ਪੰਜਾਬ ਵਿਚ ਅੱਜ ਵੋਟਾਂ ਵਾਲੇ ਦਿਨ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਪਰ ਲੁਧਿਆਣਾ ਵਿਚ ਸਥਾਨਕ ਸਰਪੰਚ ਕਾਲੋਨੀ ਦੇ ਪੀ.ਐਸ.ਐਨ. ਸਕੂਲ ਦੇ ਬੂਥ ਨੰਬਰ 111 ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੰਨੀ ਗਰਮੀ ਹੋਣ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਲਾਈਨਾਂ ਵਿਚ ਲੱਗੇ ਹੋਏ ਸਨ ਤੇ ਪਤਾ ਲੱਗਾ ਕਿ ਮਸ਼ੀਨ ਬੰਦ ਹੋ ਗਈ।
ਜਾਣਕਾਰੀ ਦਿੰਦਿਆਂ ਬਿਸ਼ਨ ਦੱਤ ਸ਼ਰਮਾ, ਮਨਜੋਤ ਸਿੰਘ, ਤੇ ਹੋਰਨਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਲਾਈਨ ਵਿੱਚ ਖੜ੍ਹੇ ਹਨ। ਇਸ ਦੌਰਾਨ 9 ਵਜੇ ਮਸ਼ੀਨ ਬੈਟਰੀ ਡੈੱਡ ਹੋਣ ਕਾਰਨ ਬੰਦ ਹੋ ਗਈ। ਕਰੀਬ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਬੂਥ ਅਫਸਰ ਸਚਿਨ ਗਰਗ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਸਵੇਰੇ 9 ਵਜੇ ਬੈਟਰੀ ਡੈੱਡ ਹੋ ਗਈ, ਜਿਸ ਤੋਂ ਬਾਅਦ ਹੋਰ ਬੈਟਰੀ ਮੰਗਵਾਈ ਗਈ ਪਰ ਉਹ ਵੀ ਡੈੱਡ ਨਿਕਲੀ। ਇਸ ਦੌਰਾਨ ਮਨਮੀਤ ਚਾਵਲਾ, ਭੂਪੇਂਦਰ ਰਾਏ, ਗੋਪਾਲ ਕੁਮਾਰ ਮੌਕੇ ’ਤੇ ਪੁੱਜੇ ਅਤੇ ਵੋਟਿੰਗ ਰੁਕ ਜਾਣ ਕਾਰਨ ਹੜਤਾਲ ’ਤੇ ਬੈਠ ਗਏ। ਉਨ੍ਹਾਂ ਮੰਗ ਕੀਤੀ ਕਿ ਵੋਟਿੰਗ ਰੱਦ ਕੀਤੀ ਜਾਵੇ। ਕਰੀਬ ਦੋ ਘੰਟੇ ਬਾਅਦ ਇੱਕ ਹੋਰ ਬੈਟਰੀ ਮੰਗਵਾਈ ਗਈ ਅਤੇ ਫਿਰ ਵੋਟਿੰਗ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਵਿਆਹ ਦਾ ਵਾਅਦਾ ਕਰ ਸਰੀਰਕ ਸਬੰਧ ਬਣਾਉਣ ਦੇ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ
ਦੱਸ ਦੇਈਏ ਕਿ ਲੁਧਿਆਣਾ ਲੋਕ ਸਭਾ ਦੇ ਪੋਲਿੰਗ ਬੂਥਾਂ ‘ਤੇ ਵੋਟਿੰਗ ਜਾਰੀ ਹੈ। ਦੁਪਹਿਰ 1 ਵਜੇ ਤੱਕ 35.16 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਵੋਟਿੰਗ ਲੁਧਿਆਣਾ ਕੇਂਦਰੀ ਵਿਧਾਨ ਸਭਾ ਵਿੱਚ 37.43 ਫੀਸਦੀ ਰਹੀ। ਜਦੋਂ ਕਿ ਲੁਧਿਆਣਾ ਦੱਖਣੀ ਵਿਧਾਨ ਸਭਾ ਵਿੱਚ ਸਭ ਤੋਂ ਘੱਟ ਵੋਟਿੰਗ 28.15% ਰਹੀ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ। ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਇਸ ਸੀਟ ‘ਤੇ ਕੁੱਲ 17 ਲੱਖ 58 ਹਜ਼ਾਰ 614 ਵੋਟਰ ਹਨ। ਇਨ੍ਹਾਂ ਵਿੱਚੋਂ 9,37,094 ਪੁਰਸ਼ ਅਤੇ 8,21,386 ਮਹਿਲਾ ਵੋਟਰ ਹਨ।
ਵੀਡੀਓ ਲਈ ਕਲਿੱਕ ਕਰੋ -: