ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਇਸ ਸਮੇਂ ਆਪਣੀ ਵੈੱਬ ਸੀਰੀਜ਼ ‘ਅਸੂਰ 2’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਲੜੀਵਾਰ ਦਰਸ਼ਕਾਂ ਵਿੱਚ ਇੰਨਾ ਹਿੱਟ ਹੋਇਆ ਕਿ ਅਰਸ਼ਦ ਰਾਤੋ-ਰਾਤ ਸਟਾਰ ਬਣ ਗਏ। ਇਸ ਤੋਂ ਪਹਿਲਾਂ ਵੀ ਬਾਲੀਵੁਡ ਵਿੱਚ ਅਰਸ਼ਦ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ ਪਰ ਇਸ ਵਾਰ ਅਰਸ਼ਦ ਦੀ ਅਦਾਕਾਰੀ ਅਤੇ ਪੇਸ਼ਕਾਰੀ ਵਾਕਈ ਸ਼ਲਾਘਾਯੋਗ ਹੈ।
ਹਾਲ ਹੀ ‘ਚ ਅਰਸ਼ਦ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਦਰਸ਼ਕ ਉਨ੍ਹਾਂ ਲਈ ਸਭ ਕੁਝ ਹਨ। ਜੇਕਰ ਉਸ ਨੂੰ ਕੋਈ ਕਿਰਦਾਰ ਪਸੰਦ ਹੈ ਤਾਂ ਦਰਸ਼ਕ ਹੀ ਉਸ ਨੂੰ ਵੱਡਾ ਬਣਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਦੱਸ ਦੇਈਏ ਕਿ ਅਰਸ਼ਦ ਨੇ ਆਪਣੇ ਫਿਲਮੀ ਕਰੀਅਰ ਵਿੱਚ ਕਈ ਦਮਦਾਰ ਕਿਰਦਾਰ ਨਿਭਾਏ ਹਨ। ਇਨ੍ਹਾਂ ‘ਚ ‘ਤੇਰੇ ਮੇਰੇ ਸਪਨੇ’ ਦਾ ਬੱਲੂ, ‘ਮੁੰਨਾ ਭਾਈ ਐਮਬੀਬੀਐਸ’ ਦਾ ਸਰਕਟ ਅਤੇ ‘ਜੌਲੀ ਐਲਐਲਬੀ’ ਦਾ ਵਕੀਲ ਜਗਦੀਸ਼ ਤਿਆਗੀ ਸ਼ਾਮਲ ਹਨ।