Aamir Khan goes to Gujarat : ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਗੁਜਰਾਤ ਵਿਚ ਆਪਣੇ ਪਰਿਵਾਰ ਨਾਲ ਛੁੱਟੀਆਂ ‘ਤੇ ਗਏ ਹੋਏ ਹਨ। ਪਰ ਇਸ ਦੌਰਾਨ ਉਹ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਜੰਗਲੀ ਜੀਵਣ ਕਾਰਕੁਨਾਂ ਨੇ ਆਮਿਰ ਖਿਲਾਫ ਗੁਜਰਾਤ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਆਮਿਰ ਖ਼ਾਨ ‘ਤੇ ਗਿਰ ਦੇ ਜੰਗਲਾਂ ਵਿੱਚ ਸੀਮਤ ਥਾਂਵਾਂ ‘ਤੇ ਘੁੰਮਣ ਦਾ ਦੋਸ਼ ਲਗਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਆਮਿਰ ਖਾਨ ਇਨ੍ਹਾਂ ਥਾਂਵਾਂ ‘ਚ ਸ਼ੇਰ ਨੂੰ ਦੇਖਣ ਗਏ ਸੀ । ਜਾਣਕਾਰੀ ਮੁਤਾਬਕ ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ਦੇ ਵਾਈਲਡ ਲਾਈਫ ਵਾਰਡ ਦੇ ਮੈਂਬਰ ਭਾਨੂ ਓਡੇਰਾ ਨੇ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਿਕਰਮਨਾਥ ਨੂੰ ਪੱਤਰ ਲਿਖ ਕੇ ਆਮਿਰ ਖ਼ਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਭਾਨੂ ਓਡੇਰਾ ਨੇ ਦੱਸਿਆ ਕਿ ‘ਗਿਰ ਵਿਚ ਸ਼ੇਰ ਲਈ ਟ੍ਰੈਕਰ ਰੱਖੇ ਜਾਂਦੇ ਹਨ, ਕਈ ਵਾਰ ਅਜਿਹਾ ਹੁੰਦਾ ਹੈ ਕਿ ਸੈਲਾਨੀ ਇਕੋ ਰਸਤੇ ‘ਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਵੀ ਸ਼ੇਰ ਵੇਖਣ ਨੂੰ ਨਹੀਂ ਮਿਲਦਾ । ਜਦੋਂਕਿ 13 ਸ਼ੇਰ ਆਮਿਰ ਖ਼ਾਨ ਦੇ ਟ੍ਰੈਕਰ ‘ਤੇ ਤੁਰਦੇ ਵੇਖੇ ਗਏ, ਉਹ ਵੀ ਸਵੇਰੇ ਅਜਿਹਾ ਕਦੇ ਨਹੀਂ ਹੁੰਦਾ । ਇਸ ਦੇ ਬਾਰੇ ਭਾਨੂ ਓਡੇਰਾ ਨੇ ਪੱਤਰ ਵਿੱਚ ਕਿਹਾ ਕਿ ਆਮਿਰ ਖ਼ਾਨ ਦੇ ਰਸਤੇ ‘ਤੇ 13ਸ਼ੇਰ ਅਤੇ ਸ਼ੇਰਣੀਆਂ ਨੂੰ ਰੋਕਣ ਲਈ ਰੇਡੀਓ ਕਾਲਰਾਂ ਰਾਹੀਂ ਬੰਧਕ ਬਣਾਇਆ ਗਿਆ ਸੀ।
ਦੇਖੋ ਵੀਡੀਓ : ਰਾਜਿੰਦਰਾ ਜਿੰਮਖਾਨਾ ਤੇ ਮਹਿੰਦਰਾ ਕਲੱਬ ਦੇ ਇਲੈਕਸ਼ਨ ਨੂੰ ਲੈਕੇ ਦੇਖੋ ਖਾਸ ਗੱਲਬਾਤ…