ਤਿਉਹਾਰਾਂ ਦੌਰਾਨ ਬ੍ਰਾਂਡਾਂ ਲਈ ਡਿਸਕਾਊਂਟ ਆਫਰ ਦੇਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਫੂਡ ਡਿਲੀਵਰੀ ਕੰਪਨੀ Swiggy ਈਦ ‘ਤੇ ਅਜਿਹਾ ਹੀ ਇੱਕ ਆਫਰ ਲੈ ਕੇ ਆਈ, ਜਿਸ ਬਾਰੇ ਇਕ ਔਰਤ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਇਕ ਪੋਸਟ ਕੀਤੀ ਹੈ, ਜਿਸ ਦੀ ਕਾਫੀ ਤਾਰੀਫ ਹੋ ਰਹੀ ਹੈ।
ਬੈਂਗਲੁਰੂ ਦੀ ਇਸ ਔਰਤ ਨੇ ਸੋਸ਼ਲ ਮੀਡੀਆ ਪੋਸਟ ‘ਚ ਦੱਸਿਆ ਕਿ ਕਿਵੇਂ ਉਸ ਨੂੰ ਨਵਰਾਤਰੀ ਸਪੈਸ਼ਲ ਥਾਲੀ ‘ਤੇ ਈਦ ਦੀ ਛੋਟ ਮਿਲੀ। ਤੁਹਾਨੂੰ ਦੱਸ ਦੇਈਏ ਕਿ ਈਦ ਜਿੱਥੇ ਮੁਸਲਮਾਨਾਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ, ਉੱਥੇ ਹੀ ਨਵਰਾਤਰੀ ਹਿੰਦੂਆਂ ਦਾ ਹੈ। ਪੋਸਟ ਸ਼ੇਅਰ ਕਰਨ ਤੋਂ ਬਾਅਦ ਸਵਿੱਗੀ ਦੀ ਕਾਫੀ ਤਾਰੀਫ ਹੋ ਰਹੀ ਹੈ।
ਐਕਸ ਯੂਜ਼ਰ ਉਦਿਤਾ ਪਾਲ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਖਾਣੇ ਦਾ ਕੋਈ ਧਰਮ ਨਹੀਂ ਹੁੰਦਾ। ਇਸ ਦੇ ਨਾਲ ਹੀ ਉਸ ਨੇ Swiggy ਐਪ ‘ਤੇ ਆਪਣੇ ਆਰਡਰ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਹੈ। ਦੇਖਿਆ ਜਾ ਸਕਦਾ ਹੈ ਕਿ ਉਸ ਦਾ ਆਰਡਰ ਨਵਰਾਤਰੀ ਸਪੈਸ਼ਲ ਥਾਲੀ ਲਈ ਸੀ ਜਿਸ ‘ਤੇ ਈਦ ‘ਤੇ ਛੋਟ ਦਿੱਤੀ ਗਈ ਸੀ।
ਖ਼ਬਰ ਲਿਖੇ ਜਾਣ ਤੱਕ ਵੀਰਵਾਰ ਸਵੇਰੇ 10.36 ਵਜੇ ਕੀਤੀ ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਸਨ। ਇਸ ਤੋਂ ਇਲਾਵਾ ਇਸ ‘ਤੇ 3500 ਤੋਂ ਵੱਧ ਲਾਈਕਸ ਵੀ ਆਏ। ਇਸ ਦੇ ਨਾਲ ਹੀ ਯੂਜ਼ਰਸ ਇਸ ‘ਤੇ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਖੂਨ ਦਾ ਕੋਈ ਧਰਮ ਨਹੀਂ ਹੁੰਦਾ।
ਇਹ ਵੀ ਪੜ੍ਹੋ : ਰੇਲ ਮੁਸਾਫ਼ਰ ਹੋ ਜਾਣ ਅਲਰਟ, ਆਪਣੇ ਨਾਲ ਲਿਜਾ ਸਕਦੇ ਨੇ ਇੰਨੇ ਕਿਲੋ ਸਾਮਾਨ, ਨਹੀਂ ਤਾਂ ਹੋਵੇਗਾ ਜੁਰਮਾਨਾ
ਉਦਿਤਾ ਨੂੰ ਵਧਾਈ ਦਿੰਦੇ ਹੋਏ ਇੱਕ ਯੂਜ਼ਰ ਨੇ ਕਿਹਾ ਕਿ ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਈਦੀ ਮਿਲੀ ਹੈ। ਪਰ ਮੇਰੀ ਲੋਕੇਸ਼ਨ ‘ਤੇ ਅਜਿਹਾ ਕੋਈ ਕੂਪਨ ਦਿਖਾਈ ਨਹੀਂ ਦੇ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਆਰਡਰ ਪੀਟਰ ਨੇ ਪੈਕ ਕੀਤਾ ਹੋਵੇਗਾ ਅਤੇ ਡਿਲੀਵਰੀ ਪਰਮਜੀਤ ਸਿੰਘ ਨੇ ਕੀਤੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: