ਅੱਜ ਹੋਲੀ ਦੀ ਸਵੇਰ ਜੰਮੂ-ਕਸ਼ਮੀਰ, ਲੱਦਾਖ ਤੇ ਅਰੁਣਸ਼ਾਚਰ ਪ੍ਰਦੇਸ਼ ਵਿਚ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ। ਲੱਦਾਖ ਵਿਚ ਭੂਚਾਲ ਦੀ ਤੀਬਰਤਾ ਨੂੰ ਮਾਪਿਆ ਗਿਆ ਹੈ। ਭੂਚਾਲ 15 ਕਿਲੋਮੀਟਰ ਡੂੰਘਾਈ ‘ਤੇ ਸੀ, ਉਥੇ ਹੀ ਅਰੂਣਚਾਲ ਪ੍ਰਦੇਸ਼ ਵਿਚ ਭੂਚਾਲ ਦੀ ਤੀਬਰਤਾ 4 ਰਹੀ।
ਜੰਮੂ-ਕਸ਼ਮੀਰ ਅਤੇ ਲੱਦਾਖ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਸ਼ੁੱਕਰਵਾਰ ਸਵੇਰੇ ਲੱਦਾਖ ਦੇ ਕਾਰਗਿਲ ‘ਚ 5.2 ਤੀਬਰਤਾ ਦਾ ਭੂਚਾਲ ਆਇਆ, ਜਦਕਿ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਭੂਚਾਲ ਸਵੇਰੇ 2.50 ਵਜੇ 15 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
ਲੇਹ ਅਤੇ ਲੱਦਾਖ ਦੋਵੇਂ ਦੇਸ਼ ਦੇ ਭੂਚਾਲ ਵਾਲੇ ਜ਼ੋਨ-IV ਵਿੱਚ ਆਉਂਦੇ ਹਨ। ਭਾਵ ਭੂਚਾਲ ਦੇ ਦ੍ਰਿਸ਼ਟੀਕੋਣ ਤੋਂ ਇਹ ਖੇਤਰ ਵਧੇਰੇ ਜੋਖਮ ਵਾਲੇ ਹਨ। ਟੈਕਟੋਨਿਕ ਤੌਰ ‘ਤੇ ਸਰਗਰਮ ਹਿਮਾਲੀਅਨ ਖੇਤਰ ਵਿੱਚ ਸਥਿਤ ਹੋਣ ਕਾਰਨ ਲੇਹ ਅਤੇ ਲੱਦਾਖ ਵਿੱਚ ਅਕਸਰ ਭੂਚਾਲ ਮਹਿਸੂਸ ਕੀਤੇ ਜਾਂਦੇ ਹਨ।
ਅਰੁਣਾਚਲ ਪ੍ਰਦੇਸ਼ ਵਿੱਚ ਵੀ ਸਵੇਰੇ 6.01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਭੂਚਾਲ ਦਾ ਕੇਂਦਰ ਪੱਛਮੀ ਕਾਮੇਂਗ ਸੀ ਅਤੇ ਭੂਚਾਲ ਦੀ ਤੀਬਰਤਾ 4 ਮਾਪੀ ਗਈ। ਇੱਥੇ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
ਇਹ ਵੀ ਪੜ੍ਹੋ : ਮੰਤਰੀ-ਵਿਧਾਇਕਾਂ ਦੀਆਂ ਗੱਡੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਲਿਆ ਅਹਿਮ ਫੈਸਲਾ
ਭੂਚਾਲ ਵਾਲੇ ਖੇਤਰਾਂ ਮੁਤਾਬਕ ਇਸ ਨੂੰ 4 ਭੂਚਾਲੀ ਖੇਤਰਾਂ ਵਿੱਚ ਵੰਡਿਆ ਗਿਆ ਹੈ। ਇਹਨਾਂ ਵਿੱਚੋਂ ਸਭ ਤੋਂ ਖਤਰਨਾਕ ਭੂਚਾਲ ਜ਼ੋਨ V ਹੈ, ਜਿੱਥੇ ਭੂਚਾਲ ਦੇ ਝਟਕੇ ਅਕਸਰ ਮਹਿਸੂਸ ਕੀਤੇ ਜਾਂਦੇ ਹਨ। ਇਸ ਕਾਰਨ ਭੂਚਾਲ ਕਾਰਨ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜਦੋਂਕਿ ਜ਼ੋਨ II ਵਿੱਚ ਪੈਂਦੇ ਖੇਤਰਾਂ ਵਿੱਚ ਭੂਚਾਲ ਦਾ ਸਭ ਤੋਂ ਘੱਟ ਖਤਰਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਭੂਚਾਲ ਜ਼ੋਨ IV ਵਿੱਚ ਆਉਂਦੀ ਹੈ, ਇਸ ਲਈ ਇੱਥੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਸ ਦਾ ਅਸਰ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
