akshay kumars bell bottom : ਬਾਲੀਵੁੱਡ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੂੰ ਕਿਸਾਨਾਂ ਦੇ ਖਿਲਾਫ ਬੋਲਣਾ ਕਾਫੀ ਮਹਿੰਗਾ ਪੈ ਰਿਹਾ ਹੈ ਕਿਉਕਿ ਕਿਸਾਨਾਂ ਦੇ ਵਲੋਂ ਅਕਸ਼ੈ ਦੀ ਨਵੀਂ ਫਿਲਮ ‘ਬੈੱਲ ਬੌਟਮ’ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗਣ ਨਹੀਂ ਦਿੱਤੀ ਜਾ ਰਹੀ।
ਪੰਜਾਬ ਦੇ ਪਟਿਆਲਾ ਤੇ ਹੋਰ ਕਈ ਸ਼ਹਿਰਾਂ ਦੇ ਸਿਨੇਮਾ ਘਰਾਂ ਦੇ ਵਿੱਚ ਅਕਸ਼ੈ ਦੀ ਫਿਲਮ ਲੱਗਣ ਨਹੀਂ ਦਿੱਤੀ ਜਾ ਰਹੀ ਤੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ। ਕਿਸਾਨਾਂ ਅਤੇ ਮਜਦੂਰਾਂ ਦੇ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਅਕਸ਼ੈ ਕੁਮਾਰ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦਾ ਕੋਈ ਪੱਖ ਨਹੀਂ ਲਿਆ ਹੈ। ਇਸ ਲਈ ਅਦਾਕਾਰ ਦੀ ਕੋਈ ਵੀ ਫਿਲਮ ਪੰਜਾਬ ਦੇ ਵਿਚ ਲੱਗਣ ਨਹੀਂ ਦਿੱਤੀ ਜਾਵੇਗੀ।
ਕਿਸਾਨਾਂ ਨੇ ਫਿਲਮ ਦੇਖ ਕੇ ਬਾਹਰ ਆਏ ਲੋਕਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਤੇ ਹਾਲ ਹੀ ਵਿੱਚ ਮੈਨੇਜਰ ਨੂੰ ਵੀ ਮੰਗ ਪੱਤਰ ਸੌਂਪਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਿਨੇਮਾ ਘਰਾਂ ਵਿੱਚੋ ਫਿਲਮ ਨਾ ਹਟਾਈ ਤਾ ਸਿਨੇਮਾ ਦੇ ਬਾਹਰ ਪੱਕਾ ਧਰਨਾ ਹੀ ਲੱਗ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਫਿਲਮ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਤੇ ਪੰਜਾਬੀਆਂ ਨੂੰ ਅਕਸ਼ੈ ਕੁਮਾਰ ਦੀ ਫਿਲਮ ਨਾ ਦੇਖਣ ਦੀ ਅਪੀਲ ਕੀਤੀ।
ਇਹ ਵੀ ਦੇਖੋ : Sub Inspector ਦੇ ਭਰਤੀ ਪੇਪਰ ਦੌਰਾਨ ਕੁੜੀ ਦਾ ਜੰਮ ਕੇ ਹੰਗਾਮਾ, ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