ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਖੰਘ, ਜ਼ੁਕਾਮ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਅਜਿਹੇ ‘ਚ ਲੋਕ ਖੁਦ ਨੂੰ ਸਿਹਤਮੰਦ ਰੱਖਣ ਲਈ ਆਪਣੀ ਡਾਈਟ ‘ਚ ਕਈ ਚੀਜ਼ਾਂ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਚੀਜ਼ ਨੂੰ ਤੁਸੀਂ ਖੁਦ ਨੂੰ ਸਿਹਤਮੰਦ ਰੱਖਣ ਲਈ ਦੁਨੀਆ ‘ਚ ਲੱਭ ਰਹੇ ਹੋ, ਉਹ ਸਿਰਫ ਤੁਹਾਡੀ ਰਸੋਈ ‘ਚ ਮੌਜੂਦ ਹੈ। ਅਜਿਹੀ ਹੀ ਇਕ ਚੀਜ਼ ਹੈ ਕਾਲੀ ਮਿਰਚ। ਜੀ ਹਾਂ, ਕਾਲੀ ਮਿਰਚ ਅਤੇ ਘਿਓ ਦੇ ਮਿਸ਼ਰਨ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਨੂੰ ਸਿਹਤਮੰਦ ਰੱਖਦੇ ਹਨ। ਖੁਰਾਕ ਮਾਹਿਰ ਡਾ: ਸ਼ੁਭਾਂਗੀ ਨਿਗਮ ਮੁਤਾਬਕ ਇਸ ਕਾਂਬੀਨੇਸ਼ਨ ਦੇ ਕਈ ਫਾਇਦੇ ਹਨ।
ਖੰਘ ਅਤੇ ਜ਼ੁਕਾਮ ਤੋਂ ਰਾਹਤ
ਘਿਓ ਅਤੇ ਕਾਲੀ ਮਿਰਚ ਇਕੱਠੇ ਖਾਣ ਨਾਲ ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਅੱਧਾ ਚੱਮਚ ਘਿਓ ਵਿੱਚ ਇੱਕ ਚੁਟਕੀ ਕਾਲੀ ਮਿਰਚ ਪਾਊਡਰ ਮਿਲਾ ਲਓ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਹ ਤੁਹਾਨੂੰ ਖੰਘ ਅਤੇ ਜ਼ੁਕਾਮ ਤੋਂ ਦੂਰ ਰੱਖੇਗਾ।
ਪਾਚਨ ਕਿਰਿਆ ਨੂੰ ਠੀਕ ਰੱਖੋ
ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਘਿਓ ਅਤੇ ਕਾਲੀ ਮਿਰਚ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਘਿਓ ਇੱਕ ਕੁਦਰਤੀ ਜੁਲਾਬ ਹੈ। ਇਸ ਦੇ ਨਾਲ ਹੀ ਕਾਲੀ ਮਿਰਚ ‘ਚ ਸਰੀਰ ਨੂੰ ਡੀਟੌਕਸਫਾਈ ਕਰਨ ਵਾਲੇ ਗੁਣ ਹੁੰਦੇ ਹਨ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਅੰਤੜੀਆਂ ‘ਚ ਫੈਲੀ ਗੰਦਗੀ ਨੂੰ ਬਾਹਰ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮੱਝ ਦਾ ਪੂਰੇ ਰੀਤੀ-ਰਿਵਾਜਾਂ ਨਾਲ ਪਾਇਆ ਭੋਗ, ਪੂਰਾ ਪਿੰਡ ਸੱਦਿਆ, ਦੇਸੀ ਘਿਓ ਦੇ ਪਕਵਾਨ ਬਣਾ ਕੇ ਖੁਆਏ
ਅੱਖਾਂ ਦੀ ਰੋਸ਼ਨੀ ਵਧੇ
ਘਿਓ ਅਤੇ ਕਾਲੀ ਮਿਰਚ ਵੀ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਰੋਜ਼ ਸਵੇਰੇ ਇਕ ਚੱਮਚ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ।
ਦਿਲ ਨੂੰ ਸਿਹਤਮੰਦ ਰੱਖੇ
ਠੰਡ ਦੇ ਮੌਸਮ ‘ਚ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਅਜਿਹੇ ‘ਚ ਘਿਓ ਅਤੇ ਕਾਲੀ ਮਿਰਚ ਤੁਹਾਡੇ ਦਿਲ ਨੂੰ ਮਜ਼ਬੂਤ ਰੱਖਣ ‘ਚ ਮਦਦ ਕਰ ਸਕਦੇ ਹਨ। ਇਨ੍ਹਾਂ ਦੋਹਾਂ ਨੂੰ ਇਕੱਠੇ ਖਾਣ ਨਾਲ ਸਰੀਰ ‘ਚ ਖੂਨ ਦਾ ਦੌਰਾ ਵਧਦਾ ਹੈ।
ਵੀਡੀਓ ਲਈ ਕਲਿੱਕ ਕਰੋ : –