Diljit Dosanjh responded to his trolls : ਗਾਇਕ ਦਿਲਜੀਤ ਦੋਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਲਗਾਤਾਰ ਕਰਦੇ ਆ ਰਹੇ ਹਨ । ਜਿਸ ਦੀ ਵਜ੍ਹਾ ਕਰਕੇ ਕੁਝ ਲੋਕ ਸੋਸ਼ਲ ਮੀਡੀਆ ਤੇ ਉਹਨਾਂ ਦੀ ਅਲੋਚਨਾ ਕਰਦੇ ਹਨ । ਇਹਨਾਂ ਅਲੋਚਕਾਂ ਨੂੰ ਦਿਲਜੀਤ ਬਹੁਤ ਹੀ ਤਰੀਕੇ ਨਾਲ ਜਵਾਬ ਦਿੰਦੇ ਹਨ । ਇਸ ਸਭ ਦੇ ਚਲਦੇ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਤਸਵੀਰ ਸਾਂਝਾ ਕੀਤੀ ਹੈ ਤੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਉਸ ਦੀ ਅਲੋਚਨਾ ਕਰ ਰਹੇ ਸਨ ।
Ah Lao Fadh Lao Mera PLATINUM CERTIFICATE
— DILJIT DOSANJH (@diljitdosanjh) January 3, 2021
“In Recognition of the Contribution Towards Building THIS GREAT NATION”
Twitter Te Beh Ke Apne Aap Nu Desh Bhakt Dasan NAAL Tusi Desh Bhakt Ni Ban Jande.. Odey Lai Kam Karna Penda..
✊🏽 pic.twitter.com/bSCHcN8yzQ
ਦਰਅਸਲ ਦਿਲਜੀਤ ਦੋਸਾਂਝ ਨੇ ਆਪਣੇ ਟ੍ਰੋਲਰਜ਼ ਨੂੰ ਵਿੱਤ ਮੰਤਰਾਲੇ ਵੱਲੋਂ ਮਿਲੀ ਸਰਟੀਫੀਕੇਟ ਨਾਲ ਜਵਾਬ ਦਿਤਾ ਹੈ। ਦਿਲਜੀਤ ਨੇ ਆਪਣੇ ਟਵਿੱਟਰ ਹੈਂਡਲ ਤੇ ਵਿੱਤ ਮੰਤਰਾਲੇ ਵਲੋਂ ਜਾਰੀ ਕੀਤਾ ਗਿਆ “ਪਲੈਟੀਨਮ ਸਰਟੀਫਿਕੇਟ” ਸਾਂਝਾ ਕੀਤਾ ਹੈ ।
Jee Tan Ni C Karda Par Ah Lao..
— DILJIT DOSANJH (@diljitdosanjh) January 3, 2021
Aj Haalat Eh Ban Gaye aa Ke Apne Aap Nu BHARAT DA NAGRIK HON DA V SABOOT DENA PEY RIHA ..
Eni Hate Eni Nafarat Na Failao Buggey..
Havaa Ch Teer ni Chalaide.. Edar Odar Vajj Jande Hunde aa 😎 pic.twitter.com/zeD6BOxbF8
ਉਹਨਾਂ ਦੱਸਿਆ ਕਿ ਕਿ ਭਾਰਤ ਸਰਕਾਰ ਨੇ ਉਸ ਨੂੰ ਟੈਕਸ ਅਦਾ ਕਰਨ ਤੇ ਸਾਲ 2019-2020 ਲਈ ਇਨਕਮ ਟੈਕਸ ਰਿਟਰਨ ਭਰਨ ਤੇ ਸਨਮਾਨਿਤ ਕੀਤਾ ਹੈ। ਸਰਟੀਫਿਕੇਟ ਵਿੱਚ ਲਿਖਿਆ ਹੈ, “ਅਸੀਂ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਨਮਾਨ ਵਿੱਚ, ਪਲੈਟੀਨਮ ਸ਼੍ਰੇਣੀ ਵਿੱਚ, ਟੈਕਸਦਾਤਾ ਦੀ ਸ਼ਲਾਘਾ ਕਰਦੇ ਹਾਂ।”ਦਿਲਜੀਤ ਦੋਸਾਂਝ ਦੇ ਕਿਸਾਨਾਂ ਦੇ ਲਈ ਡੋਨੇਸ਼ਨ ਕਰ ਨ ਤੇ ਬਹੁਤ ਸਾਰੇ ਸਵਾਲ ਚੁਕੇ ਜਾ ਰਹੇ ਸਨ ਜਿਹਨਾਂ ਦਾ ਜਵਾਬ ਕੁਝ ਇਸ ਤਰਾਂ ਦਿਲਜੀਤ ਵਲੋਂ ਦਿੱਤਾ ਗਿਆ ।
ਦੇਖੋ ਵੀਡੀਓ : ਕੇਂਦਰ ਨਾਲ 7 ਵੇਂ ਗੇੜ ਦੀ ਮੀਟਿੰਗ ਸ਼ੁਰੂ, MSP ਬਣ ਸਕਦਾ ਏ ਕਨੂੰਨਾ ਦਸਤਾਵੇਜ਼