ਅੰਮ੍ਰਿਤਸਰ ਵਿਚ ਹਕੀਮਾਂ ਗੇਟ ਥਾਣਾ ਖੇਤਰ ਦੇ ਵਰਿਆਮ ਸਿੰਘ ਕਾਲੋਨੀ ਵਿਚ ਐਤਵਾਰ ਦੀ ਰਾਤ ਕਾਰ ਕੱਢਣ ਤੇ ਬਾਈਕ ਨੂੰ ਹਟਾਉਣ ਨੂੰ ਲੈ ਕੇ ਕੁਝ ਲੋਕਾਂ ਵਿਚ ਵਿਵਾਦ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਬੇਸਬਾਲ ਤੇ ਕੱਚ ਦੀਆਂ ਬੋਤਲਾਂ ਨਾਲ ਹਮਲਾ ਕਰਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਬਚਾਅ ਕਰਨ ਪਹੁੰਚਿਆ ਨੌਜਵਾਨ ਵੀ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮ ਪਿਸਤੌਲ ਨਾਲ ਫਾਇਰਿੰਗ ਕਰਦੇ ਹੋਏ ਹਥਿਆਰਾਂ ਸਣੇ ਫਰਾਰ ਹੋ ਗਏ।
ਹਕੀਮਾ ਗੇਟ ਥਾਣਾ ਇੰਚਾਰਜ ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ 7 ਹਮਲਾਵਰਾਂ ਦੀ ਪਛਾਣ ਦੇ ਬਾਅਦ ਕੁਲ 8 ਲੋਕਾਂ ਖਿਲਾਫ ਆਈਪੀਸੀ ਦੀ ਧਾਰਾ 302, 323, 336, 148, 149 ਤੇ ਅਸਲਾ ਐਕਟ 25 ਤੇ 27 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹਕੀਮਾਂ ਗੇਟ ਦੇ ਬਾਹਰ ਵਰਿਆਮ ਸਿੰਘ ਕਾਲੋਨੀ ਵਾਸੀ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਮੂੰਹ ਬੋਲੀ ਭੈਣ ਸ਼ੀਤਲ ਦੇ ਘਰ ਪੁੱਤਰ ਹੋਇਆ ਸੀ। ਉਹ ਆਪਣੇ ਭਰਾ ਬਲਵਿੰਦਰ ਸਿੰਘ ਉਰਫ ਬਿੱਲੂ ਤੇ ਹੋਰ ਰਿਸ਼ਤੇਦਾਰਾਂ ਨਾਲ ਭੈਣ ਦੇ ਘਰ ਵਿਚ ਪੁੱਤਰ ਹੋਣ ਦੀ ਖੁਸ਼ੀ ਵਿਚ ਪਾਰਟੀ ਕਰ ਰਹੇ ਸਨ। ਰਾਤ ਲਗਭਗ 11 ਵਜੇ ਗਲੀ ਵਿਚ ਦੋ ਕਾਰਾਂ ਵਿਚ ਲੋਕ ਪਹੁੰਚੇ।
ਮੁਲਜ਼ਮ ਨੇ ਹੋਰ ਸਾਥੀ ਕਾਰਾਂ ਨਾਲ ਬੇਸਬਾਲ, ਕੱਚ ਦੀਆਂ ਬੋਤਲਾਂ ਤੇ ਹੋਰ ਹਥਿਆਰਾਂ ਨੂੰ ਲੈ ਕੇ ਨਿਕਲੇ ਤਾਂ ਉਹ ਡਰ ਕੇ ਘਰ ਦੇ ਅੰਦਰ ਚਲੇ ਗਏ। ਇਸ ‘ਤੇ ਹਮਲਾਵਰ ਉਨ੍ਹਾਂ ਨੂੰ ਤੇ ਉਸ ਦੇ ਭਰਾ ਨੂੰ ਅੰਦਰ ਘਸੀਟ ਕੇ ਬਾਹਰ ਲੈ ਗਏ ਤੇ ਉਸ ਦੇ ਭਰਾ ਦੇ ਸਿਰ ‘ਤੇ ਕੱਚ ਦੀਆਂ ਬੋਤਲਾਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਿਤੇਸ਼ ਕੁਮਾਰ ਨਾਂ ਦੇ ਗੁਆਂਢੀ ਨੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ‘ਤੇ ਵੀ ਬੋਤਲਾਂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਖੌਫ਼ਨਾਕ! 2 ਕਿਲੋਮੀਟਰ ਤੱਕ ਸਕੂਟੀ ਸਵਾਰ ਨੂੰ ਘਸੀਟਦਾ ਰਿਹਾ ਟਰੱਕ, ਦਾਦੇ-ਪੋਤੇ ਦੀ ਹੋਈ ਮੌਤ
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਜਦੋਂ ਸ਼ੋਰ ਮਚਾਇਆ ਤਾਂ ਕੁਝ ਹਮਲਾਵਰ ਆਪਣੀ ਪਿਸਤੌਲ ਨਾਲ ਫਾਇਰ ਕਰਦੇ ਹੋਏ ਆਪਣੇ-ਆਪਣੇ ਹਥਿਆਰਾਂ ਸਣੇ ਫਰਾਰ ਹੋ ਗਏ। ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਵਰਿਆਮ ਸਿੰਘ ਕਾਲੋਨੀ ਵਾਸੀ ਪ੍ਰਥਮ, ਗੁਰਦੀਪ ਸਿੰਘ, ਅਜੇ, ਸ਼ੂਜਲ, ਹਰਪ੍ਰੀਤ ਸਿੰਘ, ਸ਼ੇਰਾ, ਵਿਜੇ ਤੇ ਕੁਝ ਅਣਪਛਾਤੇ ਸਣੇ ਕੁੱਲ 8 ‘ਤੇ ਕੇਸ ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: