Boxer Vijender Singh Hit Kangana : ਦਿਲਜੀਤ ਦੋਸਾਂਝ ਨਾਲ ਝੜਪ ਤੋਂ ਬਾਅਦ ਕੰਗਨਾ ਰਣੌਤ ਨੂੰ ਜਿੱਥੇ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਹੈ , ਉੱਥੇ ਹੀ ਹੁਣ ਬਾਕਸਰ ਵਿਜੇਂਦਰ ਸਿੰਘ ਨੇ ਵੀ ਕਰੜੇ ਹੱਥੀਂ ਲਿਆ ਹੈ ।ਜਦੋਂ ਤੋਂ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੀ ਆਲੋਚਨਾ ਕੀਤੀ ਹੈ, ਉਦੋਂ ਤੋਂ ਉਹ ਟਵਿੱਟਰ ‘ਤੇ ਅਕਸਰ ਕਿਸੇ ਨਾ ਕਿਸੇ ਸੈਲੇਬ ਨਾਲ ਭਿੜ ਰਹੀ ਹੈ। ਕੰਗਨਾ ਨੇ ਇੱਕ ਫੇਕ ਟਵੀਟ ਨੂੰ ਰੀਟਵੀਟ ਕੀਤਾ ਅਤੇ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਬਜ਼ੁਰਗ ਦਾਦੀ ਲਈ ਅਣਉਚਿਤ ਸ਼ਬਦ ਕਹੇ। ਉਦੋਂ ਤੋਂ, ਉਸ ਨੇ ਕਈ ਸੈਲੇਬ੍ਰਿਟੀਜ਼ ਦੀ ਆਲੋਚਨਾ ਦਾ ਸਾਹਮਣਾ ਕੀਤਾ।
ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਜਾਰੀ ਹੈ। ਹੁਣ, ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਟਵਿੱਟਰ ‘ਤੇ ਕੰਗਣਾ ਨੂੰ ਘੇਰਿਆ ਹੈ, “ਗਲਤ ਪੰਗਾ ਲੈ ਲਿਆ” ਅਸਲ ਵਿੱਚ ਵਿਜੇਂਦਰ ਨੇ ਕੰਗਨਾ ਦੇ ਟਵੀਟ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਉਸ ਨੇ ਦਿਲਜੀਤ ਦੋਸਾਂਝ ਨੂੰ ਕਰਨ ਜੌਹਰ ਦਾ ਪਾਲਤੂ ਕਿਹਾ ਹੈ।
ਕੰਗਨਾ ਰਣੌਤ ਨੇ ਟਵੀਟ ‘ਚ ਕਰਦਿਆਂ ਲਿਖਿਆ, ”ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ‘ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮ.ਐਸ.ਪੀ ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ।ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।”ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਜ਼ੁਰਗ ਔਰਤ ਦੇ ਬਿਆਨ ਨੂੰ ਟਵੀਟ ਕੀਤਾ ਜਿਸ ਬਾਰੇ ਕੰਗਨਾ ਨੇ ਇਕ ਬਿਆਨ ਦਿੱਤਾ ਸੀ। ਦਿਲਜੀਤ ਨੇ ਉਸ ਨੂੰ ਇੰਨਾ ਵੀ ਅੰਨ੍ਹੇ ਨਾ ਹੋਣ ਦੀ ਸਲਾਹ ਦਿੱਤੀ।
ਇਹ ਵੀ ਦੇਖੋ : ਦਿੱਲੀ ਕੁੰਡਲੀ ਬਾਰਡਰ ‘ਤੇ ਪੰਜਾਬ ਦੇ ਕਿਸਾਨ ਕੱਢ ਰਹੇ ਖੋਆ, ਹਰਿਆਣਾ ਭੇਜ ਰਿਹਾ ਦੁੱਧ