Bollywood Stars Support Farmers : ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਪਿਛਲੇ ਕੁੱਝ ਦਿਨਾਂ ਤੋਂ ਕਿਸਾਨਾਂ ਦਾ ਕੇਂਦਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ । ਇਸ ਵਿੱਚ ਬਹੁਤ ਸਾਰੇ ਮਸ਼ਹੂਰ ਬਾੱਲੀਵੁੱਡ ਅਦਾਕਾਰਾਂ ਨੇ ਕਿਸਾਨਾਂ ਨੂੰ ਸਪੋਰਟ ਕੀਤਾ ਹੈ । ਪੰਜਾਬੀ ਇੰਡਸਟਰੀ ਦੇ ਤੇ ਹੁਣ ਬਾੱਲੀਵੁੱਡ ਵਿੱਚ ਪੈਰ ਰੱਖਣ ਵਾਲੇ ਦਿਲਜੀਤ ਦੋਸਾਂਝ ਨੇ ਵੀ ਕਿਸਾਨਾ ਦੀ ਸੁਪੋਰਟ ਕੀਤੀ ਹੈ । ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ, ਰਿਤੇਸ਼ ਦੇਸ਼ਮੁੱਖ , ਤਾਪਸੀ ਪੰਨੂੰ , ਸੋਨੂੰ ਸੂਦ ,ਪ੍ਰਿਯੰਕਾ ਚੋਪੜਾ,ਜਿੰਮੀ ਸ਼ੇਰਗਿੱਲ ,ਪ੍ਰਕਾਸ਼ ਰਾਜ , ਇਹ ਸਭ ਕਿਸਾਨਾਂ ਦੀ ਸੁਪੋਰਟ ਵਿੱਚ ਆਏ ਹਨ । ਇਹਨਾਂ ਨੇ ਕਿਸਾਨਾ ਦਾ ਪੂਰਾ ਸਾਥ ਦਿੱਤਾ ਹੈ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਜਲਦੀ ਤੋਂ ਜਲਦੀ ਸਰਕਾਰ ਇਸ ਦਾ ਕੋਈ ਹੱਲ ਕੱਢੇ ।
ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਲਾਕਾਰ ਹਨ ਜਿਹਨਾਂ ਨੇ ਬਾੱਲੀਵੁੱਡ ਚ ਵੀ ਪੈਰ ਰੱਖ ਲਿਆ ਹੈ । ਉਹਨਾਂ ਨੇ ਆਪਣੀ ਮਿਹਨਤ ਨਾਲ ਬਹੁਤ ਨਾਮ ਕਮਾਇਆ ਹੈ । ਪਿਛਲੇ ਕੁੱਝ ਦਿਨਾਂ ਤੋ ਉਹ ਕਿਸਾਨਾਂ ਦੇ ਸਮੱਰਥਨ ਵਿੱਚ ਹਨ । ਉਹਨਾਂ ਦੀ ਇਸ ਮੁੱਦੇ ਤੇਂ ਕੰਗਣਾ ਰਣੌਤ ਨਾਲ ਵੀ ਲੜਾਈ ਹੋ ਗਈ ਸੀ ।ਟਵਿਟਰ ਤੇ ਲਗਾਤਾਰ ਟਵੀਟ ਕਰ ਰਹੇ ਸਨ ।ਕੰਗਣਾ ਨੇ ਕਿਸਾਨਾਂ ਲਈ ਗਲਤ ਸ਼ਬਦ ਵਰਤੇ ਸਨ ਜਿਸ ਕਰਕੇ ਦਿਲਜੀਤ ਨੇ ਉਸ ਨੂੰ ਜਵਾਬ ਦਿੱਤਾ ।ਦਿਲਜੀਤ ਦੋਸਾਂਝ ਨੇ ਕਿਸਾਨਾਂ ਲਈ 1 ਕਰੋੜ ਅਤੇ 20 ਲੱਖ ਰੁਪਏ ਵੀ ਦਿੱਤੇ ਹਨ ਅਤੇ ਦਿੱਲੀ ਪਹੁੰਚ ਕੇ ਉਹਨਾਂ ਨੇ ਕਿਸਾਨਾਂ ਦਾ ਸਾਥ ਵੀ ਦਿੱਤਾ ।
ਰਿਤੇਸ਼ ਦੇਸ਼ਮੁੱਖ
ਰਿਤੇਸ਼ ਦੇਸ਼ਮੁੱਖ ਵੀ ਕਿਸਾਨਾਂ ਦੀ ਸੁਪੋਰਟ ਵਿੱਚ ਆਏ ਹਨ । ਉਹਨਾਂ ਨੇ ਟਵੀਟਰ ਤੇ ਟਵੀਟ ਕੀਤਾ ਹੈ ਕਿ ਤੁਸੀਂ ਜੇਕਰ ਅੱਜ ਖਾ ਰਹੇ ਹੋ ਤਾਂ ਕਿਸਾਨਾਂ ਕਰਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ।ਉਹਨਾਂ ਕਿਹਾ ਮੈਂ ਕਿਸਾਨਾਂ ਦੀ ਸੁਪੋਰਟ ਵਿੱਚ ਖੜਾ ਹਾਂ ।
ਇਸ ਤਰਾਂ ਹੀ ਆਪਣੀ ਏਕਤਾ ਬਣਾਏ ਰੱਖੋ ।
ਤਾਪਸੀ ਪੰਨੂੰ
ਤਾਪਸੀ ਪੰਨੂੰ ਵੀ ਲਗਾਤਾਰ ਕਿਸਾਨਾਂ ਦੀ ਸੁਪੋਰਟ ਵਿੱਚ ਆ ਰਹੀ ਹੈ ਉਹ ਲਗਾਤਾਰ ਕਿਸਾਨਾਂ ਦੀ ਸੁਪੋਰਟ ਵਿੱਚ ਖੜੀ ਹੈ ਜੋ ਕਿ ਟਵਿਟਰ ਤੇ ਦੇਖਿਆ ਜਾ ਸਕਦਾ ਹੈ ।ਤਾਪਸੀ ਪੰਨੂੰ ਨੇ ਟਵੀਟਰ ਤੇ ਕਾਫੀ ਪੋਸਟਾਂ ਪਾਈਆ ਹਨ ਜਿਸ ਵਿੱਚ ਉਸ ਨੇ ਆਮ ਆਦਮੀ ਪਾਰਟੀ ਦੇ ਮੈਦਾਨ ਨੂੰ ਜੇਲ ਨਾ ਬਣਾਉਣ ਦੇ ਫੈਸਲੇ ਤੇ ਵੀ ਟਵੀਟ ਕੀਤਾ ਹੈ ।
ਸੋਨੂੰ ਸੂਦ
ਸੋਨੂੰ ਸੂਦ ਵੀ ਕਿਸਾਨਾਂ ਦੀ ਸੁਪੋਰਟ ਵਿੱਚ ਲਗਾਤਾਟ ਖੜੇ ਹਨ । ਉਹਨਾਂ ਨੇ ਕਿਹਾ ਕਿ ਕਿਸਾਨ ਹੈ ਭਾਰਤ ਦਾ ਅੰਨ-ਦਾਤਾ । ਜੇਕਰ ਕਿਸਾਨ ਹੈ ਤਾਂ ਭਾਰਤ ਹੈ । ਉਹਨਾਂ ਨੇ ਕਿਸਾਨਾਂ ਵੱਲੋਂ ਇੱਕ ਸੁਰ ਹੋ ਕੇ ਕਿਹਾ ਕਿ ਜਦੋਂ ਤੱਕ ਸਰਕਾਰ ਬਿੱਲ ਰੱਧ ਨਹੀਂ ਕਰਦੀ ਕਿਸਾਨ ਨਹੀਂ ਪਿੱਛੇ ਹਟਣਗੇ ।
ਪ੍ਰਿਯੰਕਾ ਚੋਪੜਾ
