ਇੱਕ ਸਮਾਂ ਸੀ ਜਦੋਂ ਲੋਕਾਂ ਨੂੰ ਬੈਂਕਾਂ ਵਿੱਚੋਂ ਪੈਸੇ ਕਢਵਾਉਣ ਲਈ ਘੰਟਿਆਂਬੱਧੀ ਲਾਈਨ ਵਿੱਚ ਖੜ੍ਹਾ ਹੋਣਾ ਪੈਂਦਾ ਸੀ ਪਰ ਹੁਣ ਤਕਨੀਕ ਇੰਨੀ ਵਿਕਸਿਤ ਹੋ ਗਈ ਹੈ ਕਿ ਲੋਕਾਂ ਦਾ ਲਗਭਗ ਹਰ ਕੰਮ ਆਨਲਾਈਨ ਹੋ ਜਾਂਦਾ ਹੈ। ਹਾਲਾਂਕਿ, ਕਈ ਵਾਰ ਜਦੋਂ ਲੋਕਾਂ ਨੂੰ ਨਕਦੀ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ATM ਜਾ ਕੇ ਪੈਸੇ ਕਢਵਾ ਲੈਂਦੇ ਹਨ। ਤੁਸੀਂ ਇੱਕ ATM ਦੀ ਵਰਤੋਂ ਵੀ ਕਰ ਰਹੇ ਹੋਵੋਗੇ, ਇਸ ਲਈ ਤੁਹਾਨੂੰ ਪਤਾ ਹੋਵੇਗਾ ਕਿ ਜਿੰਨੀ ਅਮਾਊਂਟ ਤੁਸੀਂ ਐਂਟਰ ਕਰਦੇ ਹੋ, ਓਨਾ ਹੀ ਕੈਸ਼ ਮਸ਼ੀਨ ਵਿੱਚੋਂ ਨਿਕਲਦੀ ਹੈ, ਪਰ ਜ਼ਰਾ ਸੋਚੋ ਕਿ ਜੇਕਰ ATM ਮਸ਼ੀਨ ਵਿੱਚੋਂ ‘ਡਬਲ ਕੈਸ਼’ ਨਿਕਲਣ ਲੱਗੇ ਤਾਂ ਕੀ ਹੋਵੇਗਾ? ਅੱਜਕਲ ਅਜਿਹਾ ਹੀ ਇੱਕ ਮਾਮਲਾ ਕਾਫੀ ਚਰਚਾ ਵਿੱਚ ਹੈ ਜਦੋਂ ਏਟੀਐਮ ਮਸ਼ੀਨ ਤੋਂ ਦੁੱਗਣੇ ਪੈਸੇ ਕਢਵਾਉਣ ਨੂੰ ਲੈ ਕੇ ਹੰਗਾਮਾ ਹੋਇਆ, ਜਿਸ ਤੋਂ ਬਾਅਦ ਲੋਕਾਂ ਦੀਆਂ ਲਾਈਨਾਂ ਲਗ ਗਈਆਂ।
ਮਾਮਲਾ ਲੰਡਨ, ਬ੍ਰਿਟੇਨ ਦਾ ਹੈ। ਜਿਵੇਂ ਹੀ ਇਹ ਖ਼ਬਰ ਫੈਲੀ ਕਿ ਇੱਕ ਏਟੀਐਮ ਮਸ਼ੀਨ ਨੇ ਕਥਿਤ ਤੌਰ ‘ਤੇ ‘ਡਬਲ ਕੈਸ਼’ ਕੱਢ ਦਿੱਤਾ ਹੈ, ਤੁਰੰਤ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਰ ਕੋਈ ਆਪਣੇ ਪੈਸੇ ‘ਡਬਲ’ ਕਰਨ ਲਈ ਲਾਈਨ ਵਿੱਚ ਖੜ੍ਹਾ ਹੋ ਗਿਆ ਅਤੇ ਆਪਣੀ ਵਾਰੀ ਆਉਣ ਦੀ ਉਡੀਕ ਕਰਨ ਲੱਗਾ। ਇਸ ਮਜ਼ੇਦਾਰ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਏਟੀਐਮ ਦੇ ਆਲੇ-ਦੁਆਲੇ ਭੀੜ ਦਿਖਾਈ ਦੇ ਰਹੀ ਹੈ।
ਰਿਪੋਰਟ ਮੁਤਾਬਕ ਏ.ਟੀ.ਐਮ ਮਸ਼ੀਨ ‘ਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਦੁੱਗਣੇ ਪੈਸੇ ਨਿਕਲਣੇ ਸ਼ੁਰੂ ਹੋ ਗਏ ਸਨ, ਯਾਨੀ ਮੰਨ ਲਓ ਕਿ ਕੋਈ ਵਿਅਕਤੀ ਏ.ਟੀ.ਐੱਮ. ਮਸ਼ੀਨ ‘ਚ 5,000 ਰੁਪਏ ਦਾਖਲ ਕਰਦਾ ਸੀ ਅਤੇ ਉਸ ਨੂੰ 10,000 ਰੁਪਏ ਨਕਦ ਮਿਲੇ ਸਨ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕਾਂ ਨੇ ਏ.ਟੀ.ਐਮ ਤੋਂ ਨਿਕਲੇ ‘ਡਬਲ ਕੈਸ਼’ ਦਾ ਫਾਇਦਾ ਉਠਾਇਆ।
ਇਹ ਵੀ ਪੜ੍ਹੋ : ਭਾਰਤੀ ਸਭ ਤੋਂ ਵੱਧ ਵਰਤਦੇ ਨੇ ਇਹ 20 Password, ਇੱਕ ਸੈਕੰਡ ਤੋਂ ਵੀ ਘੱਟ ਸਮੇਂ ‘ਚ ਹੋ ਸਕਦੇ ਨੇ ਕ੍ਰੈਕ
ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ। ਇਕ ਯੂਜ਼ਰ ਨੇ ਕਿਹਾ ਕਿ ‘ਉਦੋਂ ਪਤਾ ਲੱਗੇਗਾ ਜਦੋਂ ਬੈਂਕ ਉਨ੍ਹਾਂ ਤੋਂ ਦੁੱਗਣਾ ਪੈਸਾ ਲਏਗਾ’, ਜਦਕਿ ਕਿਸੇ ਨੇ ਇਸ ਨੂੰ ‘ਚੋਰੀ’ ਕਿਹਾ ਅਤੇ ਕਿਹਾ ਕਿ ਅਜਿਹੇ ਲੋਕਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।
ਨੈਟਵੈਸਟ ਬੈਂਕ ਦੇ ਬੁਲਾਰੇ ਨੇ ਮਿਰਰ ਨੂੰ ਦੱਸਿਆ ਕਿ ‘ਮੈਨੂਅਲ ਐਰਰ ਕਰਕੇ ਇੱਕ ਏਟੀਐਮ ‘ਤੇ ਕਈ ਲੈਣ-ਦੇਣ ਦੇ ਨਤੀਜੇ ਵਜੋਂ ਰਿਕਵੈਸਟਿਡ ਰਕਮ ਤੋਂ ਵੱਧ ਨਕਦੀ ਕਢਵਾਈ ਗਈ। ਇਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਗਾਹਕ ਹੁਣ ਆਮ ਤੌਰ ‘ਤੇ ਇਸ ATM ਦੀ ਵਰਤੋਂ ਕਰ ਸਕਦੇ ਹਨ। ਬੈਂਕ ਨੇ ਇਹ ਵੀ ਕਿਹਾ ਕਿ ਇਸ ਗਲਤੀ ਕਾਰਨ ਲੈਣ-ਦੇਣ ਪ੍ਰਭਾਵਿਤ ਹੋਇਆ ਹੈ ਪਰ ਬੈਂਕ ਉਨ੍ਹਾਂ ਲੋਕਾਂ ਤੋਂ ਵਾਧੂ ਪੈਸੇ ਵਾਪਸ ਨਹੀਂ ਲਵੇਗਾ ਜਿਨ੍ਹਾਂ ਨੂੰ ਗਲਤੀ ਨਾਲ ਏ.ਟੀ.ਐੱਮ. ਤੋਂ ਮਿਲ ਗਏ ਹਨ।
ਵੀਡੀਓ ਲਈ ਕਲਿੱਕ ਕਰੋ : –