An Accident Changed Mahi’s Life : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਅਦਾਕਾਰੀ ਦੀ ਦੁਨੀਆ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਮਾਹੀ ਫ਼ਿਲਮੀ ਦੁਨੀਆ ਦੀ ਬਜਾਏ ਫੌਜ਼ ਵਿੱਚ ਜਾਣਾ ਚਾਹੁੰਦੀ ਸੀ । ਇਸ ਬਾਰੇ ਉਹਨਾਂ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਮਾਹੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ ਤੇ ਉਹਨਾਂ ਦੀ ਮਾਂ ਕਾਲਜ ਦੇ ਵਿਦਿਆਥੀਆਂ ਨੂੰ ਪੜ੍ਹਾਉਂਦੀ ਸੀ ।
ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਦੇ ਵੀ ਫ਼ਿਲਮਾਂ ਵਿੱਚ ਕੰਮ ਕਰਨ ਬਾਰੇ ਨਹੀਂ ਸੋਚਿਆ । ਮਾਹੀ ਨੇ ਦੱਸਿਆ ਕਿ ਉਹਨਾਂ ਦੀ ਚੋਣ ਆਰਮਡ ਫੋਰਸ ਵਿੱਚ ਹੋ ਗਈ ਸੀ ਤੇ ਉਹਨਾਂ ਨੇ ਟ੍ਰੇਨਿੰਗ ਲਈ ਚੇਨੱਈ ਜਾਣਾ ਸੀ । ਉੱਥੇ ਜਾ ਕੇ ਮਾਹੀ ਨੇ ਟ੍ਰੇਨਿੰਗ ਸ਼ੁਰੂ ਵੀ ਕੀਤੀ ਪਰ ਇੱਕ ਹਾਦਸੇ ਨੇ ਸਭ ਕੁਝ ਬਦਲ ਦਿੱਤਾ । ਅਸਲ ਵਿੱਚ ਪੈਰਾਗਲਾਈਡਿੰਗ ਦੀ ਟ੍ਰੇਨਿੰਗ ਦੌਰਾਨ ਮਾਹੀ ਉਚਾਈ ਤੋਂ ਡਿੱਗ ਗਈ ਸੀ
ਜਿਸ ਕਰਕੇ ਉਸ ਨੂੰ ਇੱਕ ਮਹੀਨਾ ਹਸਪਤਾਲ ਰਹਿਣਾ ਪਿਆ ਸੀ । ਮਾਹੀ ਨੇ ਦੱਸਿਆ ਕਿ ਉਹਨਾਂ ਨੇ ‘ਹਵਾਏਂ’ ਫ਼ਿਲਮ ਨਾਲ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। ਜਿਹਨਾਂ ਕਾਰਨ ਉਹਨਾਂ ਮੈ ਬਹੁਤ ਨਾਮ ਕਮਾਇਆ ।
ਦੇਖੋ ਵੀਡੀਓ :ਅਸੀਂ ਕਿਹੜਾ ਨਾਨਕੇ ਆਏ ਹਾਂ, ਕਾਨੂੰਨ ਰੱਦ ਕਰ ਦਿਓ ਚਲੇ ਜਾਵਾਂਗੇ