ਅੱਜਕੱਲ੍ਹ ਲੋਕ ਵੱਖ-ਵੱਖ ਤਰੀਕਿਆਂ ਨਾਲ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਏਅਰ ਇੰਟੈਲੀਜੈਂਸ ਯੂਨਿਟ ਨੇ ਮੁੰਬਈ ਹਵਾਈ ਅੱਡੇ ‘ਤੇ ਇਕ ਵਿਅਕਤੀ ਨੂੰ ਫੜਿਆ ਜੋ ਬੈਂਕਾਕ ਨੂੰ 2 ਕਰੋੜ ਰੁਪਏ ਦੇ ਹੀਰਿਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਸ਼ੀ ਨੇ ਨੂਡਲਜ਼ ਦੇ ਪੈਕੇਟ ਵਿੱਚ ਹੀਰੇ ਛੁਪਾਏ ਹੋਏ ਸਨ ਅਤੇ ਉਹ ਹੀਰਿਆਂ ਨੂੰ ਬੈਂਕਾਕ ਲਿਜਾਣ ਵਾਲਾ ਸੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ।
ਮੁੰਬਈ ਏਅਰਪੋਰਟ ਕਸਟਮ ਨੇ 4 ਕਰੋੜ 44 ਲੱਖ ਰੁਪਏ ਦਾ ਸੋਨਾ ਅਤੇ 2 ਕਰੋੜ 2 ਲੱਖ ਰੁਪਏ ਦੇ ਹੀਰੇ ਬਰਾਮਦ ਕੀਤੇ ਹਨ। ਪੁਲਿਸ ਨੇ ਇਹ ਬਰਾਮਦਗੀ ਤਸਕਰੀ ਦੇ ਵੱਖ-ਵੱਖ 13 ਮਾਮਲਿਆਂ ਵਿੱਚ ਕੀਤੀ ਹੈ। ਜਾਣਕਾਰੀ ਮੁਤਾਬਕ 6 ਕਿਲੋ 815 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਦੋਸ਼ੀ ਨੇ ਬੈਗ ਵਿੱਚ ਕੈਵਿਟੀ ਬਣਾ ਕੇ ਆਪਣੇ ਅੰਡਰਗਾਰਮੈਂਟ ਵਿੱਚ ਸੋਨਾ ਲੁਕਾਇਆ ਹੋਇਆ ਸੀ, ਇਸ ਾਮਲੇ ਵਿਚ ਚਾਰ ਪੈਸੇਂਜਰ ਗ੍ਰਿਫ਼ਤਾਰ ਕੀਤੇ ਗਏ ਹਨ।
ਇਹ ਮਾਮਲਾ 19 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਪੁਲਿਸ ਨੇ ਦੱਸਿਆ ਕਿ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਸਾਨੂੰ ਪਤਾ ਲੱਗਾ ਕਿ ਦੋਸ਼ੀ ਮੁੰਬਈ ਆ ਰਿਹਾ ਹੈ। ਉਹ ਸ਼ੱਕੀ ਵਿਵਹਾਰ ਕਰ ਰਿਹਾ ਸੀ ਅਤੇ ਇਸ ਲਈ ਅਸੀਂ ਉਸ ਤੋਂ ਪੁੱਛਗਿੱਛ ਕੀਤੀ, ਉਸ ਦੇ ਸਾਮਾਨ ਅਤੇ ਬੈਗਾਂ ਦੀ ਜਾਂਚ ਕੀਤੀ ਅਤੇ ਨੂਡਲਜ਼ ਦੇ ਪੈਕੇਟ ਵਿੱਚ ਲੁਕਾਏ ਗਏ ਹੀਰੇ ਮਿਲੇ। ਦੋਸ਼ੀ ਬੇਂਗਲੁਰੂ ਤੋਂ ਫਲਾਈਟ ‘ਚ ਸਵਾਰ ਹੋ ਕੇ ਮੁੰਬਈ ਉਤਰਿਆ ਸੀ ਅਤੇ ਬੈਂਕਾਕ ਲਈ ਕਨੈਕਟਿੰਗ ਫਲਾਈਟ ਲੈਣੀ ਸੀ। ਜਾਣਕਾਰੀ ਮੁਤਾਬਕ ਦੋਸ਼ੀ ਨੇ ਬੈਂਕਾਕ ਵਿੱਚ ਕਿਸੇ ਵਿਅਕਤੀ ਨੂੰ ਹੀਰੇ ਸੌਂਪਣੇ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਖੁੱਲ੍ਹੇਗੀ ਦਹਾਕਿਆਂ ਤੋਂ ਬੰਦ CM ਰਿਹਾਇਸ਼ ਦੇ ਸਾਹਮਣੇ ਵਾਲੀ ਸੜਕ, ਹਾਈਕੋਰਟ ਨੇ ਦਿੱਤੇ ਹੁਕਮ
ਪੁਲਿਸ ਮੁਤਾਬਕ ਦੋਸ਼ੀ ਇਕੱਲਾ ਨਹੀਂ ਹੈ ਜੋ ਇਸ ਸਿੰਡੀਕੇਟ ਵਿੱਚ ਸ਼ਾਮਲ ਸੀ ਅਤੇ ਉਹ ਵਿਚੋਲਾ ਸੀ। ਉਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਬੈਂਕਾਕ ਵਿੱਚ ਹੀਰਿਆਂ ਦੀ ਡਲਿਵਰੀ ਕਰਨ ਜਾ ਰਿਹਾ ਸੀ ਅਤੇ ਉਹ ਸਿਰਫ਼ ਇੱਕ ਡਲਿਵਰੀ ਬੁਆਏ ਸੀ। ਉਹ ਡਿਲੀਵਰੀ ਲਈ ਕਮਿਸ਼ਨ ਲੈਣ ਜਾ ਰਿਹਾ ਸੀ ਅਤੇ ਇਸ ਲਈ ਉਸ ਨੇ ਅਪਰਾਧ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਅਸੀਂ ਇਸ ਗੱਲ ਦੀ ਵੀ ਜਾਂਚ ਕਰਨ ਜਾ ਰਹੇ ਹਾਂ ਕਿ ਕੀ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸ ਵਿੱਚ ਸ਼ਾਮਲ ਸੀ। ਪੁਲਿਸ ਨੇ ਦੋਸ਼ੀ ਦੀ ਪਛਾਣ 28 ਸਾਲਾ ਸਈਦ ਜ਼ਫ਼ਰ ਵਾਸੀ ਅਲੀਪੁਰਾ, ਕਰਨਾਟਕ ਵਜੋਂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: