ਦੁਨੀਆ ਦੀ ਦੂਜੀ ਸਭ ਤੋਂ ਬਜ਼ੁਰਗ ਔਰਤ ਅਤੇ ਜਾਪਾਨ ਦੀ ਪਹਿਲੀ ਸਭ ਤੋਂ ਬਜ਼ੁਰਗ ਔਰਤ ਫੂਸਾ ਤਤਸੁਮੀ ਦੀ 116 ਸਾਲ ਦੀ ਉਮਰ ਵਿੱਚ ਕਾਸ਼ੀਵਾੜਾ ਦੇ ਇੱਕ ਮੈਡੀਕਲ ਸੈਂਟਰ ਵਿੱਚ ਦਿਹਾਂਤ ਹੋ ਗਿਆ। 12 ਦਸੰਬਰ ਮੰਗਲਵਾਰ ਨੂੰ ਆਪਣਾ ਮਨਪਸੰਦ ਭੋਜਨ ਬੀਨ ਪੇਸਟ ਜੈਲੀ ਖਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਬੁਢਾਪਾ ਦੱਸਿਆ ਜਾ ਰਿਹਾ ਹੈ।
ਪਿਛਲੇ ਸਾਲ 119 ਸਾਲਾ ਕੇਨ ਤਨਾਕਾ ਦੀ ਮੌਤ ਤੋਂ ਬਾਅਦ ਤਤਸੁਮੀ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਦੱਸਿਆ ਗਿਆ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਪਿਛਲੇ ਸਾਲ ਅਪ੍ਰੈਲ ‘ਚ ਤਨਾਕਾ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦਰਜਾ ਦਿੱਤਾ ਸੀ। ਤਤਸੁਮੀ ਨੂੰ ਦੁਨੀਆ ਦਾ 27ਵਾਂ ਸਭ ਤੋਂ ਬਜ਼ੁਰਗ ਵਿਅਕਤੀ ਅਤੇ ਜਾਪਾਨ ਦਾ ਸੱਤਵਾਂ ਸਭ ਤੋਂ ਬਜ਼ੁਰਗ ਵਿਅਕਤੀ ਦੱਸਿਆ ਗਿਆ ਹੈ।
1907 ਵਿੱਚ ਪੈਦਾ ਹੋਈ ਤਤਸੁਮੀ ਆਪਣੇ ਤਿੰਨ ਬੱਚਿਆਂ ਅਤੇ ਪਤੀ ਨਾਲ ਓਸਾਕਾ ਵਿੱਚ ਰਹਿੰਦੀ ਸੀ। ਹਾਲ ਹੀ ਦੇ ਦਿਨਾਂ ਵਿੱਚ ਉਸਨੇ ਆਪਣਾ ਜ਼ਿਆਦਾਤਰ ਸਮਾਂ ਮੈਡੀਕਲ ਸੈਂਟਰ ਦੇ ਬਿਸਤਰੇ ਵਿੱਚ ਬਿਤਾਇਆ। ਕਈ ਰਿਪੋਰਟਾਂ ਮੁਤਾਬਕ ਫੂਸਾ ਤਤਸੁਮਾ ਨੂੰ ਪਹਿਲਾਂ ਕੋਈ ਸਿਹਤ ਸਮੱਸਿਆ ਨਹੀਂ ਸੀ ਅਤੇ ਕਦੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਸੀ। ਹਾਲਾਂਕਿ 70 ਸਾਲ ਦੀ ਉਮਰ ‘ਚ ਡਿੱਗਣ ਕਾਰਨ ਉਸ ਦੀ ਲੱਤ ਟੁੱਟ ਗਈ ਸੀ।
ਇਹ ਵੀ ਪੜ੍ਹੋ : ਰੋਪੜ ਦੇ ਸਰਕਾਰੀ ਸਕੂਲ ਪਹੁੰਚੇ CM ਮਾਨ, ਬੱਚਿਆਂ ਨਾਲ ਬੈਠੇ ਭੁੰਜੇ, 7ਵੀਂ-12ਵੀਂ ਵਾਲਿਆਂ ਲਈ ਕੀਤਾ ਇਹ ਐਲਾਨ
ਤਤਸੁਮੀ ਦੀ ਮੌਤ ‘ਤੇ ਉਸ ਦੇ 76 ਸਾਲਾਂ ਪੁੱਤਰ ਕੇਨਜੀ ਨੇ ਕਿਹਾ, ‘ਉਸਨੇ ਇਸ ਉਮਰ ਤੱਕ ਪਹੁੰਚਣ ਲਈ ਬਹੁਤ ਵਧੀਆ ਕੰਮ ਕੀਤਾ।’ ਓਸਾਕਾ ਦੇ ਗਵਰਨਰ ਹੀਰੋਫੂਮੀ ਯੋਸ਼ੀਮੁਰਾ ਨੇ ਵੀ ਤਤਸੁਮੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਇਸ ਸਾਲ ਸਤੰਬਰ ਵਿੱਚ ਤਤਸੁਮੀ ਦੀ ਲੰਮੀ ਉਮਰ ਦਾ ਜਸ਼ਨ ਮਨਾਉਣ ਲਈ ਆਯੋਜਿਤ ਇੱਕ ਪਾਰਟੀ ਨੂੰ ਯਾਦ ਕਰਦੇ ਹੋਏ, ਉਸਨੇ ਕਿਹਾ, ‘ਮੈਨੂੰ ਯਾਦ ਹੈ ਕਿ ਉਸ ਸਮੇਂ ਫੂਸਾ ਤਤਸੁਮੀ ਕਿੰਨੀ ਸਿਹਤਮੰਦ ਸੀ।’ ਜਪਾਨ ਸੰਸਾਰ ਵਿੱਚ ਸਭ ਤੋਂ ਵੱਧ ਉਮਰ ਦੀ ਸੰਭਾਵਨਾ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇੱਥੇ ਬਹੁਤ ਸਾਰੇ ਅਜਿਹੇ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਮਨੁੱਖਾਂ ਵਿੱਚ ਗਿਣਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ : –