ਗੁਰਦਾਸਪੁਰ ਦੇ ਹਰਚੋਵਾਲ ਕਸਬੇ ਕੋਲ ਬੀਤੀ ਦੇਰ ਰਾਤ ਹਰਚੋਵਾਲ-ਹਰਗੋਬਿੰਦਪੁਰ ਰੋਡ ‘ਤੇ ਸੜਕ ਕਿਨਾਰੇ ਬਣੀ ਇਕ ਝੌਂਪੜੀ ਵਿਚ ਅਚਾਨਕ ਅੱਗ ਲਗ ਗਈ ਜਿਸ ਨਾਲ ਝੌਂਪੜੀ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਗਨੀਮਤ ਰਹੀ ਕਿ ਝੌਂਪੜੀ ਵਿਚ ਰਹਿਣ ਵਾਲੇ ਬਜ਼ੁਰਗ ਜੋੜੇ ਉਥੇ ਮੌਜੂਦ ਨਹੀਂ ਸੀ। ਝੌਂਪੜੀ ਵਿਚ ਲੱਗੇ ਅੱਗ ਨੂੰ ਦੇਖ ਕੇ ਪਿੰਡ ਵਾਲਿਆਂ ਨੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਸਾਰਾ ਕੁਝ ਸੜ ਚੁੱਕਾ ਸੀ। ਜਾਣਕਾਰੀ ਦਿੰਦੇ ਬਜ਼ੁਰਗ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 12-15 ਸਾਲ ਤੋਂ ਸੜਕ ਕਿਨਾਰੇ ਝੌਂਪੜੀ ਪਾ ਕੇ ਗੁੜ ਬਣਾ ਕੇ ਗੁੜ ਵੇਚਣ ਦਾ ਕੰਮ ਕਰ ਰਹੇ ਹਨ। ਇਥੋਂ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਉਨ੍ਹਾਂ ਦੱਸਿਆ ਕਿ ਲਗਭਗ 1 ਕਿਲੋਮੀਟਰ ਦੂਰ ਉਨ੍ਹਾਂ ਦਾ ਪਿੰਡ ਹੈ ਜਿਥੇ ਰੋਜ਼ ਰਾਤ ਨੂੰ ਖਾਣਾ ਖਾਣ ਲਈ ਕੁਝ ਦੇਰ ਲਈ ਜਾਂਦੇ ਹਨ।
ਇਹ ਵੀ ਪੜ੍ਹੋ : ਸ਼ੀਤਲ ਅੰਗੂਰਾਲ ਨੂੰ ਵੱਡਾ ਝਟਕਾ! ਸਪੀਕਰ ਸੰਧਵਾਂ ਨੇ ਅਸਤੀਫਾ ਕੀਤਾ ਮਨਜ਼ੂਰ
ਬੀਤੀ ਰਾਤ ਵੀ ਉਹ ਰੋਜ਼ ਦੀ ਤਰ੍ਹਾਂ ਘਰ ਖਾਣਾ ਖਾਣ ਗਏ ਸਨ ਕਿ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਝੌਂਪੜੀ ਵਿਚ ਅੱਗ ਲੱਗ ਗਈ ਹੈ। ਪਿੰਡ ਦੇ ਲੋਕਾਂ ਨੇ ਤੁਰੰਤ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਸਭ ਕੁਝ ਸੜ ਚੁੱਕਾ ਸੀ। ਦਲਬੀਰ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਪਿਛਲੇ ਲੰਬੇ ਸਮੇਂ ਤੋਂ ਇਥੇ ਹੀ ਰਹਿ ਰਹੇ ਹਾਂ। ਅਜੇ ਗੁੜ ਦਾ ਸੀਜ਼ਨ ਨਹੀਂ ਹੈ, ਇਸ ਲਈ ਲਗਭਗ 2 ਤੋਂ ਢਾਈ ਕੁਇੰਟਲ ਗੁੜ ਬਣਾ ਕੇ ਰੱਖਿਆ ਹੋਇਆ ਸੀ ਜਿਸ ਨੂੰ ਵੇਚ ਕੇ ਦੋ ਵਕਤ ਦਾ ਖਾਣਾ ਖਾ ਰਹੇ ਸੀ ਪਰ ਅੱਗ ਨੇ ਸਾਰਾ ਕੁਝ ਤਬਾਹ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: