ਪੰਜਾਬ ਸਰਕਾਰ ਨੇ ਵੀਰਵਾਰ ਨੂੰ ਮਾਰਕੀਟ ਕਮੇਟੀ ਦੇ 66 ਚੇਅਰਮੈਨਾਂ ਅਤੇ ਨਗਰ ਸੁਧਾਰ ਟਰੱਸਟ ਦੇ ਪੰਜ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਹੈ। ਜਿਨ੍ਹਾਂ ਨੂੰ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੌਂਪਿਆ ਗਿਆ ਹੈ। ਇਸ ਵਿੱਚ ਖਾਸ ਗੱਲ ਇਹ ਹੈ ਕਿ ਨਵੇਂ ਨਿਯੁਕਤ ਚੇਅਰਮੈਨ ਮਾਮੂਲੀ ਵਲੰਟੀਅਰ ਹਨ, ਸੀ.ਐੱਮ. ਮਾਨ ਦੇ ਇੱਕ ਫੈਸਲੇ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।
ਸੁਲਤਾਨਪੁਰ ਲੋਧੀ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਮੁਹੰਮਦ ਰਫ਼ੀ ਸਬਜ਼ੀ ਦੀ ਫੜੀ ਲਾਉਂਦਾ ਹੈ। ਮੁਹੰਮਦ ਰਫੀ ਰੇਲ ਕੋਚ ਫੈਕਟਰੀ ਦੇ ਮੁੱਖ ਗੇਟ ਦੇ ਬਾਹਰ ਸਬਜ਼ੀਆਂ ਦੀ ਫੜੀ ਲਗਾਉਂਦਾ ਹੈ। ਉਹ ਆਪ ਦਾ ਵਲੰਟੀਅਰ ਹੈ। ਜਦੋਂ ਤੋਂ ਚੇਅਰਮੈਨ ਵਜੋਂ ਉਸ ਦੀ ਨਿਯੁਕਤੀ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋਈਆਂ, ਮੁਹੰਮਦ ਰਫ਼ੀ ਲਈ ਵਧਾਈ ਸੰਦੇਸ਼ਾਂ ਦਾ ਦੌਰ ਸ਼ੁਰੂ ਹੋ ਗਿਆ।
ਜਦਕਿ ਕਪੂਰਥਲਾ ਮਾਰਕੀਟ ਕਮੇਟੀ ਜਗਜੀਤ ਸਿੰਘ ਬਿੱਟੂ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਉਸ ਦੀ ਸੰਗਮ ਪੈਲੇਸ ਦੇ ਸਾਹਮਣੇ ਐਲੂਮੀਨੀਅਮ ਦੇ ਦਰਵਾਜ਼ੇ ਅਤੇ ਖਿੜਕੀਆਂ ਬਣਾਉਣ ਦੀ ਦੁਕਾਨ ਹੈ।
ਇਹ ਵੀ ਪੜ੍ਹੋ : Bank Holiday In June: ਇਸ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ
ਇਸ ਤੋਂ ਇਲਾਵਾ ਤਵਿੰਦਰ ਰਾਮ ਦੋਧੀ ਫਗਵਾੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਅਤੇ ਆਪ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹਨ। ਇਸ ਤੋਂ ਇਲਾਵਾ ਭੁਲੱਥ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਪਾਠਕ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹੈ ਅਤੇ ਆਪ ਬੁੱਧੀਜੀਵੀ ਸੈੱਲ ਦੇ ਉਪ ਪ੍ਰਧਾਨ ਹਨ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ 5 ਇੰਪਰੂਵਮੈਂਟ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ । CM ਭਗਵੰਤ ਮਾਨ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ” ਨਵੀਆਂ ਜ਼ਿੰਮੇਵਾਰੀਆਂ ਦੇ ਲਈ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਟੀਮ ਰੰਗਲਾ ਪੰਜਾਬ ਵਿੱਚ ਜੀ ਆਇਆਂ ਨੂੰ।”
ਵੀਡੀਓ ਲਈ ਕਲਿੱਕ ਕਰੋ -: