ਸ਼ਾਹਰੁਖ ਖਾਨ ਦੀ ਫਿਲਮ ਪਠਾਨ ਅੱਜ ਥੀਏਟਰ ਵਿਚ ਰਿਲੀਜ਼ ਹੋ ਗਈ ਹੈ। ਰਿਲੀਜ਼ ਹੁੰਦੇ ਹੀ ਇਸ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ‘ਚ ਸ਼ਾਹਰੁਖ ਦੇ ਪ੍ਰਸ਼ੰਸਕ ਪਠਾਨ ਦੀ ਰਿਹਾਈ ਦਾ ਜਸ਼ਨ ਮਨਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਪ੍ਰਸ਼ੰਸਕ ਥੀਏਟਰ ‘ਚ ਹੀ ਫਿਲਮ ਦੇ ਗੀਤਾਂ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਪ੍ਰਸ਼ੰਸਕ ਫਿਲਮ ਬੇਸ਼ਰਮ ਰੰਗ ਅਤੇ ਝੂਮ ਤੋ ਪਠਾਨ ਦੇ ਗੀਤਾਂ ‘ਤੇ ਨੱਚਦੇ ਨਜ਼ਰ ਆ ਰਹੇ ਹਨ। ਜ਼ਾਹਿਰ ਹੈ ਕਿ ਸ਼ਾਹਰੁਖ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਆਪਣੇ ਚਹੇਤੇ ਸਟਾਰ ਦੀ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ। ਅਜਿਹੇ ‘ਚ ਪ੍ਰਸ਼ੰਸਕ ਪਠਾਨ ਦੀ ਰਿਲੀਜ਼ ਨੂੰ ਤਿਉਹਾਰ ਵਾਂਗ ਮਨਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਲੋਕ ਸਿਨੇਮਾਘਰਾਂ ਦੇ ਅੰਦਰ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਰਹੇ ਹਨ।
ਫਿਲਮ ਦਾ ਕ੍ਰੇਜ਼ ਇਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਸਵੇਰ ਤੋਂ ਹੀ ਟਿਕਟਾਂ ਲਈ ਲੰਬੀਆਂ ਕਤਾਰਾਂ ‘ਚ ਖੜ੍ਹੇ ਹਨ। ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਦੀਆਂ 5.56 ਲੱਖ ਟਿਕਟਾਂ ਵਿਕ ਗਈਆਂ ਸਨ। ਬਾਹੂਬਲੀ 2 ਦੇ ਹਿੰਦੀ ਸੰਸਕਰਣ ਤੋਂ ਬਾਅਦ ਪਠਾਨ ਨੇ ਸਭ ਤੋਂ ਵੱਧ ਐਡਵਾਂਸ ਟਿਕਟਾਂ ਵੇਚੀਆਂ ਹਨ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਦੇ ਮੁਤਾਬਕ, ਪਠਾਨ ਦੁਨੀਆ ਭਰ ‘ਚ 8000 ਸਕ੍ਰੀਨਜ਼ ‘ਤੇ ਰਿਲੀਜ਼ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ‘ਪਠਾਨ’ ਰਿਲੀਜ਼ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਹੋਈ ਲੀਕ? ਫਿਲਮ ਮੇਕਰਸ ਦੇ ਉੱਡੇ ਹੋਸ਼
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਿੰਦੀ ਤਾਮਿਲ ਅਤੇ ਤੇਲਗੂ ਸਮੇਤ ਫਿਲਮ ਨੂੰ 5500 ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਹੈ, ਜਦਕਿ ਵਿਦੇਸ਼ਾਂ ‘ਚ ਫਿਲਮ ਨੂੰ 2500 ਸਕ੍ਰੀਨਜ਼ ਮਿਲ ਚੁੱਕੀਆਂ ਹਨ। ਸ਼ੁਰੂਆਤ ‘ਚ ਇਹ ਫਿਲਮ 5200 ਸਕ੍ਰੀਨਜ਼ ‘ਤੇ ਰਿਲੀਜ਼ ਹੋਈ ਸੀ, ਪਰ ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ 300 ਸਕ੍ਰੀਨਜ਼ ਦਾ ਵਾਧਾ ਕੀਤਾ ਗਿਆ ਹੈ।
ਦੱਸਣਯੋਗ ਗੱਲ ਇਹ ਹੈ ਕਿ 25 ਸਿੰਗਲ ਸਕ੍ਰੀਨਾਂ ਜੋ ਕੋਵਿਡ ਦੌਰਾਨ ਬੰਦ ਹੋ ਗਈਆਂ ਸਨ, ਨੂੰ ਪਠਾਨ ਦੀ ਰਿਲੀਜ਼ ਨਾਲ ਦੁਬਾਰਾ ਖੋਲ੍ਹਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸ਼ਾਹਰੁਖ ਨੇ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: