ਜਲੰਧਰ ਦੇ ਥਾਣੇਦਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇਕ ਭਰਾ ਦੀ ਮ੍ਰਿਤਕ ਦੇਹ ਮਿਲ ਗਈ ਹੈ। ਇਹ ਮ੍ਰਿਤਕ ਦੇਹ ਦਰਿਆ ਬਿਆਸ ਦੇ ਕੰਢੇ ਮੰਡ ਖੇਤਰ ਦੇ ਪਿੰਡ ਧੂੰਦਾਂ (ਤਲਵੰਡੀ ਚੌਧਰੀਆਂ) ਤੋਂ ਮਿਲੀ। ਮ੍ਰਿਤਕ ਦੇਹ ਜਸ਼ਨਦੀਪ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਨਦੀ ਦੀ ਗਾਦ ਵਿੱਚ ਦੱਬਿਆ ਹੋਇਆ ਸੀ।
ਦੱਸ ਦੇਈਏ ਕਿ ਜਲੰਧਰ ਸ਼ਹਿਰ ਦੇ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਕੁਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਤੇਜ਼ ਵਗ ਰਹੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਛਾਲ ਮਾਰ ਦਿੱਤੀ।
ਜਸ਼ਨਦੀਪ ਦੀ ਮ੍ਰਿਤਕ ਦੇਹ ਬਿਆਸ ਦਰਿਆ ਵਿੱਚ ਰੁੜ੍ਹ ਕੇ ਖੇਤਾਂ ਵਿੱਚ ਪਹੁੰਚ ਗਈ ਸੀ। ਪਿੰਡ ਦਾ ਕਿਸਾਨ ਅੱਜ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ। ਜਦੋਂ ਉਹ ਆਪਣੇ ਖੇਤ ਦੇ ਕੰਢਿਆਂ ਨੂੰ ਠੀਕ ਕਰ ਰਿਹਾ ਸੀ ਤਾਂ ਇੱਕ ਹੱਥ ਅਤੇ ਹੱਥ ਵਿੱਚ ਕੜਾ ਵਿਖਾਈ ਦਿੱਤਾ। ਇਸ ਮਗਰੋਂ ਉਸ ਨੇ ਕੱੀ ਨਾਲ ਘਾਹ ਨੂੰ ਅੱਗੇ ਪਿੱਛੇ ਕੀਤਾ ਤਾਂ ਉਸ ਨੂੰ ਨੀਲੇ ਰੰਗ ਦੇ ਪੈਰ ਵਿੱਚ ਪਾਏ ਬੂਟ ਨਜ਼ਰ ਆਏ। ਕਿਸਾਨ ਨੇ ਮੋਹਤਬਰ ਲੋਕਾਂ ਨੂੰ ਨਾਲ ਲਿਆ ਕੇ ਮ੍ਰਿਤਕ ਦੇਹ ਵਿਖਾਈ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।
ਇਹ ਵੀ ਪੜ੍ਹੋ : ਸੂਬੇ ‘ਚ ਖੁੱਲ੍ਹੇਆਮ ਵਿਕ ਰਿਹਾ ਨਸ਼ਾ, ਕੰਡੇ ‘ਤੇ ਤੋਲ ਕੇ ਮੌ.ਤ ਦਾ ਸਾਮਾਨ ਵੇਚ ਰਹੀ ਕੁੜੀ, ਵੀਡੀਓ ਵਾਇਰਲ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਵੇਖਣ ਲਈ ਰਵਾਨਾ ਹੋ ਗਏ ਹਨ। ਪਿੰਡ ਵਾਲਿਆਂ ਨੇ ਮ੍ਰਿਤਕ ਦੇਹ ਸਬੰਧੀ ਸਥਾਨਕ ਪੁਲਿਸ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਹੈ। ਨਜ਼ਦੀਕੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੂਟ ਅਤੇ ਬਰੇਸਲੇਟ ਜਸ਼ਨਦੀਪ ਦੇ ਹਨ। ਕਿਸਾਨ ਨੇ ਦੱਸਿਆ ਕਿ ਜਿਸ ਬੰਦੇ ਦੀ ਮ੍ਰਿਤਕ ਦੇਹ ਮਿਲੀ ਹੈ, ਉਹ ਲੰਮੇ ਕੱਦ ਵਾਲਾ ਨੌਜਵਾਨ ਹੈ।
ਵੀਡੀਓ ਲਈ ਕਲਿੱਕ ਕਰੋ -: