Chakda Xpress First Look: ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਅਤੇ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਹੁਣ ਪ੍ਰਸ਼ੰਸਕ ਅਨੁਸ਼ਕਾ ਸ਼ਰਮਾ ਨੂੰ ਮੈਦਾਨ ‘ਚ ਬੱਲੇਬਾਜ਼ੀ ਕਰਦੇ ਹੋਏ ਦੇਖਣਗੇ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਅਨੁਸ਼ਕਾ ਸ਼ਰਮਾ ਸਪੋਰਟਸ ਡਰਾਮਾ ਫਿਲਮ ਨਾਲ ਵਾਪਸੀ ਕਰ ਰਹੀ ਹੈ। ਅਨੁਸ਼ਕਾ ਸ਼ਰਮਾ ਨੇ 3 ਸਾਲ ਬਾਅਦ ਆਪਣੇ ਵਾਪਸੀ ਪ੍ਰੋਜੈਕਟ ਦਾ ਐਲਾਨ ਕੀਤਾ ਹੈ।
ਫਿਲਮ ਦਾ ਨਾਂ ਚੱਕਦਾ ਐਕਸਪ੍ਰੈੱਸ ਹੈ, ਜਿਸ ‘ਚ ਅਨੁਸ਼ਕਾ ਸ਼ਰਮਾ ਪਹਿਲੀ ਵਾਰ ਕ੍ਰਿਕਟਰ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਅਨੁਸ਼ਕਾ ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਨੁਸ਼ਕਾ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਇਹ ਨਵੇਂ ਸਾਲ ਦਾ ਸਭ ਤੋਂ ਵਧੀਆ ਟ੍ਰੀਟ ਹੈ। ਅਨੁਸ਼ਕਾ ਨੇ ਇਸ ਫਿਲਮ ਦੀ ਪਹਿਲੀ ਝਲਕ ਇੰਸਟਾ ‘ਤੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਸ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਜਾ ਰਹੀ ਹੈ। ਅਨੁਸ਼ਕਾ ਸ਼ਰਮਾ ਦੀ ਇਹ ਫਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਫਿਲਮ ਦੀ ਪਹਿਲੀ ਝਲਕ ਵੀਡੀਓ ਕੁਮੈਂਟਰੀ ਨਾਲ ਸ਼ੁਰੂ ਹੁੰਦੀ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਹੈ। ਅਨੁਸ਼ਕਾ ਸ਼ਰਮਾ ਨੇ ਇਸ ਪ੍ਰੋਜੈਕਟ ਦੀ ਘੋਸ਼ਣਾ ਦੇ ਨਾਲ ਇੱਕ ਲੰਬੀ ਪੋਸਟ ਲਿਖੀ ਹੈ ਅਤੇ ਦੱਸਿਆ ਹੈ ਕਿ ਇਹ ਫਿਲਮ ਉਨ੍ਹਾਂ ਲਈ ਕਿੰਨੀ ਖਾਸ ਹੈ। ਉਸ ਅਨੁਸਾਰ ਇਹ ਕਹਾਣੀ ਕੁਰਬਾਨੀ ਦੀ ਹੈ। ਜੋ ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਦੇ ਜੀਵਨ ਤੋਂ ਪ੍ਰੇਰਿਤ ਹੈ।
ਅਨੁਸ਼ਕਾ ਸ਼ਰਮਾ ਦੀ ਪਿਛਲੀ ਰਿਲੀਜ਼ ਜ਼ੀਰੋ ਸੀ। ਇਸ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ ਅਤੇ ਸ਼ਾਹਰੁਖ ਖਾਨ ਨੇ ਕੰਮ ਕੀਤਾ ਸੀ। ਫਿਲਮ ਨੂੰ ਬਹੁਤਾ ਹੁੰਗਾਰਾ ਨਹੀਂ ਮਿਲਿਆ। ਪਰ ਅਨੁਸ਼ਕਾ ਦੇ ਕੰਮ ਦੀ ਤਾਰੀਫ ਹੋਈ। ਜ਼ੀਰੋ ਤੋਂ ਬਾਅਦ ਅਨੁਸ਼ਕਾ ਭਲੇ ਹੀ ਫਿਲਮਾਂ ‘ਚ ਨਜ਼ਰ ਨਾ ਆਈ ਹੋਵੇ ਪਰ ਉਸ ਦੇ ਪ੍ਰੋਡਕਸ਼ਨ ਹਾਊਸ ਦੇ ਤਹਿਤ ਪ੍ਰੋਜੈਕਟ ਰਿਲੀਜ਼ ਹੋ ਰਹੇ ਹਨ। ਅਨੁਸ਼ਕਾ ਪਰਦੇ ਦੇ ਪਿੱਛੇ ਸਰਗਰਮ ਸੀ। ਇਨ੍ਹਾਂ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਬੈਨਰ ਦੀਆਂ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਵਿੱਚ ਪਾਤਾਲ ਲੋਕ, ਬੁਲਬੁਲ ਸ਼ਾਮਲ ਸਨ। ਇਸ ਤੋਂ ਇਲਾਵਾ ਟੂਰ ‘ਤੇ ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਨਜ਼ਰ ਆਈ। ਉਹ 2021 ਵਿੱਚ ਮਾਂ ਬਣੀ। ਉਨ੍ਹਾਂ ਦੀ ਬੇਟੀ ਦਾ ਨਾਂ ਵਾਮਿਕਾ ਹੈ।