ਅੰਮ੍ਰਿਤਸਰ ‘ਚ ਜੇਲ੍ਹ ਡਾਕਟਰ ਕੋਲੋਂ ਹੁਣ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਡਾਕਟਰ ‘ਚ ਕੈਦੀਆਂ ਨੂੰ ਦਵਾਈ ਦੀ ਬਜਾਏ ਨਸ਼ੇ ਦੀਆਂ ਪੁੜੀਆਂ ਦੇ ਰਿਹਾ ਸੀ। ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਜਾਲ ਵਿਛਾ ਕੇ ਡਾਕਟਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਜੇਲ੍ਹ ਪ੍ਰਸ਼ਾਸਨ ਨੇ ਡਾਕਟਰ ਕੋਲੋਂ ਨਸ਼ੇ ਦੀਆਂ ਪੁੜੀਆਂ ਬਰਾਮਦ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਪੁਲਿਸ ਨੇ ਡਾਕਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਿਹਤ ਵਿਭਾਗ ਵੱਲੋਂ ਡਾਕਟਰ ਦਵਿੰਦਰ ਸਿੰਘ ਜੇਲ੍ਹ ਵਿਚ ਮੈਡੀਕਲ ਅਫਸਰ ਵਜੋਂ ਤਾਇਨਾਤ ਸਨ। ਜੇਲ੍ਹ ਦੇ ਅੰਦਰ ਹੀ ਇਹ ਡਾਕਟਰ ਬੀਮਾਰ ਹੋਣ ਵਾਲੇ ਕੈਦੀਆਂ ਅਤੇ ਹਲਾਲਾਤੀਆਂ ਨੂੰ ਦਵਾਈਆਂ ਦਿੰਦਾ ਸੀ ਪਰ ਇਸ ਦੀ ਆੜ ਵਿੱਚ ਉਸ ਨੇ ਕੈਦੀਆਂ ਤੱਕ ਨਸ਼ੇ ਪਹੁੰਚਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ।
ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਡਾਕਟਰ ਕੈਦੀਆਂ ਨੂੰ ਨਸ਼ਾ ਸਪਲਾਈ ਕਰ ਰਿਹਾ ਹੈ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਜਾਲ ਵਿਛਾ ਦਿੱਤਾ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਡਾਕਟਰ ਦਵਿੰਦਰ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਸ ਨੇ ਦੋ ਕੈਦੀਆਂ ਨੂੰ ਦੋ ਪੁੜੀਆਂ ਦਿੱਤੀਆਂ।
ਜੇਲ੍ਹ ਪ੍ਰਸ਼ਾਸਨ ਨੇ ਡਾਕਟਰ ਦਵਿੰਦਰ ਕੋਲੋਂ 2 ਪੁੜੀਆਂ ਤੋਂ ਇਲਾਵਾ ਕਰੀਬ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨੂੰ ਉਸ ਨੇ ਪੁੜੀਆਂ ਦੇ ਰੂਪ ਵਿਚ ਦਿੱਤਾ ਸੀ, ਤਾਂ ਜੋ ਉਹ ਆਉਣ ਵਾਲੇ ਮਰੀਜ਼ਾਂ ਨੂੰ ਆਸਾਨੀ ਨਾਲ ਦੇ ਸਕੇ। ਇਸ ਦੇ ਲਈ ਉਹ ਕੈਦੀਆਂ ਤੋਂ ਮੋਟੀ ਰਕਮ ਵੀ ਵਸੂਲਦਾ ਸੀ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਜ਼ਮੀਨ-ਜਾਇਦਾਦਾਂ ਦੀ NOC ਪ੍ਰਕਿਰਿਆ ਕੀਤੀ 15 ਦਿਨ, NRIs ਨੂੰ ਮਿਲੇਗੀ ਹੋਰ ਵੀ ਸਹੂਲਤ
ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਪੁਲਿਸ ਨੇ ਡਾਕਟਰ ਦਵਿੰਦਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਨੇ ਵੀ ਡਾ. ਦਵਿੰਦਰ ਨੂੰ ਸਸਪੈਂਡ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: