Anushka Sharma and Virat Kohli : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕੋਰੋਨਾ ਰਾਹਤ ਫੰਡ ਦਾ ਟੀਚਾ 11 ਕਰੋੜ ਰੁਪਏ ਕਰ ਦਿੱਤਾ ਹੈ।ਇਸ ਤੋਂ ਪਹਿਲਾਂ ਦੋਵਾਂ ਦਾ ਟੀਚਾ 7 ਕਰੋੜ ਰੁਪਏ ਜਮ੍ਹਾ ਕਰਨਾ ਸੀ। ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਫੰਡ ਦਾ ਟੀਚਾ ਸੀ। ਇਸ ਤੋਂ ਪਹਿਲਾਂ, ਜੋੜੇ ਨੇ ਮਿਲ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ।
Virat & I are thankful to MPL Sports Foundation for strengthening our efforts to help India fight the pandemic. Your donation of 5 crore empowers us to keep going and has allowed us to increase our goal to 11 crore.@PlayMPL @actgrants @ketto #InThisTogether #ActNow
— Anushka Sharma (@AnushkaSharma) May 12, 2021
ਅਨੁਸ਼ਕਾ ਸ਼ਰਮਾ ਨੇ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਲਿਖਿਆ,’ ਮੈਂ ਅਤੇ ਵਿਰਾਟ ਕੋਹਲੀ ਐਮ.ਪੀ.ਐਲ ਸਪੋਰਟਸ ਫਾਉਨਡੇਸ਼ਨ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਵਿੱਚ ਸਾਡੇ ਯਤਨਾਂ ਨੂੰ ਹੁਲਾਰਾ ਦਿੱਤਾ ਹੈ। ਤੁਹਾਡਾ 5 ਕਰੋੜ ਰੁਪਏ ਦਾ ਸਮਰਥਨ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ। ਅਤੇ ਅਸੀਂ ਆਪਣਾ ਟੀਚਾ 11 ਕਰੋੜ ਰੁਪਏ ਕਰ ਦਿੱਤਾ ਹੈ। ‘ਇਸ ਦੀ ਵਿਆਖਿਆ ਕਰਦਿਆਂ ਅਨੁਸ਼ਕਾ ਸ਼ਰਮਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ,’ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਕਰੋਨਾ ਰਾਹਤ ਦਾ ਟੀਚਾ 11 ਕਰੋੜ ਕਰ ਦਿੱਤਾ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਲੋਕ ਅੱਗੇ ਆਏ ਹਨ ਅਤੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ । ਵਿੁਰੂਸ਼ਕਾ ਨੇ ਸ਼ੁਰੂਆਤ ਵਿੱਚ ਸੱਤ ਕਰੋੜ ਦਾ ਟੀਚਾ ਮਿੱਥਿਆ ਸੀ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, ‘ਭਾਰਤ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਲੋਕ ਅੱਗੇ ਵਧ ਕੇ ਸਹਾਇਤਾ ਦੀ ਕੋਸ਼ਿਸ਼ ਕਰ ਰਹੇ ਹਨ । ਐਕਟ ਗ੍ਰਾਂਟ ਇਸ ਮੁਹਿੰਮ ਦਾ ਕਾਰਜਸ਼ੀਲ ਭਾਈਵਾਲ ਹੈ । ਐਕਟ ਲੋਕਾਂ ਨੂੰ ਆਕਸੀਜਨ, ਮੈਡੀਕਲ ਮੈਨ ਪਾਵਰ, ਟੀਕਾਕਰਨ ਲਗਾਤਾਰ ਪ੍ਰਦਾਨ ਕਰ ਰਿਹਾ ਹੈ ਅਤੇ ਟੈਲੀਮੇਡੀਸਨ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਅਨੁਸ਼ਕਾ ਅਤੇ ਵਿਰਾਟ ਨੇ ਇਕ ਵੀਡੀਓ ਜਾਰੀ ਕਰਕੇ ਆਪਣੀ ਮੁਹਿੰਮ ਦਾ ਐਲਾਨ ਕੀਤਾ । ਇਸ ਮੁਹਿੰਮ ਦੀ ਸ਼ੁਰੂਆਤ ਦੇਸ਼ ਵਿਚ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਕੀਤੀ ਗਈ ਸੀ । ਇਸ ਸਾਲ ਅਨੁਸ਼ਕਾ ਸ਼ਰਮਾ ਇਕ ਮਾਂ ਬਣ ਗਈ ਹੈ । ਅਨੁਸ਼ਕਾ ਸ਼ਰਮਾ ਇੱਕ ਫਿਲਮੀ ਅਦਾਕਾਰਾ ਹੈ ਉਸਨੇ ਕਈ ਫਿਲਮਾਂ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਇਹ ਵੀ ਦੇਖੋ : ਸਿੱਧੂ ਨੂੰ ਮੁਹੰਮਦ ਸੱਦੀਕ ਦੀ ਸਲਾਹ- ਦਰਖ਼ੱਤ ਬਣੋ ਪਤੰਗ ਨਹੀਂ, ਡੋਰ ਫਿਰ ਕਿਸੇ ਦੇ ਹੱਥ ‘ਚ ਰਹਿੰਦੀ ਏ