Strict arrangements: ਚੰਡੀਗੜ੍ਹ : ਨੀਟ ਦੇ ਪੇਪਰ ‘ਚ ਭਾਰੀ ਸੁਰੱਖਿਆ ਵਿਵਸਥਾ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਵਿਦਿਆਰਥੀਆਂ ਦੇ ਖੜ੍ਹੇ ਹੋਣ ਲਈ ਜਗ੍ਹਾ ਰੱਖੀ ਗਈ ਸੀ ਜੋ ਕਿ 3 ਤੋਂ 5 ਫੁੱਟ ਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਮਾਸਕ ਨਾਲ ਹੱਥਾਂ ‘ਚ ਗਲਵਜ਼ ਪਾ ਕੇ ਸੈਂਟਰਾਂ ‘ਤੇ ਪਹੁੰਚ ਰਹੇ ਹਨ। ਕੋਰੋਨਾ ਦਾ ਕੋਈ ਖਤਰਾ ਨਾ ਰਹੇ ਇਸ ਲਈ ਸੈਂਟਰ ਦੇ 100 ਮੀਟਰ ਦੇ ਦਾਇਰੇ ‘ਚ ਕਿਸੇ ਵੀ ਵਿਦਿਆਰਥੀ ਦੇ ਮਾਪਿਆਂ ਨੂੰ ਖੜ੍ਹੇ ਨਹੀਂ ਹੋਣ ਦਿੱਤਾ ਗਿਆ। ਸਿਰਫ ਵਿਦਿਆਰਥੀ ਨੂੰ ਹੀ ਲਾਈਨ ‘ਚ ਲਗਾ ਕੇ ਪ੍ਰੀਖਿਆ ਕੇਂਦਰ ਦੇ ਗੇਟ ‘ਤੇ ਖੜ੍ਹੇ ਹੋਣ ਦਿੱਤਾ ਗਿਆ। ਨੀਟ ਦੇ ਪ੍ਰੀਖਿਆ ਕੇਂਦਰਾਂ ‘ਤੇ ਮੁੱਖ ਗੇਟ ਦੇ ਬਾਹਰ ਹੀ ਵਿਦਿਆਰਥੀਆਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਐਂਟਰੀ ‘ਤੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੈਨੀਟਾਈਜਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ। ਵਿਦਿਆਰਥੀ ਨਾਲ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਫੋਨ ਘੜੀ ਜਾਂ ਜਿਊਲਰੀ ਪਾ ਕੇ ਨਹੀਂ ਆਏ ਹਨ ਜਿਸ ਨਾਲ ਸੈਂਟਰਾਂ ‘ਤੇ ਤਾਇਨਾਤ ਕਰਮਚਾਰੀਆਂ ਨੂੰ ਕਾਫੀ ਰਾਹਤ ਦੇਖਣ ਨੂੰ ਮਿਲੀ। ਇਸ ਦੌਰਾਨ ਬਿਨਾਂ ਸੈਨੇਟਾਈਜਰ ਤੇ ਮਾਸਕ ਦੇ ਕੇਂਦਰ ‘ਚ ਐਂਟਰੀ ਨਹੀਂ ਮਿਲੇਗੀ। ਪ੍ਰੀਖਿਆ ਲਈ ਸਵੇਰ ਤੋਂ ਕੇਂਦਰਾਂ ਦੇ ਬਾਹਰ ਭੀੜ ਲੱਗ ਗਈ। ਪ੍ਰੀਖਿਆ ਦੇਣ ਲਈ ਉਮੀਦਵਾਰ ਦੂਜੇ ਰਾਜਾਂ ਤੋਂ ਵੀ ਆਏ ਹਨ।
ਕੋਰੋਨਾ ਮਹਾਮਾਰੀ ਦੇ ਬਾਵਜੂਦ ਨੀਟ ਦੇ ਵਿਦਿਆਰਥੀਆਂ ਦਾ ਕਰੇਜ਼ ਘੱਟ ਨਹੀਂ ਹੋਇਆ। ਸਾਰੇ ਸੈਂਟਰਾਂ ‘ਤੇ 11 ਵਜੇ ਤੋਂ ਹੀ ਵਿਦਿਆਰਥੀ ਪਹੁੰਚਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਹ ਐਂਟਰੀ ਸਵੇਰੇ 11.00 ਵਜੇ ਤੋਂ ਦੁਪਿਹਰ 1.30 ਵਜੇ ਤਕ ਚੱਲੇਗੀ ਤੇ ਪੇਪਰ 2.00 ਵਜੇ ਸ਼ੁਰੂ ਹੋਵੇਗਾ। ਸ਼ਹਿਰ ‘ਚ 15,000 ਤੋਂ ਵੱਧ ਵਿਦਿਆਰਥੀ ਨੀਟ ਦੀ ਪ੍ਰੀਖਿਆ ਦੇ ਰਹੇ ਹਨ। ਪ੍ਰੀਖਿਆ ਲਈ ਚੰਡੀਗੜ੍ਹ ‘ਚ 32 ਕੇਂਦਰ ਬਣਾਏ ਗਏ ਹਨ। ਇੱਕ ਕੇਂਦਰ ‘ਚ 150 ਵਿਦਿਆਰਥੀਆਂ ਨੂੰ ਹੀ ਬਿਠਾਇਆ ਜਾਵੇਗਾ, 2 ਵਜੇ ਤੋਂ ਪ੍ਰੀਖਿਆ ਸ਼ੁਰੂ ਹੋਵੇਗੀ ਜਦੋਂ ਕਿ ਕੇਂਦਰਾਂ ‘ਚ ਐਂਟਰੀ 11 ਵਜੇ ਤੋਂ ਸ਼ੁਰੂ ਹੋ ਜਾਵੇਗੀ।