Cricketer Harbhajan Singh with Mother : ਸਰਦ ਰੁੱਤ ‘ਚ ਸਾਰੇ ਹੀ ਪੰਜਾਬੀ ਬਹੁਤ ਹੀ ਚਾਅ ਦੇ ਨਾਲ ਸਾਗ ਤੇ ਮੱਕੀ ਦੀ ਰੋਟੀ ਖਾਂਦੇ ਨੇ । ਸਾਗ ਅਜਿਹਾ ਪਕਵਾਨ ਹੈ ਜੋ ਹਰ ਇੱਕ ਪੰਜਾਬੀ ਦੀ ਪਸੰਦੀਦਾ ਖਾਣਾ ਹੈ । ਅਜਿਹੇ ‘ਚ ਕ੍ਰਿਕੇਟਰ ਹਰਭਜਨ ਸਿੰਘ ਵੀ ਸਾਗ ਦੇ ਨਾਲ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਬਣਾਈ ਸ਼ੇਅਰ ਕੀਤੀ ਹੈ ।
ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋਏ ਉਹ ਆਪਣੀ ਮਾਂ ਦੇ ਨਾਲ ਸਾਗ ਕੱਟਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਗੁਰਦਾਸ ਮਾਨ ਦਾ ਮਸ਼ਹੂਰ ਗੀਤ ‘ਆਪਣਾ ਪੰਜਾਬ ਹੋਵੇ’ ਵੀ ਸੁਣਨ ਨੂੰ ਮਿਲ ਰਿਹਾ ਹੈ । ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ । ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।ਦਰਸ਼ਕਾਂ ਨੂੰ ਹਰਭਜਨ ਸਿੰਘ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ ।
ਹਰਭਜਨ ਸਿੰਘ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਹ ਸਰਦਾਰ ਸਰਦੇਵ ਸਿੰਘ ਪਲਾਹਾ ਦਾ ਇਕਲੌਤਾ ਪੁੱਤਰ ਹੈ । ਜੋ ਕਿ ਇੱਕ ਬਾਲ ਕਾਰਾਕਾਰੀ ਅਤੇ ਵਾਲਵ ਫੈਕਟਰੀ ਦਾ ਮਾਲਕ ਸੀ । ਪੰਜ ਭੈਣਾਂ ਨਾਲ ਵੱਡਾ ਹੋ ਕੇ, ਹਰਭਜਨ ਪਰਿਵਾਰਕ ਕਾਰੋਬਾਰ ਨੂੰ ਪ੍ਰਾਪਤ ਕਰਨ ਲਈ ਤਿਆਰ ਸੀ, ਪਰ ਉਸ ਦੇ ਪਿਤਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਕ੍ਰਿਕਟ ਕੈਰੀਅਰ ‘ਤੇ ਧਿਆਨ ਕੇਂਦਰਤ ਕਰੇ ਅਤੇ ਭਾਰਤ ਦੀ ਨੁਮਾਇੰਦਗੀ ਕਰੇ ।