Diljit Dosanjh Pays Rs 20 lakh : ਪੰਜਾਬੀ ਅਤੇ ਬਾੱਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬ ਦੀ ਸ਼ਾਨ ਨੂੰ ਹਮੇਸ਼ਾ ਕਾਇਮ ਰੱਖਿਆ ਹੈ । ਉਹਨਾਂ ਨੇ ਬਹੁਤ ਸਾਰੀਆ ਪੰਜਾਬੀ ਫਿਲਮਾ ਵਿੱਚ ਕੰਮ ਕੀਤਾ ਹੈ ਅਤੇ ਹੁਣ ਬਾੱਲੀਵੁੱਡ ਇੰਡਸਟਰੀ ਵਿੱਚ ਵੀ ਪੈਰ ਰੱਖ ਲਿਆ ਹੈ ।ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਹੀ ਦਿਲਜੀਤ ਕਿਸਾਨਾ ਦੇ ਹੱਕ ਵਿੱਚ ਆ ਕੇ ਖੜੇ ਹਨ । ਉਹਨਾਂ ਦੀ ਇਸ ਮੁੱਦੇ ਨੂੰ ਲੈ ਕੇ ਕੰਗਣਾ ਰਣੌਤ ਨਾਲ ਵੀ ਟਵਿਟਰ ਤੇ ਕਾਫੀ ਲੜਾਈ ਹੋਈ ।

ਸ਼ਨੀਵਾਰ ਦੀ ਰਾਤ ਦਿਲਜੀਤ ਦੋਸਾਂਝ ਅਮੈਰਿਕਾ ਤੋਂ ਸਿੱਧਾ ਹੀ ਦਿੱਲੀ ਕਿਸਾਨ ਧਰਨੇ ਤੇ ਪੁੱਜੇ । ਜਿੱਥੇ ਉਹਨਾਂ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾ ਲਈ 20 ਲੱਖ ਰੁਪਏ ਦਿੱਤੇ ਗਏ । ਉਹਨਾਂ ਨੇ ਸਟੇਜ ਤੇ ਸਪੀਚ ਦਿੰਦੇ ਹੋਏ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਜਾਵੇ । ਕਿਸਾਨ ਦੇਸ਼ ਦਾ ਅੰਨ-ਦਾਤਾ ਹੈ ।ਦਿਲਜੀਤ ਨੇ ਕਿਸਾਨਾ ਨੂੰ ਵੀ ਕਿਹਾ ਕਿ ਮੈਂ ਤੁਹਾਡੇ ਇਸ ਸ਼ਾਂਤੀਪੂਰਵਕ ਧਰਨੇ ਤੋਂ ਬਹੁਤ ਪ੍ਰਭਾਵਿਤ ਹਾਂ । ਆਪਾ ਇਸ ਤਰਾਂ ਹੀ ਸ਼ਾਂਤੀ ਨਾਲ ਸੰਘਰਸ਼ ਕਰਨਾ ਹੈ ।






















