ਹੋਲੀ ਦੇ ਤਿਉਹਾਰ ‘ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ‘ਚ ਸੈਨਿਕਾਂ ਨਾਲ ਹੋਲੀ ਮਨਾਉਣ ਪਹੁੰਚੇ। ਇਸ ਦੇ ਨਾਲ ਹੀ ਜੰਮੂ ਦੇ ਸੁਚੇਤਗੜ੍ਹ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) ‘ਤੇ ਬੀਐਸਐਫ ਦੀ ਚੌਕੀ ‘ਤੇ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਲੇਹ ਹਵਾਈ ਅੱਡੇ ‘ਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਬੀਡੀ ਮਿਸ਼ਰਾ ਅਤੇ ਪ੍ਰਸ਼ਾਸਨ ਅਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ। ਰਾਜਨਾਥ ਸਿੰਘ ਦੇ ਨਾਲ ਫੌਜ ਮੁਖੀ ਮਨੋਜ ਪਾਂਡੇ ਵੀ ਪਹੁੰਚੇ।
ਰੱਖਿਆ ਮੰਤਰੀ ਨੇ ਲੇਹ ਦੇ ‘ਹਾਲ ਆਫ ਫੇਮ’ ਵਿਖੇ ਦੇਸ਼ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਸੈਨਿਕਾਂ ਨਾਲ ਹੋਲੀ ਮਨਾਈ। ਉਨ੍ਹਾਂ ਨੂੰ ਗੁਲਾਲ ਵੀ ਚੜ੍ਹਾਇਆ ਅਤੇ ਮਠਿਆਈਆਂ ਵੀ ਖੁਆਈਆਂ।
ਤਾਂਜੋ ਦੇਸ਼ ਦੇ ਨਾਗਰਿਕ ਆਪਣੇ ਘਰਾਂ ਵਿੱਚ ਸੁਰੱਖਿਅਤ ਢੰਗ ਨਾਲ ਹੋਲੀ ਮਨਾ ਸਕਣ, ਦੇਸ਼ ਦੀ ਰੱਖਿਆ ਲਈ ਸਰਹੱਦਾਂ ‘ਤੇ ਬਹਾਦਰ ਜਵਾਨ ਤਾਇਨਾਤ ਹਨ। ਅਜਿਹੇ ‘ਚ ਰੱਖਿਆ ਮੰਤਰੀ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਇੱਥੇ ਪੁੱਜੇ। ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਜਵਾਨਾਂ ਨੇ ਗੁਲਾਲ ਦੇ ਛਿੱਟੇ ਮਾਰੇ ਅਤੇ ਇੱਕ ਦੂਜੇ ਨੂੰ ਮਠਿਆਈਆਂ ਵੀ ਖਿਲਾਈਆਂ।
ਇਹ ਵੀ ਪੜ੍ਹੋ : 5 ਸਟਾਰ ਹੋਟਲ ਨਹੀਂ ਇਹ ਹੈ ਦੁਨੀਆ ਦੀ ਸਭ ਤੋਂ ਵੱਡੀ ਲਿਫਟ, 200 ਲੋਕਾਂ ਨੂੰ ਲਿਜਾਣ ਦੀ ਸਮਰੱਥਾ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਐਤਵਾਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਵਿਖੇ ਸੈਨਿਕਾਂ ਨਾਲ ਹੋਲੀ ਮਨਾਉਣ ਵਾਲੇ ਸਨ। ਪਰ ਮੌਸਮ ਵਿੱਚ ਬਦਲਾਅ ਕਾਰਨ ਉਨ੍ਹਾਂ ਨੂੰ ਆਪਣਾ ਸਿਆਚਿਨ ਦੌਰਾ ਬਦਲਣਾ ਪਿਆ।
ਲੇਹ ਵਿੱਚ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਲੱਦਾਖ ਭਾਰਤ ਮਾਤਾ ਦਾ ਚਮਕਦਾ ਤਾਜ ਹੈ। ਇਹ ਰਾਸ਼ਟਰੀ ਸੰਕਲਪ ਨੂੰ ਦਰਸਾਉਂਦਾ ਹੈ। ਦੇਸ਼ ਦੀ ਸਿਆਸੀ ਰਾਜਧਾਨੀ ਦਿੱਲੀ ਹੈ। ਆਰਥਿਕ ਰਾਜਧਾਨੀ ਮੁੰਬਈ ਹੈ ਅਤੇ ਤਕਨੀਕੀ ਰਾਜਧਾਨੀ ਬੈਂਗਲੁਰੂ ਹੈ, ਇਸੇ ਤਰ੍ਹਾਂ ਲੱਦਾਖ ਬਹਾਦਰੀ ਅਤੇ ਸ਼ਕਤੀ ਦੀ ਰਾਜਧਾਨੀ ਹੈ।
ਵੀਡੀਓ ਲਈ ਕਲਿੱਕ ਕਰੋ -: