ਐਲਨ ਮਸਕ ਅਕਸਰ ਐਕਸ (ਪਹਿਲਾਂ ਟਵਿੱਟਰ) ‘ਤੇ ਕੁਝ ਲਿਖ ਦਿੰਦੇ ਹਨ, ਜੋ ਵਾਇਰਲ ਹੋ ਜਾਂਦਾ ਹੈ। ਪਰ ਇਸ ਵਾਰ ਐਲਨ ਮਸਕ ਨੇ ਕਮਾਲ ਕਰ ਦਿੱਤਾ ਹੈ। ਭਾਰਤੀ ਮੂਲ ਦੀ ਇੱਕ ਔਰਤ ਨੇ ਉਨ੍ਹਾਂ ਤੋਂ ਐਕਸ ‘ਤੇ ਮਦਦ ਮੰਗੀ ਅਤੇ ਉਨ੍ਹਾਂ ਨੇ 1.8 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਆਖ਼ਰ ਇਹ ਸਾਰਾ ਮਾਮਲਾ ਕੀ ਹੈ?
ਐਲਨ ਮਸਕ ਭਾਰਤੀ ਮੂਲ ਦੀ ਔਰਤ ਦੀ ਮਦਦ ਲਈ ਅੱਗੇ ਆਏ ਹਨ। ਉਹ ਕੈਨੇਡਾ ਵਿੱਚ ਰਹਿੰਦੀ ਹੈ ਅਤੇ ਇੱਕ ਫਿਜ਼ੀਸ਼ੀਅਨ ਡਾਕਟਰ ਹੈ। ਕੋਵਿਡ ਦੇ ਸਮੇਂ ਦੌਰਾਨ ਉਸਨੇ ਕੈਨੇਡੀਅਨ ਸਰਕਾਰ ਦੀਆਂ ਕਈ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ, ਜਿਸ ਕਾਰਨ ਉਸ ਨੂੰ ਭਾਰੀ ਕਾਨੂੰਨੀ ਫੀਸਾਂ ਅਦਾ ਕਰਨੀਆਂ ਪਈਆਂ ਹਨ। ਉਸ ਨੇ ਐਕਸ ‘ਤੇ ਐਲੋਨ ਮਸਕ ਨੂੰ ਲਿਖ ਕੇ ਇਹ ਮਦਦ ਮੰਗੀ ਸੀ।
I've been overwhelmed by outpouring of kindness & generosity of Cdns & people globally. I'm reading all of your msgs/prayers. My sincerest thank you💛
We're at ~50% of fundraising goal of $300K with only 4 days left until deadline
Pls donate what you canhttps://t.co/b0cc5pZIBk https://t.co/AnV2vkG7G3
— Kulvinder Kaur MD (@dockaurG) March 22, 2024
ਕੈਨੇਡਾ ਵਿਚ ਭਾਰਤੀ ਮੂਲ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਐਕਸ ‘ਤੇ ਇਕ ਪੋਸਟ ਲਿਖ ਕੇ ਐਲਨ ਮਸਕ ਤੋਂ 3 ਲੱਖ ਕੈਨੇਡੀਅਨ ਡਾਲਰ (ਕਰੀਬ 1.83 ਕਰੋੜ ਰੁਪਏ) ਦੀ ਮਦਦ ਮੰਗੀ ਸੀ। 2020 ਵਿੱਚ, ਉਸਨੇ ਕੈਨੇਡੀਅਨ ਸਰਕਾਰ ਦੀ ਲਾਕਡਾਊਨ ਨੀਤੀ ਅਤੇ ਟੀਕਾਕਰਨ ਨਾਲ ਸਬੰਧਤ ਆਦੇਸ਼ਾਂ ਦਾ ਵਿਰੋਧ ਕੀਤਾ ਸੀ। ਇਨ੍ਹਾਂ ਟਵੀਟਸ ਕਾਰਨ ਉਸ ਨੂੰ 4 ਸਾਲ ਤਕ ਪ੍ਰੇਸ਼ਾਨ ਕੀਤਾ ਗਿਆ। ਹੁਣ ਉਸ ਨੇ 31 ਮਾਰਚ ਤੱਕ 1.83 ਕਰੋੜ ਰੁਪਏ ਦੀ ਕਾਨੂੰਨੀ ਫੀਸ ਅਦਾ ਕਰਨੀ ਹੈ।
X is proud to help defend Dr. Kulvinder Kaur Gill against the government-supported efforts to cancel her speech.@dockaurG is a practicing physician in Canada, specializing in immunology and pediatrics. Because she spoke out publicly on Twitter (now X) in opposition to the… https://t.co/IujDSeBGBN
— News (@XNews) March 24, 2024
ਉਸ ਟਵੀਟ ਦਾ ਜਵਾਬ ਦਿੰਦੇ ਹੋਏ ਐਲਨ ਮਸਕ ਨੇ ਕਿਹਾ ਕਿ ‘ਐਕਸ’ ਆਪਣੀ ਕਾਨੂੰਨੀ ਫੀਸ ਦਾ ਭੁਗਤਾਨ ਕਰਨਗੇ। ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ।
‘ਐਕਸ’ ਨੇ ਅਧਿਕਾਰਤ ਤੌਰ ‘ਤੇ ਲਿਖਿਆ ਕਿ ਐਕਸ ਨੂੰ ਡਾ. ਕੁਲਵਿੰਦਰ ਕੌਰ ਗਿੱਲ ਦੀ ਮਦਦ ਕਰਨ ‘ਤੇ ਮਾਣ ਹੈ। ਸਰਕਾਰ ਦੀ ਮਦਦ ਨਾਲ ਉਸ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹ ਬੱਚਿਆਂ ਅਤੇ ਇਮਿਊਨੋਲੋਜੀ ਵਿੱਚ ਮਾਹਰ ਹੈ ਕਿਉਂਕਿ ਉਸ ਨੇ ਕੈਨੇਡਾ ਅਤੇ ਓਨਟਾਰੀਓ ਦੀਆਂ ਸਰਕਾਰਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ, ਇਸ ਲਈ ਉਸ ਨੂੰ ਮੀਡੀਆ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਸੀ। ਪਿਛਲੇ ਟਵਿੱਟਰ ਪ੍ਰਬੰਧਨ ਨੇ ਵੀ ਉਸ ਨੂੰ ਸੈਂਸਰ ਕੀਤਾ ਸੀ।
In support of your right to speak https://t.co/qWCOYYALPf
— Elon Musk (@elonmusk) March 24, 2024
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਐਕਸ ਉਸ ਦੀ ਮਦਦ ਕਰੇਗਾ। ਉਨ੍ਹਾਂ ਦੀਆਂ ਕਾਨੂੰਨੀ ਫੀਸਾਂ ਲਈ ਫੰਡ ਦੇਵੇਗਾ। ਇਸ ਕੇਸ ਨੇ ਡਾ. ਗਿੱਲ ਦੀ ਸਾਰੀ ਉਮਰ ਦੀ ਬੱਚਤ ਦਾ ਸਫਾਇਆ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਿਨਾਂ ਡੇਬਿਟ ਕਾਰਡ ਡਿਟੇਲ ਦਿੱਤੇ ਇੰਝ ਬਣਾਓ UPI ਅਕਾਊਂਟ, ਬਹੁਤ ਹੀ ਘੱਟ ਲੋਕਾਂ ਨੂੰ ਹੈ ਜਾਣਕਾਰੀ
‘ਐਕਸ’ ਦੀ ਇਸ ਪੋਸਟ ਵਿੱਚ ਡਾ: ਕੁਲਵਿੰਦਰ ਕੌਰ ਗਿੱਲ ਦੀ ਮਦਦ ਕਰਨ ਦਾ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਨਾ ਦੱਸਿਆ ਗਿਆ ਹੈ। ਇਸ ਨੂੰ ਲੋਕਤੰਤਰ ਦਾ ਸਭ ਤੋਂ ਮਜ਼ਬੂਤ ਥੰਮ ਦੱਸਿਆ ਗਿਆ ਹੈ। ਜਦੋਂ ਐਲਨ ਮਸਕ ਨੇ ਟਵਿੱਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ, ਤਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ‘ਫ੍ਰੀ ਸਪੀਚ’ ਦਾ ਸਮਰਥਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: