ਲੁਧਿਆਣਾ ਵਿੱਚ ਡੀਐਸਪੀ ਦਿਲਪ੍ਰੀਤ ਸਿੰਘ (50) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਡੀਐੱਸਪੀ ਦਿਲਪ੍ਰੀਤ ਸਿੰਘ ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਨੇੜੇ ਇਕ ਲਗਜ਼ਰੀ ਹੋਟਲ ਦੇ ਜਿਮ ‘ਚ ਕਸਰਤ ਕਰ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
DSP ਦਿਲਪ੍ਰੀਤ ਸਿੰਘ ਜੋ DSP/ਸ (ਹੈੱਡਕੁਆਟਰ) ਮਾਲੇਰਕੋਟਲਾ ਲੱਗੇ ਹੋਏ ਸਨ। ਅੱਜ ਪਾਰਕ ਪਲਾਜਾ ਹੋਟਲ ਵਿੱਚ ਜਿਮ ਵਿੱਚ ਉਹ ਕਸਤਰ ਕਰ ਰਹੇ ਸਨ ਕਿ ਅਚਾਨਕ ਡਿਗ ਪਏ ਤਾਂ ਉਹਨਾਂ ਨੂੰ ਤੁਰੰਤ ਹੀਰੋ ਹਾਰਟ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਕਰ ਦਿਤਾ।
ਲੁਧਿਆਣਾ ਨਿਵਾਸੀ ਡੀਐੱਸਪੀ ਦਿਲਪ੍ਰੀਤ ਸਿੰਘ ਨੇ ਰੈਗੂਲਰ ਜਿਮ ਦੀ ਰੁਟੀਨ ਬਣਾਈ ਹੋਈ ਸੀ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਏ.ਸੀ.ਪੀ. ਸਨ। ਉਨ੍ਹਾਂ ਦੇ ਸਾਥੀਆਂ ਮੁਤਾਬਕ ਦਿਲਪ੍ਰੀਤ ਸਿਹਤ ਪ੍ਰਤੀ ਬਹੁਤ ਸੁਚੇਤ ਸੀ ਅਤੇ ਉਨ੍ਹਾਂ ਨੇ ਕਦੇ ਵੀ ਜਿਮ ਸੈਸ਼ਨ ਨਹੀਂ ਛੱਡਿਆ।
ਵੀਰਵਾਰ ਨੂੰ ਉਹ ਸ਼ਾਮ ਚਾਰ ਵਜੇ ਦੇ ਕਰੀਬ ਜਿਮ ਪਹੁੰਚੇ। ਕਸਰਤ ਕਰਦੇ ਸਮੇਂ ਉਨ੍ਹਾਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਬਾਅਦ ਵਿੱਚ ਉਹ ਡਿੱਗ ਗਏ। ਉਨ੍ਹਾਂ ਦੇ ਬਾਡੀਗਾਰਡ ਨੇ ਜਿਮ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਗਰਮੀਆਂ ਆਉਣ ਤੋਂ ਪਹਿਲਾਂ ਡਾਇਟ ‘ਚ ਕਰ ਦਿਓ ਇਹ 2 ਬਦਲਾਅ, ਇਨ੍ਹਾਂ ਸਮੱਸਿਆਵਾਂ ਤੋਂ ਹੋਵੇਗਾ ਬਚਾਅ
ਰਾਸ਼ਟਰੀ ਪੱਧਰ ਦਾ ਤੈਰਾਕ ਦਿਲਪ੍ਰੀਤ ਸਿੰਘ 1992 ਵਿੱਚ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਵਜੋਂ ਪੁਲਿਸ ਫੋਰਸ ਵਿੱਚ ਭਰਤੀ ਹੋਏ ਸਨ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿੱਚ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਤਰੱਕੀ ਦਿੱਤੀ ਗਈ। ਉਨ੍ਹਾਂ ਦੀ ਭੈਣ ਵੀ ਇੱਕ ਅੰਤਰਰਾਸ਼ਟਰੀ ਤੈਰਾਕ ਸੀ। ਆਪਣੀ ਸੇਵਾ ਦੌਰਾਨ ਉਨ੍ਹਾਂ ਨੇ ਕਈ ਕੇਸਾਂ ਨੂੰ ਹੱਲ ਕੀਤਾ।