Babbu Mann arrives at Delhi Singhu : ਬੱਬੂ ਮਾਨ ਪੰਜਾਬ ਦੇ ਬਹੁਤ ਹੀ ਮਸ਼ਹੂਰ ਗਾਇਕ ਹਨ । ਜਿਹਨਾਂ ਨੇ ਸ਼ੁਰੂ ਤੋਂ ਹੀ ਕਿਸਾਨਾਂ ਦਾ ਸਮਰਥਨ ਕੀਤਾ ਹੈ । ਅੱਜ ਉਹ ਦਿੱਲੀ ਸਿੰਘੂ ਬਾਰਡਰ ਤੇ ਧਰਨੇ ਤੇ ਪਹੁੰਚੇ ਹਨ । ਜਿਥੇ ਉਹਨਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਤੇ ਉਹਨਾਂ ਨਾਲ ਕੁੱਝ ਖਾਸ ਵਿਚਾਰ ਸਾਂਝੇ ਕੀਤੇ ਹਨ । ਜਿੱਥੇ ਉਹਨਾਂ ਨੇ ਨੌਜੁਆਨਾਂ ਨੂੰ ਕੁੱਝ ਖਾਸ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ – ਤੁਸੀ ਬਿਲਕੁਲ ਫਿਕਰ ਨਾ ਕਰੋ ਕਿਉਂਕਿ ਜਲਦ ਹੀ ਸਾਨੂ ਸਾਡੇ ਹੱਕ ਮਿਲਣਗੇ । ਉਹਨਾਂ ਨੇ ਕਿਹਾ ਜਿਸ ਤਰਾਂ ਹੁਣ ਤੁਸੀ ਇਕੱਠੇ ਹੋ ਕੇ ਆਪਣੇ ਹੱਕ ਲੈਣ ਲਈ ਅੱਗੇ ਆਏ ਹੋ ਉਸੇ ਤਰਾਂ ਹੀ ਆਪ ਬਾਕੀ ਵੀ ਸਮਾਜ ਦੀਆ ਬੁਰਾਈਆਂ ਤੋਂ ਛੁਟਕਾਰਾ ਪਾਉਣਾ ਹੈ ।
ਉਹਨਾਂ ਨੇ ਕਿਹਾ ਅਸੀਂ ਇਥੇ ਕਿਸੇ ਟੀ.ਆਰ.ਪੀ ਲਾਇ ਨਹੀਂ ਆਏ ਅਸੀਂ ਤੁਹਾਡਾ ਸਮਰਥਨ ਕਰਨ ਆਏ ਹਾਂ । ਕਿਉਕਿ ਅਸੀਂ ਤੁਹਾਡੇ ਹੀ ਬਚੇ ਹਾਂ ਉਹਨਾਂ ਨੇ ਕਿਹਾ ਇਸ ਅੰਦੋਲਨ ਨੇ ਇਕ ਬਹੁਤ ਚੰਗੀ ਗੱਲ ਕਰ ਦਿਤੀ ਹੈ ਕਿ ਸਭ ਧਰਮਾਂ ਤੋਂ ਉਪਰ ਉੱਠ ਕੇ ਸਭ ਇਕੱਠੇ ਹੋਏ ਹਨ। ਤੇ ਅੱਜ ਲੋਹੜੀ ਦਾ ਦਿਨ ਹੈ ਉਮੀਦ ਹੈ ਅਸੀਂ ਜਿੱਤ ਕੇ ਜਾਈਏ ਤੇ ਹਰ ਸਾਲ ਅਸੀਂ 2 ਲੋਹੜੀਆਂ ਮਨਾਈਏ ਇਸ ਮੌਕੇ ਉਹਨਾਂ ਨੇ ਦੁਲਾ ਭੱਟੀ ਦੀ ਬਹਾਦਰੀ ਦੀ ਗੱਲ ਵੀ ਕੀਤੀ । ਉਹਨਾਂ ਕਿਹਾ ਤੁਸੀ ਕਿਸੇ ਦਾ ਅੰਦਰ ਨੀ ਕਰਨਾ ਬਣਦਾ ਹੋਇਆ ਸਤਿਕਾਰ ਸਭ ਨੂੰ ਦੇਣਾ ਹੈ
ਉਹਨਾਂ ਨੇ ਕਿਹਾ ਸਰਕਾਰ ਨੂੰ ਅਪੀਲ ਹੈ ਕਿ ਉਹ ਬਾਰੀਕ ਚਾਲਾਂ ਨਾ ਚੱਲੇ ਤੇ ਸਾਡੇ ਬਣਦੇ ਹੱਕ ਸਾਨੂੰ ਦੇ ਦਵੇ। ਤਾ ਜੋ ਸਭ ਆਪੋ ਆਪਣੇ ਘਰ ਰਾਜੀ ਖੁਸ਼ੀ ਜਾਵੇ ਉਹਨਾਂ ਨੇ ਕਿਹਾ ਹੁਣ ਤੁਹਾਡੇ ਹੇਠ ਵਿੱਚ ਹੀ ਪੰਜਾਬ ਦੀ ਵਾਗਡੋਰ ਹੈ। ਆਪ ਪੰਜਾਬ ਵਾਪਿਸ ਜਾ ਕੇ ਵੀ ਇਸੇ ਤਰਾਂ ਆਪਾ ਅਣਖਾਂ ਨਾਲ ਜਿਓਣਾ ਹੈ। ਉਹਨਾਂ ਨੇ ਕਿਹਾ ਜਿਹੜੇ ਕੇਂਦੇ ਕਿਸਾਨ ਪੀਜ਼ਾ ਕੀੜਾ ਖਾਂਦੇ ਆ ਓਹਨਾ ਨੂੰ ਦਸ ਦਵਾ ਸਾਡੇ ਜਿਹੜੇ ਬਾਹਰ ਭਰਾ ਬੈਠੇ ਹਨ ਕਮਾਈਆਂ ਕਰਦੇ ਹਨ । ਉਹਨਾਂ ਦੀ ਬਦੋਲਤ ਖਾਂਦੇ ਹੈ ਤੇ ਬਾਕੀ ਸਟੇਟਾਂ ਵਿਚ ਸਰਕਾਰ ਲੋਕਾਂ ਨੂੰ ਪੈਸੇ ਦਿੰਦੀ ਹੈ। ਤੇ ਇਥੇ ਸਾਡੇ ਆਲੇ ਸਰਕਾਰ ਵਾਲਿਆਂ ਨੂੰ ਲੰਗਰ ਖਵਾ ਰਹਜੀ ਹੈ। ਨੋਜੁਆਨਾ ਨੂੰ ਪ੍ਰੇਰਦੇ ਹੋਏ ਓਹਨਾ ਨੇ ਕਿਹਾ ਪੰਜਾਬ ਦੇ ਨੌਜੁਆਨ ਅੱਗੇ ਆਉਣ ਤੇ ਉੱਚੀਆਂ ਉੱਚੀਆਂ ਪਦਵੀਆਂ ਤੇ ਬੈਠਣ ਤਾ ਜੋ ਸਾਨੂੰ ਇਸ ਤਰਾਂ ਹੱਕਾਂ ਲਾਇ ਲੜਨਾ ਨਾ ਪੈਂਦਾ ।