ਅੱਜ ਦੇਸ਼ ਭਰ ਵਿੱਚ ਬਕਰਾ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੱਤੀ ਹੈ। ਈਦ ਦੇ ਮੌਕੇ ‘ਤੇ ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਬਹੁਤ ਹੀ ਪਿਆਰੀ ਪਰਿਵਾਰਕ ਫੋਟੋ ਸ਼ੇਅਰ ਕੀਤੀ ਹੈ। ਜਿਸ ‘ਤੇ ਪ੍ਰਸ਼ੰਸਕ ਖੁੱਲ੍ਹ ਕੇ ਪਿਆਰ ਦੀ ਵਰਖਾ ਕਰ ਰਹੇ ਹਨ।
ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਰਿਵਾਰ ਦੀ ਇਹ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਆਪਣੀਆਂ ਦੋ ਭੈਣਾਂ, ਭਰਾ, ਮਾਂ ਅਤੇ ਪਿਤਾ ਸਲੀਮ ਖਾਨ ਨਾਲ ਕੈਮਰੇ ਲਈ ਪੋਜ਼ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਤਸਵੀਰ ‘ਚ ਸਲਮਾਨ ਦੇ ਮਾਤਾ-ਪਿਤਾ ਸੋਹੇਲ ਅਤੇ ਭੈਣ ਸੋਫੇ ‘ਤੇ ਬੈਠੇ ਹਨ। ਉਥੇ ਹੀ ਸਲਮਾਨ, ਅਰਬਾਜ਼ ਅਤੇ ਅਰਪਿਤਾ ਸੋਫੇ ਦੇ ਪਿੱਛੇ ਖੜ੍ਹੇ ਹਨ। ਫੋਟੋ ‘ਚ ਸਲਮਾਨ ਆਪਣੀ ਮਾਂ ਨੂੰ ਗਲੇ ਲਗਾਉਂਦੇ ਹੋਏ ਕੈਜ਼ੂਅਲ ਲੁੱਕ ‘ਚ ਕਾਫੀ ਸਮਾਰਟ ਨਜ਼ਰ ਆ ਰਹੇ ਹਨ।