ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਪੁਲਿਸ ਨੇ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ਦੇ ਬਾਹਰ ਇੱਕ ਨੋਟਿਸ ਲਗਾਇਆ ਹੈ। ਇਹ ਕਾਰਵਾਈ ਡੀਐਸਪੀ ਸਤਨਾਮ ਸਿੰਘ, ਥਾਣਾ ਸਿਟੀ ਦੇ ਐਸਐਚਓ ਵਰੁਣ ਮੱਟੂ ਨੇ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਮੰਜੂਰਾ ਦੇਵੀ ਪਤਨੀ ਰਸ਼ੀਦ ਖਾਨ ਵਾਸੀ ਆਦਰਸ਼ ਨਗਰ ਮੁਕਤਸਰ ਪਾਸੋਂ ਵਪਾਰਕ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਜਿਸ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਡੀ.ਐਸ.ਪੀ ਨੇ ਦੱਸਿਆ ਕਿ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 68ਐਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਕੇ ਉਸ ਵੱਲੋਂ ਬਣਾਈ ਗਈ 57 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਕੁਰਕ ਕਰਨ ਲਈ ਮੁਕੱਦਮਾ ਤਿਆਰ ਕਰਕੇ ਸਮੱਰਥ ਅਥਾਰਟੀ ਦਿੱਲੀ ਨੂੰ ਭੇਜ ਦਿੱਤਾ ਸੀ, ਜਿਸ ਦੇ ਹੁਕਮ ਪ੍ਰਾਪਤ ਹੋਏ ਸਨ। ਜਿਸ ‘ਤੇ ਉਸ ਦੀ ਜਾਇਦਾਦ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ ਅਤੇ ਹੁਣ ਉਹ ਜਾਇਦਾਦ ਨਹੀਂ ਵੇਚ ਸਕੇਗੀ। ਡੀਐਸਪੀ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਜ਼ਖਮੀ ਪ੍ਰਿਤਪਾਲ ਦਾ ਪਹਿਲਾ ਬਿਆਨ ਆਇਆ ਸਾਹਮਣੇ, ‘ਹਰਿਆਣਾ ਪੁਲਿਸ ਨੇ ਬੁਰੀ ਤਰ੍ਹਾਂ ਕੀਤੀ ਸੀ ਕੁੱਟਮਾਰ’
ਵੀਡੀਓ ਲਈ ਕਲਿੱਕ ਕਰੋ -: