ਕੁਝ ਮਹੀਨੇ ਪਹਿਲਾਂ ਐਕਟ੍ਰੈਸ ਜੂਹੀ ਚਾਵਲਾ ਨੇ 5ਜੀ ਨੂੰ ਲੈ ਕੇ ਇੱਕ ਪਟੀਸ਼ਨ ਦਿੱਲੀ ਹਾਈਕੋਰਟ ‘ਚ ਦਾਇਰ ਕੀਤੀ ਸੀ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ। ਨਾਲ ਹੀ ਉਨ੍ਹਾਂ ‘ਤੇ 20 ਲੱਖ ਦਾ ਜੁਰਮਾਨਾ ਵੀ ਲਗਾਇਆ ਸੀ। ਉਸ ਦੌਰਾਨ ਹਾਈਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਪਬਲੀਸਿਟੀ ਸਟੰਟ ਦੱਸਿਆ ਸੀ। ਉਹ ਫੈਸਲਾ ਹਾਈਕੋਰਟ ਦੀ ਸਿੰਗਲ ਬੈਂਚ ਦਾ ਸੀ, ਜਿਸ ਵਜ੍ਹਾ ਨਾਲ ਜੂਹੀ ਨੇ ਫਿਰ ਤੋਂ ਉਸ ਨੂੰ ਹਾਈਕੋਰਟ ਦੀ ਡਬਲ ਬੈਂਚ ‘ਚ ਚੁਣੌਤੀ ਦਿੱਤੀ ਹੈ। ਹੁਣ 23 ਦਸੰਬਰ ਨੂੰ ਹਾਈਕੋਰਟ ਇਸ ਮਾਮਲੇ ਵਿਚ ਸੁਣਵਾਈ ਕਰੇਗਾ।
ਗੌਰਤਲਬ ਹੈ ਕਿ ਜੂਹੀ ਚਾਵਲਾ ਲੰਬੇ ਸਮੇਂ ਤੋਂ 5ਜੀ ਦੇ ਟ੍ਰਾਇਲ ਤੇ ਉਸ ਨਾਲ ਹੋਣ ਵਾਲੇ ਨੁਕਸਾਨ ‘ਤੇ ਚਿੰਤਾ ਜ਼ਾਹਿਰ ਕਰ ਰਹੀ ਹੈ। ਇਸੇ ਮੁੱਦੇ ਨੂੰ ਲੈ ਕੇ ਉਨ੍ਹਾਂ ਨੇ ਵੀਰੇਸ਼ ਮਲਿਕ ਤੇ ਟੀਨਾ ਵਚਾਨੀ ਨਾਲ ਜੂਨ ‘ਚ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਜੇਕਰ 5ਜੀ ਦਾ ਪ੍ਰਾਜੈਕਟ ਪੂਰਾ ਹੁੰਦਾ ਹੈ ਤਾਂ ਧਰਤੀ ‘ਤੇ ਕੋਈ ਜਾਨਵਰ, ਪਛਮੀ, ਇਨਸਾਨ, ਪੌਦਾ ਇਸ ਦੇ ਨੈਗੇਟਿਵ ਪ੍ਰਭਾਵ ਤੋਂ ਬਚ ਨਹੀਂ ਸਕੇਗਾ। ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਇਸ ਨਵੀਂ ਟੈਕਨਾਲੋਜੀ ‘ਤੇ ਸਹੀ ਰਿਸਰਚ ਕੀਤੀ ਗਈ ਹੈ? ਉਨ੍ਹਾਂ ਮੁਤਾਬਕ ਜੋ ਉੱਨਤ ਕਿਸਮ ਦੀ ਤਕਨੀਕੀ ਨੂੰ ਲਾਗੂ ਕੀਤੇ ਜਾਣ ਦੇ ਖਿਲਾਫ ਨਹੀਂ ਹੈ, ਵਾਇਰ ਫ੍ਰੀ ਗੈਜੇਟਸ ਅਤੇ ਨੈਟਵਰਕ ਸੈੱਲ ਟਾਵਰਸ ਨਾਲ ਸਬੰਧਤ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਤਕਨੀਕੀ ਨਾਲ ਭਾਰੀ ਰੈਡੀਏਸ਼ਨ ਹੁੰਦਾ ਹੈ, ਜੋ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਸ ਦੌਰਾਨ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਨਾਲ ਹੀ ਇਸ ਨੂੰ ਪਬਲੀਸਿਟੀ ਸਟੰਟ ਦੱਸਦੇ ਹੋਏ ਜੂਹੀ ‘ਤੇ 20 ਲੱਖ ਦਾ ਜੁਰਮਾਨਾ ਲਗਾਇਆ ਸੀ। ਹਾਈਕੋਰਟ ਨੇ ਐਕਟ੍ਰੈਸ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਲੋਕਾਂ ਦਾ ਧਿਆਨ ਪਾਉਣ ਲਈ ਉਸ ਨੇ ਅਜਿਹਾ ਕੀਤਾ ਹੈ। ਨਾਲ ਹੀ ਜਦੋਂ ਆਨਲਾਈਨ ਸੁਣਵਾਈ ਹੋ ਰਹੀ ਸੀ ਤਾਂ ਜੂਹੀ ਨੇ ਉਸ ਦਾ ਲਿੰਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤਾ ਸੀ।