ਇੰਟਰਨੈੱਟ ਮੀਡੀਆ ‘ਤੇ ਕੁਝ ਦਿਨਾਂ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਵਿਅਕਤੀ ਕਥਿਤ ਤੌਰ ‘ਤੇ ਡੀਜ਼ਲ ‘ਚ ਪਰਾਠਾ ਬਣਾਉਂਦੇ ਨਜ਼ਰ ਆ ਰਿਹਾ ਹੈ। ਇਹ ਵਾਇਰਲ ਵੀਡੀਓ ਚੰਡੀਗੜ੍ਹ ਦੇ ਇੱਕ ਢਾਬੇ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਇਸਦਾ ਸਵਾਦ ਕਚੌੜੀ ਵਰਗਾ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਲੋਕ ਵੀ ਇਸ ਨੂੰ ਬਹੁਤ ਪਸੰਦ ਕਰਦੇ ਹਨ।
What’s next??
Harpic ParanthaWhen ICMR recommends you to avoid whey protein and FSSAI don’t care about the Ethylene oxide level in the masala…what can we say. No wonder India is the cancer capital of the world. pic.twitter.com/O3aeqlJUAR
— The Cancer Doctor (@DoctorHussain96) May 12, 2024
‘ਦਿ ਕੈਂਸਰ ਡਾਕਟਰ’ ਨਾਮ ਦੇ ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਇੰਟਰਨੈੱਟ ਮੀਡੀਆ ਐਕਸ ‘ਤੇ ਪੋਸਟ ਕੀਤਾ ਅਤੇ ਲਿਖਿਆ, ਅੱਗੇ ਕੀ ਹੋਵੇਗਾ ਹਾਰਪਿਕ ਪਰਾਠਾ? ਜਦੋਂ ICMR ਤੁਹਾਨੂੰ ਵਹੇ ਪ੍ਰੋਟੀਨ ਤੋਂ ਬਚਣ ਦੀ ਸਲਾਹ ਦਿੰਦਾ ਹੈ ਅਤੇ FSSAI ਮਸਾਲੇ ਵਿੱਚ ਐਥੀਲੀਨ ਆਕਸਾਈਡ ਦੇ ਪੱਧਰਾਂ ਦੀ ਪਰਵਾਹ ਨਹੀਂ ਕਰਦਾ… ਅਸੀਂ ਕੀ ਕਹਿ ਸਕਦੇ ਹਾਂ? ਕੋਈ ਹੈਰਾਨੀ ਨਹੀਂ ਕਿ ਭਾਰਤ ਦੁਨੀਆ ਦੀ ਕੈਂਸਰ ਰਾਜਧਾਨੀ ਹੈ।
ਵਾਇਰਲ ਵੀਡੀਓ ਵਿਚਾਲੇ ਢਾਬੇ ਦੇ ਮਾਲਕ ਨੇ ਡੀਜ਼ਲ ਪਰਾਠਾ ਵਾਇਰਲ ਵੀਡੀਓ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਢਾਬਾ ਮਾਲਕ ਚੰਨੀ ਸਿੰਘ ਨੇ ਕਿਹਾ ਕਿ ਅਸੀਂ ਨਾ ਤਾਂ ‘ਡੀਜ਼ਲ ਪਰਾਠਾ’ ਵਰਗਾ ਕੁਝ ਬਣਾਉਂਦੇ ਹਾਂ ਅਤੇ ਨਾ ਹੀ ਗਾਹਕਾਂ ਨੂੰ ਇਸ ਤਰ੍ਹਾਂ ਦੀ ਕੋਈ ਚੀਜ਼ ਪਰੋਸਦੇ ਹਾਂ। ਇੱਕ ਬਲਾਗਰ ਨੇ ਉਹ ਵੀਡੀਓ ਸਿਰਫ਼ ਮਨੋਰੰਜਨ ਲਈ ਬਣਾਈ ਸੀ।
#WATCH | In a viral video, a man in a Chandigarh dhaba was seen claiming that the oil he uses to make parathas is diesel. Owner of the dhaba refutes such claims.
Channi Singh, owner of the dhaba says, "We neither make any such thing as 'diesel paratha' nor serve any such thing… pic.twitter.com/15BJ7lMSR3
— ANI (@ANI) May 15, 2024
ਇਹ ਆਮ ਗੱਲ ਹੈ ਕਿ ਇਸ ਤਰ੍ਹਾਂ ਦਾ ਪਰਾਠਾ ਕੋਈ ਨਹੀਂ ਤਿਆਰ ਕਰੇਗਾ ਅਤੇ ਨਾ ਹੀ ਕੋਈ ਖਾਏਗਾ। ਪਰਾਠਾ ਡੀਜ਼ਲ ਵਿੱਚ ਨਹੀਂ ਪਕਾਇਆ ਜਾਂਦਾ ਹੈ। ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਵੀਡੀਓ ਕਿਵੇਂ ਵਾਇਰਲ ਹੋ ਰਹੀ ਹੈ, ਮੈਨੂੰ ਕੱਲ੍ਹ ਹੀ ਪਤਾ ਲੱਗਾ।
ਇਹ ਵੀ ਪੜ੍ਹੋ : ‘ਇੱਕ ਪਾਰਟੀ ਚੁਣ ਲੈਣ ਕਿਸਾਨ, ਮੁੱਦਿਆਂ ਦਾ ਹੱਲ ਸੜਕਾਂ ‘ਤੇ ਨਹੀਂ ਹੋਣਾ, ‘- BJP ਪ੍ਰਧਾਨ ਜਾਖੜ ਦੇ ਬੋਲ
ਚੰਨੀ ਨੇ ਕਿਹਾ ਕਿ ਇਸ ਵੀਡੀਓ ਨੂੰ ਸਬੰਧਤ ਬਲਾਗਰ ਨੇ ਹਟਾ ਦਿੱਤਾ ਹੈ ਅਤੇ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ। ਢਾਬਾ ਮਾਲਕ ਨੇ ਦੱਸਿਆ ਕਿ ਅਸੀਂ ਖਾਣ ਵਾਲੇ ਤੇਲ ਦੀ ਹੀ ਵਰਤੋਂ ਕਰਦੇ ਹਾਂ ਅਤੇ ਇੱਥੇ ਲੋਕਾਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਅਸੀਂ ਇੱਥੋਂ ਲੰਗਰ ਵੀ ਸਪਲਾਈ ਕਰਦੇ ਹਾਂ। ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਦੇ।
ਵੀਡੀਓ ਲਈ ਕਲਿੱਕ ਕਰੋ -: