Asim Riaj Support Farmers : ਪਿੱਛਲੇ ਕੁੱਝ ਦਿਨਾਂ ਤੋਂ ਕੇਂਦਰ ਦੇ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ । ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲਗਾਤਾਰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਅਤੇ ਕਈ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਵੀ ਸਮਰਥਨ ਮਿਲ ਰਿਹਾ ਹੈ । ਆਸਿਮ ਰਿਆਜ਼ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ ।
![Asim Riaj Support Farmers](https://dailypost.in/wp-content/uploads/2020/12/asim.jpg)
ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਹੈ।ਆਸਿਮ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਕਿਸਾਨਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਕਿਸਾਨ ਨਹੀਂ ਤਾਂ ਖਾਣਾ ਨਹੀਂ ਅਤੇ ਨਾਂ ਹੀ ਭਵਿੱਖ’। ਆਸਿਮ ਰਿਆਜ਼ ਵੱਲੋਂ ਕੀਤਾ ਗਿਆ ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।
![Asim Riaj Support Farmers](https://dailypost.in/wp-content/uploads/2020/12/download-6-5.jpg)
ਯੂਜ਼ਰਸ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ । ਆਸਿਮ ਨੇ ਆਪਣੇ ਕੈਪਸ਼ਨ ‘ਚ ਹੈਸ਼ ਟੈਗਸ ਦੇ ਜ਼ਰੀਏ ਦੱਸਿਆ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ ।ਦੱਸ ਦਈਏ ਕਿ ਆਸਿਮ ਰਿਆਜ਼ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰੇਰਕ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ । ਹਿਮਾਂਸ਼ੀ ਖੁਰਾਣਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਿੱਗ ਬੌਸ ‘ਚ ਕਾਫੀ ਪਸੰਦ ਕੀਤਾ ਗਿਆ ਸੀ ।
ਦੇਖੋ ਵੀਡੀਓ : ਸਿੰਘੂ ਬਾਰਡਰ ‘ਤੇ ਰਾਤ ਦਾ ਪਹਿਰਾ ਦੇ ਰਹੇ ਨੌਜਵਾਨਾਂ ਦੀਆਂ ਤਕਰੀਰਾਂ ਸੁਣਕੇ ਤੁਸੀਂ ਰਹਿ ਜਾਓਗੇ ਦੰਗ