ਪ੍ਰਿਯੰਕਾ ਚੋਪੜਾ ਬਾੱਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ । ਉਸ ਨੇ ਵੀ ਦਿਲਜੀਤ ਦੋਸਾਂਝ ਦੀ ਟਵੀਟ ਤੇ ਰੀ-ਟਵੀਟ ਕਰਕੇ ਕਿਸਾਨਾਂ ਨੂੰ ਸੁਪੋਰਟ ਕੀਤਾ ਹੈ ।ਉਸ ਨੇ ਕਿਹਾ ਕਿ ਇਹ ਕਿਸੇ ਧਰਮ ਨਾਲ ਸੰਬੰਧਿਤ ਮਸਲਾ ਨਹੀਂ ਹੈ ।ਇਹ ਕਿਸਾਨਾਂ ਦਾ ਮਸਲਾ ਹੈ ਜੋ ਕਿ ਸਭ ਦੇ ਸਾਂਝੇ ਹਨ । ਲੋਕਤੰਤਰ ਵਿੱਚ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ । ਉਮੀਦ ਹੈ ਸਰਕਾਰ ਜਲਦੀ ਹੀ ਕਿਸਾਨਾ ਦੇ ਹੱਕ ਵਿੱਚ ਕੋਈ ਫੈਸਲਾ ਲਵੇਗੀ ।
ਜਿੰਮੀ ਸ਼ੇਰਗਿੱਲ
ਜਿੰਮੀ ਸ਼ੇਰਗਿੱਲ ਵੀ ਕਿਸਾਨਾਂ ਦਾ ਸਮੱਰਥਨ ਕਰ ਰਿਹਾ ਹੈ ਜੋ ਕਿ ਬਾੱਲੀਵੁੱਡ ਤੇ ਪੰਜਾਬੀ ਅਦਾਕਾਰ ਵੀ ਹੈ । ਉਸ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਹਿੱਸਾ ਵੀ ਲਿਆ ਅਤੇ ਉਹਨਾਂ ਲਈ ਗੁਰੂ ਘਰ ਜਾ ਕੇ ਅਰਦਾਸ ਵੀ ਕੀਤੀ ।
ਪ੍ਰਕਾਸ਼ ਰਾਜ
ਪ੍ਰਕਾਸ਼ ਰਾਜ ਬਾੱਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ । ਉਹ ਹਮੇਸ਼ਾ ਤੋਂ ਹੀ ਗੰਭੀਰ ਮੁੱਦਿਆ ਤੇ ਗੱਲ ਕਰਦੇ ਹਨ। ਜਦੋਂ ਕਿਸਾਨਾਂ ਤੇ ਸਰਕਾਰ ਵਿੱਚ ਹੋਈ
ਮੀਟਿੰਗ ਵਿੱਚ ਕਿਸਾਨਾਂ ਨੇ ਆਪਣਾ ਖਾਣਾ ਮੰਗਵਾ ਕੇ ਖਾਧਾ ਤਾਂ ਇਸ ਤੇ ਪ੍ਰਕਾਸ਼ ਰਾਜ ਬਹੁਤ ਹੀ ਖੁਸ਼ ਹੋਏ ਕਿਸਾਨਾਂ ਦੇ ਸ੍ਵੈ-ਮਾਣ ਤੇ । ਉਹਨਾਂ ਨੇ ਕਿਸਾਨਾਂ ਨੂੰ ਪੂਰਾ ਹੱਕ ਹੈ ਆਪਣੀ ਗੱਲ ਰੱਖਣ ਦਾ ।
ਇਹ ਵੀ ਦੇਖੋ : ਖੁ਼ਦ ਨੂੰ ਗੁਰੂ ਗੋਬਿੰਦ ਸਿੰਘ ਦੱਸਣ ਵਾਲਾ ਸ਼ਖ਼ਸ ਆਇਆ ਮੀਡੀਆ ਸਾਹਮਣੇ, ਸੁਣੋ ਤਰਕ