Bollywood and Corona epidemic : ਸਾਰੇ ਖੇਤਰਾਂ ਦੀ ਤਰਾਂ ਬਾਲੀਵੁੱਡ ਇੰਡਸਟਰੀ ਵੀ ਬਹੁਤ ਬੁਰੀ ਤਰਾਂ ਭਰਭਾਵਿਤ ਹੋਈ ਹੈ । ਕੋਰੋਨਾ ਮਹਾਮਾਰੀ ਕਾਰਨ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਹੈ। ਸਿਨੇਮਾ ਘਰ ਬੰਦ ਹੋ ਗਏ। ਜਿਸ ਕਾਰਨ ਹਜਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਉਦਯੋਗ ਨਾਲ ਜੁੜੇ ਹਜਾਰਾਂ ਲੋਕ ਘਰ ਤੋਂ ਬੇ-ਘਰ ਹੋ ਗਏ ਕੋਰੋਨਾ ਮਹਾਮਾਰੀ ਨੇ ਇਸ ਉਦਯੋਗ ਲਈ ਸਾਲ 2020 ਵੱਡੀਆਂ ਚੁਣੌਤੀਆਂ ਲਿਆਂਦੀਆਂ ਹਨ। ਹਾਲਾਂਕਿ ਨੁਕਸਾਨ ਹੋਇਆ ਹੈ ਪਰ ਇਕ ਅਨੁਮਾਨ ਅਨੁਸਾਰ 1500 ਕਰੋੜ ਰੁਪਏ ਤੋਂ ਲੈ ਕੇ ਹਜਾਰਾਂ ਕਰੋੜ ਰੁਪਏ ਤਕ ਦਾ ਨੁਕਸਾਨ ਹੋਇਆ ਹੈ ।
ਉਹਨਾਂ ਨੇ ਕਿਹਾ ਕਿ ਸਿੰਗਲ ਸਕ੍ਰੀਨ ਥੀਏਟਰ ਨੂੰ ਮਹੀਨੇ ਦਾ 25 ਤੋਂ 75 ਲੱਖ ਤੱਕ ਦਾ ਨੁਕਸਾਨ ਹੋਇਆ ਹੈ । ਟ੍ਰੇਡ ਅਨਾਲਿਸਟ ਅਮੂਲ ਮੋਹਨ ਦੇ ਮੁਤਾਬਿਕ ‘ ਇਕ ਸਾਲ ਚ ਕਰੀਬ 200 ਹਿੰਦੀ ਫਿਲਮਾਂ ਬਣਦੀਆਂ ਹਨ । ਬਾਲੀਵੁੱਡ ਦੇ ਸਲਾਨਾ ਬਾਕਸ ਆਫ਼ਿਸ ਕਮਾਈ 3000 ਹਜ਼ਾਰ ਕਰੋੜ ਰੁਪਏ ਤੋਂ ਵੀ ਜਿਆਦਾ ਹੁੰਦੀ ਹੈ। ਉਹਨਾਂ ਨੇ ਕਿਹਾ ਇਹ ਸਾਲ ਕੁਝ ਵੱਖ ਰਿਹਾ ਹੈ ਤੇ ਚੀਜ ਯੋਜਨਾ ਮੁਤਾਬਿਕ ਨਹੀਂ ਹੋਈਆਂ ।
ਇਹ ਦੋਹਰੀ ਮੁਸ਼ਕਿਲ ਦੀ ਘੜੀ ਹੈ । ਇਕ ਪਾਸੇ ਫਿਲਮਾਂ ਜਾ ਕੁੱਝ ਹੋਰ ਨੂੰ ਟਾਲਣਾ ਪੈ ਰਿਹਾ ਹੈ ਜਾ ਮਜਬੂਰੀ ਵਸ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤੀ ਜਾ ਰਹੀ ਹੈ । ਓਥੇ ਹੀ 9 ਮਹੀਨਿਆਂ ਬਾਅਦ ਕਈ ਖੇਤਰਾਂ ਵਿਚ ਤਾ ਸਿਨੇਮਾ ਘਰ ਖੁੱਲ ਗਏ ਹਨ ਪਰ ਲੋਕ ਅਜੇ ਵੀ ਫਿਲਮ ਦੇਖਣ ਜਾਣ ਤੋਂ ਪ੍ਰਹੇਜ ਕਰ ਰਹੇ ਹਨ ।