Aditya Narayan Threatens Shweta : ਆਦਿਤਿਆ ਅਤੇ ਸ਼ਵੇਤਾ ਅਗਰਵਾਲ ਨੇ 1 ਦਸੰਬਰ ਨੂੰ ਵਿਆਹ ਕਰਵਾਇਆ ਸੀ । ਇਸ ਸਭ ਦੇ ਚਲਦੇ ਆਦਿਤਿਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।ਇਸ ਵੀਡੀਓ ਵਿੱਚ ਉਹ ਆਪਣੀ ਪਤਨੀ ਨੂੰ ਆਪਣੇ ਪੇਕੇ ਭੇਜਣ ਦੀ ਧਮਕੀ ਦੇ ਰਿਹਾ ਹੈ।
ਇਸ ਵੀਡੀਓ ਵਿੱਚ ਉਹ ਆਪਣੀ ਪਤਨੀ ਨੂੰ ਆਪਣੇ ਪੇਕੇ ਭੇਜਣ ਦੀ ਧਮਕੀ ਦੇ ਰਿਹਾ ਹੈ । ਉਹ ਭੁੱਲ ਜਾਂਦੇ ਹਨ ਅਤੇ ਪੇਕੇ ਦੀ ਬਜਾਏ ਸਹੁਰੇ ਕਹਿ ਦਿੰਦੇ ਹਨ। ਆਪਣੀ ਗਲਤੀ ਨੂੰ ਸੁਧਾਰਨ ਤੋਂ ਬਾਅਦ ਉਹ ਆਪਣੀ ਪਤਨੀ ਸ਼ਵੇਤਾ ਅਗਰਵਾਲ ਨੂੰ ਕਹਿੰਦੇ ਹਨ, “ਟੇਸਟ ‘ਚ ਕੋਈ ਕਮੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਆਪਣੇ ਪੇਕਿਆਂ ਚਲੇ ਜਾਵੇ।”ਇਸ ਵੀਡੀਓ ਨੂੰ ਦੋਹਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵਿਆਹ ਤੋਂ ਬਾਅਦ ਹੁਣ ਆਦਿਤਿਆ ਅਤੇ ਸ਼ਵੇਤਾ ਆਪਣੇ ਹਨੀਮੂਨ ਦੀ ਤਿਆਰੀ ਕਰ ਰਹੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਆਦਿਤਿਆ ਨਰਾਇਣ ਨੇ ਆਪਣੇ ਹਨੀਮੂਨ ਬਾਰੇ ਗੱਲ ਕਰਦਿਆਂ ਕਿਹਾ, “ਅਸੀਂ ਆਪਣੇ ਹਨੀਮੂਨ ਲਈ ਇੱਕ ਨਹੀਂ, ਦੋ ਨਹੀਂ ਬਲਕਿ ਤਿੰਨ ਥਾਵਾਂ ‘ਤੇ ਜਾਵਾਂਗੇ।”
ਦੇਖੋ ਵੀਡੀਓ : ਕਿਸਾਨ ਅੰਦੋਲਨ ‘ਚ ਪਹੁੰਚੇ NRI ਨੌਜਵਾਨ, ਕਹਿੰਦੇ- ਦਿੱਲੀ ਜਿੱਤ ਕੇ ਮੁੜਾਂਗੇ ਘਰਾਂ ਨੂੰ