Case registered against Kangana : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕੰਗਨਾ ਰਣੌਤ ਅਕਸਰ ਆਪਣੇ ਕੁੱਝ ਵਿਵਾਦਿਤ ਬਿਆਨਾਂ ਦੇ ਕਰਨ ਚਾਰਚਾ ਦੇ ਵਿਚ ਰਹਿੰਦੀ ਹੈ। ਬੀਤੇ ਕੁੱਝ ਦੀਨਾ ਤੋਂ ਕੰਗਨਾ ਦੇ ਉਪੇਂਦ੍ਰ ਕੁਸ਼ਵਾਹਾ ਦੇ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਮਤਾ ਪਾਰਟੀ ਦੇ ਨੇਤਾ-ਕਾਰਜਕਰਤਾ ਨਾਰਾਜ ਚਲ ਰਹੇ ਹਨ । ਇਸ ਮਾਮਲੇ ਨੂੰ ਲੈ ਕੇ ਕੰਗਨਾ ਦੇ ਖਿਲਾਫ ਬਿਹਾਰ ਦੇ ਵਿੱਚ ਵੀ ਕੇਸ ਦਰਜ਼ ਹੋਏ ਸੀ ਕੁੱਝ ਸਮਾਂ ਪਹਿਲਾਂ ਕੰਗਨਾ ਦੇ ਖਿਲਾਫ ਪਟਨਾ ਦੇ ਵਿਚ ਤੇ ਹੁਣ ਬਿਹਾਰਸ਼ਰੀਫ ਦੇ ਵਿਚ ਕੇਸ ਦਰਜ ਹੋਇਆ ਹੈ ।
ਕੰਗਨਾ ਦੇ ਖਿਲਾਫ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਚੇਅਰਮੈਨ ਸੋਨੂੰ ਕੁਸ਼ਵਾਹਾ ਨੇ ਮੰਗਲਵਾਰ ਨੂੰ ਟਵਿਟਰ ਇੰਡੀਆ ਦੇ ਡਾਇਰੈਕਟਰ ਮਨੀਸ਼ ਮਹੇਸ਼ਵਰੀ ਤੇ ਮੇਸ੍ਰਸ ਮਹਿਲਾ ਕਾਲ ਦੇ ਵਿਰੁੱਧ ਵਰਤਾਵ ਕੋਰਟ ਵਿਚ ਦਰਜ਼ ਕਰਾਈ ਹੈ । ਇਸ ਤੋਂ ਪਹਿਲਾ ਵੀ ਪਟਨਾ ਦੇ ਸਿਵਲ ਕੋਰਟ ਵਿਚ ਵੀ ਕੰਗਨਾ ਦੇ ਖਿਲਾਫ ਕੇਸ ਦਰਜ਼ ਹੋਇਆ ਹੈ ।ਅਦਾਕਾਰਾ ਤੇ ਚੋਣ ਸਭਾ ਦੇ ਕਾਰਜਕਰਤਾਵਾ ਦੀ ਤਸਵੀਰ ਦਾ ਮਜ਼ਾਕ ਉਡਾਉਣ ਦਾ ਆਰੋਪ ਲੱਗਿਆ ਹੈ ।
ਅਸਲ ਵਿਚ ਕੰਗਨਾ ਨੇ ਪਿਛਲੇ ਦਿਨੀ ਇਕ funny singh ਨਾਮ ਦੇ ਯੂਜਰ ਦੇ ਟਵੀਟ ਨੂੰ ਰਿਟਵੀਟ ਕੀਤਾ ਸੀ। ਇਸ ਤਸਵੀਰ ਵਿਚ ਉਪੇਂਦਰ ਕੁਸ਼ਵਾਹਾ ਦੇ ਨਾਲ ਕਈ ਹੋਰ ਨੇਤਾ ਵੀ ਨਜਰ ਆਏ । ਜਿਸਦੇ ਵਿਚ ਸਾਰੇ ਨੇਤਾਵਾਂ ਨੂੰ ਲੁਟਾਏਂਸ ,ਲਿਬਰਲ ,ਜਿਹਾਦੀ ,ਆਜ਼ਾਦ ਕਸ਼ਮੀਰ , ਅਰਬਨ ਨਕਸਲ , ਕੰਮੁਨੀਏਸਟ ਤੇ ਖਾਲਿਸਤਾਨੀ ਕਿਹਾ ਗਿਆ ਹੈ ।ਨਾਲ ਹੀ ਕੈਪਸ਼ਨ ਦੇ ਵਿਚ ਉਸਨੇ ਸਭ ਨੂੰ ਟੁਕੜੇ ਟੁਕੜੇ ਗੈਂਗ ਦੇ ਨਵੇਂ ਸਟਾਰ ਕਿਹਾ ਗਿਆ ਸੀ। ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਕੰਗਨਾ ਨੇ ਮਜਾਕ ਉਡਾਇਆ ਸੀ ਤੇ ਹੱਸਣ ਵਾਲੇ ਏਮੋਜੀ ਵੀ ਲਾਏ ਸਨ। ਜਿਸਦੇ ਨਾਲ ਕੰਗਨਾ ਨੇਤਾਵਾਂ ਦੇ ਨਿਸ਼ਾਨੇ ਤੇ ਆ ਗਈ ।