ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਦੂਜੀ ਵਾਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਅੱਜ 19 ਦਸੰਬਰ ਨੂੰ ਭਾਰਤੀ ਸਿੰਘ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ। ਕਾਮੇਡੀਅਨ ਭਾਰਤੀ ਸਿੰਘ 41 ਸਾਲ ਦੀ ਉਮਰ ਵਿਚ ਮਾਂ ਬਣੀ ਹੈ। ਉਸ ਨੇ ਆਪਣੇ ਪਹਿਲੇ ਬੇਟੇ ਗੋਲਾ ਦੇ ਜਨਮ ਦੇ ਕਰੀਬ ਤਿੰਨ ਸਾਲਾਂ ਬਾਅਦ ਦੂਜੇ ਬੱਚੇ ਨੂੰ ਜਨਮ ਦਿੱਤਾ।
ਭਾਰਤੀ ਸਿੰਘ ਨੂੰ ਐਮਰਜੈਂਸੀ ਵਿਚ ਡਿਲੀਵਰੀ ਲਈ ਹਸਪਤਾਲ ਲਿਜਾਇਆ ਗਿਆ। ਕਾਮੇਡੀਅਨ ਨੂੰ ਟੀਵੀ ਸ਼ੋਅ “ਲਾਫਟਰ ਸ਼ੈੱਫਸ” ਦੀ ਸ਼ੂਟਿੰਗ ਕਰਨੀ ਸੀ। ਹਾਲਾਂਕਿ, ਹੁਣ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਐਮਰਜੈਂਸੀ ਵਿੱਚ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ।
ਡਿਲੀਵਰੀ ਵੇਲੇ ਉਸ ਦਾ ਪਤੀ ਹਰਸ਼ ਲਿੰਬਾਚੀਆ ਉਸਦੇ ਨਾਲ ਸੀ। ਲਿੰਬਾਚੀਆ ਇੱਕ ਰਾਈਟਰ ਹੈ। ਇਸ ਜੋੜੇ ਦਾ ਪਹਿਲਾਂ ਹੀ ਇੱਕ ਵੱਡਾ ਪੁੱਤਰ ਲਕਸ਼ ਹੈ, ਜਿਸਨੂੰ ਪਰਿਵਾਰ ਪਿਆਰ ਨਾਲ ਗੋਲਾ ਕਹਿੰਦਾ ਹੈ। ਭਾਰਤੀ ਅਤੇ ਉਸ ਦੇ ਪਤੀ ਨੇ ਸਵਿਟਜ਼ਰਲੈਂਡ ਦੀ ਇੱਕ ਫੈਮਿਲੀ ਟ੍ਰਿਪ ਦੌਰਾਨ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਇਨ੍ਹਾਂ ਫੋਟੋਆਂ ਵਿੱਚ ਭਾਰਤੀ ਨੇ ਚਿੱਟੇ ਫੁੱਲਾਂ ਨਾਲ ਕਢਾਈ ਵਾਲਾ ਨੀਲਾ ਸਿਲਕ ਗਾਊਨ ਪਾਇਆ ਹੋਇਆ ਸੀ।
-1766132251325.webp)
ਭਾਰਤੀ ਅਤੇ ਹਰਸ਼ ਇਸ ਵਾਰ ਧੀ ਦੀ ਉਮੀਦ ਕਰ ਰਹੇ ਸਨ, ਪਰ ਹੁਣ ਉਨ੍ਹਾਂ ਨੇ ਇੱਕ ਪੁੱਤਰ ਦਾ ਸਵਾਗਤ ਕੀਤਾ ਹੈ। ਪੂਰਾ ਪਰਿਵਾਰ ਜਸ਼ਨ ਦੇ ਮੂਡ ਵਿੱਚ ਹੈ। ਆਪਣੀ ਪਹਿਲੀ ਗਰਭ ਅਵਸਥਾ ਵਾਂਗ ਭਾਰਤੀ ਆਪਣੀ ਦੂਜੀ ਗਰਭ ਅਵਸਥਾ ਦੌਰਾਨ ਵੀ ਸਖ਼ਤ ਮਿਹਨਤ ਕਰਦੀ ਰਹੀ। ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਬੇਬੀ ਸ਼ਾਵਰ ਸੇਰੇਮਨੀ ਕੀਤੀ ਜਿਸ ਵਿੱਚ ਉਸਦੇ ਸਾਰੇ ਨਜ਼ਦੀਕੀ ਪਰਿਵਾਰ ਅਤੇ ਦੋਸਤ ਸ਼ਾਮਲ ਹੋਏ। ਉਸ ਨੇ ਇੱਕ ਸ਼ਾਨਦਾਰ ਮੈਟਰਨਿਟੀ ਸ਼ੂਟ ਵੀ ਕਰਵਾਇਆ। ਹਾਲ ਹੀ ਵਿੱਚ ਭਾਰਤੀ ਨੇ ਸਾਂਝਾ ਕੀਤਾ ਕਿ ਕਿਵੇਂ ਐਕਸਟ੍ਰਾ ਕਿਲੋ ਘੱਟ ਕਰਨ ਨਾਲ ਉਸ ਨੂ ਆਪਣੀ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੈਨੇਜ ਕਰਨ ਵਿਚ ਮਦਦ ਮਿਲੀ ਅਤੇ ਨੈਚੁਰਲੀ ਕੰਸੀਵ ਕਰਨ ਦ ਉਸ ਦ ਕਾਨਫੀਡੈਂਸ ਵਧਿਆ।
ਆਪਣੇ ਇੱਕ ਵਲੌਗ ਵਿੱਚ ਭਾਰਤੀ ਨੇ ਇੱਕ ਪਿਆਰਾ ਜਿਹਾ ਪਲ ਸਾਂਝਾ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਸ ਦੇ ਪੁੱਤਰ ਗੋਲਾ ਨੇ ਪਹਿਲਾਂ ਹੀ ਆਪਣੇ ਛੋਟੇ ਭਰਾ ਲਈ ਇੱਕ ਨਿਕਨੇਮ ਚੁਣ ਲਿਆ ਹੈ। ਉਸ ਨੇ ਆਪਣੇ ਹੋਣ ਵਾਲੇ ਭਰਾ ਦਾ ਨਾਮ ਕਾਜੂ ਰੱਖਿਆ ਹੈ। ਇੱਕ ਪਹਿਲਾਂ ਵਾਲੇ ਵਲੌਗ ਵਿੱਚ ਭਾਰਤੀ ਨੇ ਸਵੀਕਾਰ ਕੀਤਾ ਕਿ ਉਸ ਨੂੰ ਦੋ ਬੱਚਿਆਂ ਨਾਲ ਜ਼ਿੰਦਗੀ ਮੈਨੇਜ ਕਰਨ ਵਿਚ ਘਬਰਾਹਟ ਹੁੰਦੀ ਹੈ। ਉਹ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਉਸ ਦੇ ਦੋਵੇਂ ਬੱਚਿਆਂ ਨੂੰ ਬਰਾਬਰ ਪਿਆਰ ਅਤੇ ਧਿਆਨ ਮਿਲੇ ਅਤੇ ਕੋਈ ਵੀ ਇਕੱਲਾਪਣ ਮਹਿਸੂਸ ਨਾ ਕਰੇ।
ਇਹ ਵੀ ਪੜ੍ਹੋ : ਪੈਟਰੋਲ ਪੰਪ ‘ਤੇ ਹਿੰਸਕ ਝੜਪ, ਅੰਨ੍ਹੇਵਾਹ ਚੱਲੀਆਂ ਗੋਲੀਆਂ, ਮਚ ਗਈ ਹਫੜਾ-ਦਫੜੀ
ਹਾਲ ਹੀ ਵਿੱਚ ਉਸ ਨੇ ਆਪਣੇ ਯੂਟਿਊਬ ਚੈਨਲ ‘ਤੇ ਇੱਕ ਭਾਵਨਾਤਮਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਉਹ ਆਪਣੇ ਪੁੱਤਰ ਗੋਲਾ ਨਾਲ ਆਪਣੇ ਹੋਣ ਵਾਲੇ ਭੈਣ/ਭਰਾ ਦਾ ਸਵਾਗਤ ਕਰਨ ਬਾਰੇ ਦਿਲ ਨੂੰ ਛੂਹ ਲੈਣ ਵਾਲੀ ਗੱਲਬਾਤ ਕਰਦੀ ਦਿਖਾਈ ਦਿੱਤੀ। ਹਾਲਾਂਕਿ, ਭਾਰਤੀ ਸਿੰਘ ਆਪਣੇ ਦੂਜੇ ਬੱਚੇ ਵਜੋਂ ਇੱਕ ਧੀ ਚਾਹੁੰਦੀ ਸੀ ਅਤੇ ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦਾ ਜ਼ਿਕਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
























