ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਮੁੰਬਈ ਦੀ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਮੁੰਬਈ ਦੀ ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਸ਼ਨੀਵਾਰ ਨੂੰ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀ ਇੱਕ ਅਰਜ਼ੀ ਨੂੰ ਖਾਰਜ ਕਰ ਦਿੱਤਾ। ਇਸ ਅਰਜ਼ੀ ਵਿਚ ਕਿਹਾ ਗਿਆ ਸੀ ਕਿ ਗੀਤਕਾਰ ਜਾਵੇਦ ਅਖਤਰ ਖਿਲਾਫ ਉਸ ਦੀ ‘ਐਕਸਟਾਰਸ਼ਨ’ ਸ਼ਿਕਾਇਤ ਉਪਨਗਰੀ ਅੰਧੇਰੀ ਦੀ ਮੈਜਿਸਟ੍ਰੇਟ ਅਦਾਲਤ ਤੋਂ ਕਿਤੇ ਹੋਰ ਟਰਾਂਸਫਰ ਕੀਤੀ ਜਾਵੇ। ਕੰਗਨਾ ਖਿਲਾਫ ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਲੜ ਰਹੇ ਜਾਵੇਦ ਅਖਤਰ ਨੇ ਰਣੌਤ ਨੇ ਕਾਊਂਟਰ ਕੰਪਲੇਨ ਦਰਜ ਕਰਵਾਈ ਸੀ।
ਮੈਜਿਸਟ੍ਰੇਟ ਅਦਾਲਤ ਵਿਚ ਦਿੱਤੀ ਗਈ ਆਪਣੀ ਸ਼ਿਕਾਇਤ ਵਿਚ ਰਣੌਤ ਨੇ ਅਖਤਰ ‘ਤੇ ‘ਐਕਸਟਰਸ਼ਨ ਅਤੇ ਕ੍ਰਿਮੀਨਲ ਬੁਲਿੰਗ ਦਾ ਦੋਸ਼ ਲਗਾਇਆ’ ਸੀ। ਅਭਿਨੇਤਰੀ ਨੇ ਆਪਣੇ ਵਕੀਲ ਰਿਜਵਾਨ ਸਿੱਦੀਕੀ ਵੱਲੋਂ ਮਾਮਲੇ ਨੂੰ ਟਰਾਂਸਫਰ ਕਰਾਉਣ ਲਈ ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਨਾਲ ਸੰਪਰਕ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ ਮੈਜਿਸਟ੍ਰੇਟ ਅਦਾਲਤ ‘ਤੇ ਭਰੋਸਾ ਨਹੀਂ ਹੈ।ਆਪਣੀ ਪਟੀਸ਼ਨ ਵਿਚ ਰਣੌਤ ਨੇ ਦਾਅਵਾ ਕੀਤਾ ਸੀ ਕਿ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਉਨ੍ਹਾਂ ਨੂੰ ਅਸਿੱਧੇ ਤੌਰ ‘ਤੇ ਧਮਕੀ ਦਿੱਤੀ ਸੀ ਕਿ ਜ਼ਮਾਨਤੀ ਅਪਰਾਧ ਵਿਚ ਜੇਕਰ ਉਹ ਉਸ ਦੇ ਸਾਹਮਣੇ ਪੇਸ਼ ਨਹੀਂ ਹੋ ਸਕੀ ਤਾਂ ਉਹ ਉਨ੍ਹਾਂ ਖਿਲਾਫ ਵਾਰੰਟ ਜਾਰੀ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਅਕਤੂਬਰ ‘ਚ ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਨੇ ਅਖਤਰ ਦੇ ਮਾਨਹਾਨੀ ਮਾਮਲੇ ਨੂੰ ਹੋਰ ਅਦਾਲਤ ਵਿਚ ਟਰਾਂਸਫਰ ਕਰਨ ਦੀ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਨੇ ਕਿਹਾ ਸੀ ਕਿ ਰਣੌਤ ਖਿਲਾਫ ਸੁਣਵਾਈ ਕਰਦੇ ਹੋਏ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਨੇ ਨਿਆਂਪੂਰਨ ਤਰੀਕੇ ਨਾਲ ਵਿਵਹਾਰ ਕੀਤਾ ਅਤੇ ਅਭਿਨੇਤਰੀ ਖਿਲਾਫ ਕੋਈ ਭੇਦਭਾਵ ਨਹੀਂ ਦਿਖਾਇਆ। ਅਖਤਰ ਨੇ ਪਿਛਲੇ ਸਾਲ ਨਵੰਬਰ ਵਿਚ ਅੰਧੇਰੀ ਦੀ ਅਦਾਲਤ ਵਿਚ ਸ਼ਿਕਾਇਤ ਦਰਜ ਕਰਾਈ ਸੀ ਅਤੇ ਦਾਅਵਾ ਕੀਤਾ ਸੀ ਕਿ ਰਣੌਤ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਖਿਲਾਫ ਮਾਨਹਾਨੀਕਾਰਕ ਬਿਆਨ ਦਿੱਤਾ ਸੀ ਜਿਸ ਵਿਚ ਕਥਿਤ ਤੌਰ ‘ਤੇ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੱਜਾ।