿਸ਼ਨ ਨੇ ਹਮਲੇ ਨੂੰ ਲੈ ਕੇ ਬਲੂਚਿਸਤਾਨ ਦੇ ਚੀਫ ਸੈਕਟਰੀ ਅਤੇ ਪੁਲਿਸ ਨਾਲ ਰਿਪੋਰਟ ਮੰਗੀ ਹੈ।
ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਮ ਵਾਲੇ ਨੈਸ਼ਨਲ ਅਤੇ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਹਿੰਸਾ ਦੀ ਘਟਨਾਵਾਂ ਵਧ ਗਈਆਂ ਹਨ। ਰਿਪੋਰਟ ਮੁਤਾਬਕ ਹਾਲ ਦੇ ਦਿਨਾਂ ਵਿੱਚ ਬਲੂਚਿਸਤਾਨ ਅਤੇ ਖੈਬਰ ਪਖਤੂਨਖਵਾ ਵਿੱਚ ਅੱਤਵਾਦੀ ਹਮਲੇ ਤੇਜ਼ਾ ਹੋ ਗਏ ਹਨ। ਬਲੂਚਿਸਤਾਨ ਵਿ4ਚ ਬਲੋਚ ਲਿਬਰੇਸ਼ਨ ਆਰਮੀ ਅਤੇ ਖੈਬਰ ਵਿੱਚ ਪਾਕਿਸਤਾਨ ਤਾਲਿਬਾਨ ਹਮਲੇ ਕਰ ਰਹੇ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਨੇਟ ਵਿੱਚ ਕੁਝ ਦਿਨ ਪਹਿਲਾਂ 8 ਫਰਵਰੀ ਨੂੰ ਹੋਣ ਵਾਲੇ ਇਲੈਕਸ਼ਨ ਨੂੰ ਟਾਲਣ ਦੀ ਮੰਗ ਕੀਤੀ ਗਈ ਸੀ। ਹਾਲ ਹੀ ਦੇ ਦਿਨਾਂ ਵਿ4ਚ ਅੱਤਵਾਦੀ ਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਕਿਸੇ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਡੀਪਫੇਕ ਨਾਲ ਸਭ ਤੋਂ ਵੱਡੀ ਧੋਖਾਧੜੀ, Zoom ਮੀਟਿੰਗ ‘ਚ ਨਕਲੀ ਅਧਿਕਾਰੀ ਬਣ ਠੱਗੇ 200 ਕਰੋੜ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਡੇਰਾ ਇਸਮਾਈਲ ਖਾਨ ਵਿੱਚ ਵੀ ਹਮਲਾ ਹੋਇਆ ਸੀ। ਇੱਥੇ ਇੱਕ ਪੁਲਿਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ‘ਚ 10 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ। ਇਹ ਹਮਲਾ ਅੱਧੀ ਰਾਤ ਤੋਂ ਬਾਅਦ ਹੋਇਆ, ਜਦੋਂ ਜ਼ਿਆਦਾਤਰ ਪੁਲਿਸ ਮੁਲਾਜ਼ਮ ਸੌਂ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ –