After Divorcing Raj Kundra : ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਮਾਂ ਇੱਕ ਐਨਕਾਂ ਦੇ ਸ਼ੋਅਰੂਮ ਵਿੱਚ ਸੇਲ ਗਰਲ ਸੀ । ਰਾਜ ਦੇ ਪਿਤਾ ਬਾਲ ਕ੍ਰਿਸ਼ਨ ਕੁੰਦਰਾ ਉਸ ਸਮੇਂ ਇੱਕ ਬੱਸ ਕੰਡਕਟਰ ਸਨ । ਪਰ ਰਾਜ ਕੁੰਦਰਾ ਨੂੰ 2004 ਵਿੱਚ ਲੰਡਨ ਦਾ 198ਵੇਂ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਚੁਣਿਆ ਗਿਆ ਸੀ । ਬਾਅਦ ਵਿੱਚ ਰਾਜ ਨੇ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।
ਜਦੋਂ ਕਿ ਰਾਜ ਦੀ ਪਹਿਲੀ ਪਤਨੀ ਕਵਿਤਾ ਕੁੰਦਰਾ ਕਿਸੇ ਹੀਰੋਇਨ ਤੋਂ ਘੱਟ ਨਹੀਂ ਸੀ ਤੇ ਇੱਕ ਵੱਡੇ ਕਾਰੋਬਾਰੀ ਦੀ ਬੇਟੀ ਸੀ । ਦੋਹਾਂ ਵਿੱਚੋਂ ਜਦੋਂ ਤਲਾਕ ਹੋਇਆ ਤਾਂ ਦੋਹਾਂ ਦੀ ਬੇਟੀ ਡੇਲਿਨਾ ਸਿਰਫ਼ 10 ਮਹੀਨਿਆਂ ਦੀ ਸੀ । ਕਵਿਤਾ ਨੂੰ ਜਾਨਣ ਵਾਲੇ ਲੋਕ ਕਹਿੰਦੇ ਹਨ ਕਿ ਉਹ ਸ਼ਿਲਪਾ ਤੋਂ ਜ਼ਿਆਦਾ ਖੂਬਸੂਰਤ ਹੈ । ਕਵਿਤਾ ਨੇ ਆਪਣਾ ਵਿਆਹ ਟੁੱਟਣ ਦੀ ਵਜ੍ਹਾ ਵੀ ਸ਼ਿਲਪਾ ਨੂੰ ਦੱਸਿਆ ਸੀ ।
ਜਦੋਂ ਕਿ ਸ਼ਿਲਪਾ ਦਾ ਕਹਿਣਾ ਹੈ ਕਿ ਰਾਜ ਉਸ ਨੂੰ ਮਿਲਣ ਤੋਂ ਪਹਿਲਾਂ ਹੀ ਕਵਿਤਾ ਤੋਂ ਵੱਖ ਹੋ ਗਏ ਸਨ । ਰਾਜ ਦਾ ਕਹਿਣਾ ਹੈ ਕਿ ਕਵਿਤਾ ਤੋਂ ਵੱਖ ਹੋਣ ਤੋਂ ਬਾਅਦ ਉਸ ਸਿਰਫ਼ 30 ਦਿਨ ਹੀ ਆਪਣੀ ਧੀ ਨੂੰ ਦੇਖਿਆ ਹੈ । ਰਾਜ ਕੁੰਦਰਾ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਕਿਸੇ ਕਨਫਿਊਜਨ ਵਿੱਚ ਨਹੀਂ ਰੱਖਣਾ ਚਾਹੁੰਦੇ ਤੇ ਨਾ ਹੀ ਕਵਿਤਾ ਦੀ ਸ਼ਕਲ ਦੇਖਣਾ ਚਾਹੁੰਦੇ ਹਨ ।