Bollywood Actresses Their Duplicates : ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਅਜਿਹੇ ਹਨ, ਜਿਨ੍ਹਾਂ ਦੇ ਡੁਪਲੀਕੇਟ ਮੌਜੂਦ ਹਨ ਤੇ ਉਨ੍ਹਾਂ ਨੂੰ ਦੇਖ ਕੇ ਅਸਲੀ ਤੇ ਨਕਲੀ ਵਿੱਚ ਪਛਾਣ ਕਰ ਪਾਉਣਾ ਬਹੁਤ ਮੁਸ਼ਕਲ ਹੈ। ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹੇ ਹੀ ਡੁਬਲੀਕੇਟਾਂ ਨਾਲ ਮਿਲਾਉਂਦੇ ਹਾਂ ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਟਰੀਨਾ ਕੈਫ ਦੀ, ਜਿਸ ਦੀ ਅਲੀਨਾ ਰਾਏ ਨਾਮ ਦੀ ਇਹ ਮਾਡਲ ਬਿਲਕੁਲ ਕੈਟਰੀਨਾ ਦੀ ਜੁੜਵਾ ਲੱਗਦੀ ਹੈ। ਅਲੀਨਾ ਟਿੱਕ ਟੋਕ ‘ਤੇ ਬਹੁਤ ਮਸ਼ਹੂਰ ਹੈ।

ਇਸੇ ਤਰ੍ਹਾਂ ਕਰੀਨਾ ਕਪੂਰ ਸ਼ਨਾਇਆ ਸਚਦੇਵਾ ਨਾਂ ਦੀ ਟਿੱਕ ਟੋਕ ਸਟਾਰ ਉਸ ਵਰਗੀ ਦਿਖਾਈ ਦਿੰਦੀ ਹੈ। ਸ਼ਨਾਇਆ ਅਕਸਰ ਕਰੀਨਾ ਕਪੂਰ ਦੇ ਡਾਇਲਾਗ ਸ਼ੇਅਰ ਕਰਕੇ ਵੀਡੀਓ ਬਣਾਉਂਦੀ ਹੈ।

ਸੋਸ਼ਲ ਮੀਡੀਆ ‘ਤੇ ਮਧੂਬਾਲਾ ਦੇ ਨਾਂ ਨਾਲ ਮਸ਼ਹੂਰ ਹੋਈ ਪ੍ਰਿਯੰਕਾ ਕੰਧਵਾਲ ਦੀਆਂ ਵੀਡੀਓ ਪ੍ਰਸ਼ੰਸਕਾਂ ਨੂੰ ਸੁਪਰਸਟਾਰ ਮਧੂਬਾਲਾ ਦੀ ਮੁਸਕਰਾਹਟ ਅਤੇ ਖੂਬਸੂਰਤੀ ਦੀ ਯਾਦ ਦਿਵਾਉਂਦੀਆਂ ਹਨ। ਪ੍ਰਿਅੰਕਾ ਮਧੂਬਾਲਾ ਦੇ ਗਾਣਿਆਂ ‘ਤੇ ਕਾਫੀ ਟਿੱਕ ਟੋਕ ਬਣਾਉਂਦੀ ਹੈ।

ਕਿਨਜਲ ਮੋਰੇ ਦੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਉਸ ਨੂੰ ਦੀਪਿਕਾ ਪਾਦੂਕੋਣ ਦੇ ਨਾਂ ਨਾਲ ਬੁਲਾਓਗੇ।